ਨਵੀਂ ਦਿੱਲੀ—ਕਰਜ਼ ਹੇਠ ਦਬੇ ਟੈਲੀਕਾਮ ਸੈਕਟਰ ਲਈ ਬੁੱਧਵਾਰ ਨੂੰ ਚੰਗੀ ਖਬਰ ਆਈ ਹੈ, ਕੇਂਦਰ ਸਰਕਾਰ ਨੇ ਉਨ੍ਹਾਂ ਲਈ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਨਿਲਾਮੀ 'ਚ ਖਰੀਦੇ ਗਏ ਸਪੈਕਟਰਮ ਦੇ ਭੁਗਤਾਨ ਲਈ ਹੋਰ ਸਮਾਂ ਦਿੱਤਾ ਗਿਆ ਹੈ। ਦੱਸ ਦੇਈਏ ਕਿ ਅੰਤਰ-ਮੰਤਰੀ ਪ੍ਰੀਸ਼ਦ ਗਰੁੱਪ (ਆਈ.ਐੱਮ.ਜੀ.) ਨੇ ਇਸ ਦੀ ਗੁਜਾਇੰਸ਼ ਕੀਤੀ ਸੀ, ਜਿਸ ਨੂੰ ਕੈਬਨਿਟ ਨੇ ਮਨਜ਼ੂਰੀ ਦੇ ਦਿੱਤੀ। ਆਈ.ਐੱਮ.ਜੀ. ਪਿਛਲੇ ਸਾਲਾਂ ਤੋਂ ਬਦਲਾਆਂ ਦੀ ਗੁਜਾਰਿਸ਼ ਕਰ ਰਿਹਾ ਸੀ।
ਦੱਸ ਦੇਈਏ ਕਿ ਟੈਲੀਕਾਮ ਸੈਕਟਰ 'ਤੇ ਵੱਖ-ਵੱਖ ਵਿੱਤੀ ਸੰਸਥਾਨਾਂ ਅਤੇ ਬੈਂਕਾਂ ਦਾ ਕਰੀਬ 4.6 ਲੱਖ ਕਰੋੜ ਰੁਪਏ ਬਕਾਇਆ ਹੈ। ਮੰਨਿਆ ਜਾ ਰਿਹਾ ਹੈ ਕਿ ਹੁਣ ਹੋਏ ਬਦਲਾਆਂ ਦੇ ਤੱਤਕਾਲ ਅਸਰ ਦਿਖਣਗੇ, ਜਿਸ ਨਾਲ ਕੰਪਨੀਆਂ ਦੀ ਆਰਥਿਕ ਮਦਦ ਹੋ ਸਕੇਗੀ।
ਸਿਫਾਰਿਸ਼ਾਂ 'ਚ ਆਪਰੇਟਰਾਂ ਵਲੋਂ ਨਿਲਾਮੀ 'ਚ ਖਰੀਦੇ ਗਏ ਸਪੈਕਟਰਮ ਦੇ ਭੁਗਤਾਨ ਦੇ ਸਮੇਂ ਦੱਸ ਸਾਲ ਤੋਂ ਵਧਾ ਕੇ 16 ਸਾਲ ਕਰਨ ਨੂੰ ਕਿਹਾ ਗਿਆ ਸੀ। ਇੰਝ ਹੀ ਕਈ ਹੋਰ ਬਦਲਾਅ ਸਨ ਜਿਸ ਦੇ ਲਈ ਬੀਤੇ ਸਾਲ 'ਚ ਅੱਠ ਤੋਂ ਜ਼ਿਆਦਾ ਮੀਟਿੰਗਾਂ ਹੋ ਚੁੱਕੀਆਂ ਸਨ।
ਟੈਲੀਕਾਮ ਸੈਕਟਰ ਦੀ ਇਸ ਹਾਲਾਤ ਲਈ ਰਿਲਾਇੰਸ ਜਿਓ ਪੁਰਾਣੀ ਕੰਪਨੀਆਂ 'ਤੇ ਦੋਸ਼ ਲਗਾਉਂਦੀ ਰਹੀ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਧਾਰ ਲਿਆ ਜਿਸ ਨਾਲ ਅਜਿਹਾ ਹੋਇਆ। ਉੱਧਰ ਏਅਰਸੈੱਲ, ਵੋਡਾਫੋਨ ਅਤੇ ਆਈਡੀਆ ਵਰਗੀਆਂ ਪੁਰਾਣੀਆਂ ਕੰਪਨੀਆਂ ਇਸ ਦੇ ਲਈ ਜਿਓ ਨੂੰ ਜਿੰਮੇਦਾਰ ਠਹਿਰਾਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਓ ਨੇ ਡਾਟਾ ਅਤੇ ਵਾਇਸ ਫ੍ਰੀ ਕੀਤਾ ਜਿਸ ਦਾ ਸਿੱਧਾ ਨੁਕਸਾਨ ਉਨ੍ਹਾਂ ਨੂੰ ਨੁਕਸਾਨ ਹੋਇਆ।
ਕਰੂਡ 'ਚ ਹਲਕੀ ਤੇਜ਼ੀ, ਸੋਨਾ ਪਿਆ ਸੁਸਤ
NEXT STORY