ਨਵੀਂ ਦਿੱਲੀ- ਘਰੇਲੂ ਪ੍ਰਾਹੁਣਚਾਰੀ ਉਦਯੋਗ ਇਸ ਵਾਰ ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕਿਆਂ ਦਾ ਭਰਪੂਰ ਲਾਭ ਉਠਾਉਣ ਲਈ ਤਿਆਰ ਹੈ। ਮਹਾਂਮਾਰੀ ਕਾਰਨ ਪਿਛਲੇ ਦੋ ਸਾਲਾਂ ਵਿੱਚ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਤੋਂ ਬਾਅਦ, ਇਸ ਵਾਰ ਬਹੁਤ ਸਾਰੇ ਹੋਟਲ ਅਤੇ ਰਿਜ਼ੋਰਟ ਦੇ ਕਮਰੇ ਪੂਰੀ ਤਰ੍ਹਾਂ ਬੁੱਕ ਹੋਏ ਹਨ।
ਪਰਾਹੁਣਚਾਰੀ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਅਨੁਸਾਰ ਇਸ ਵਾਰ ਗੋਆ, ਕੇਰਲ ਅਤੇ ਸ਼ਿਮਲਾ ਵਰਗੇ ਰਵਾਇਤੀ ਤੌਰ 'ਤੇ ਪ੍ਰਸਿੱਧ ਸਥਾਨਾਂ ਤੋਂ ਇਲਾਵਾ ਲੋਨਾਵਾਲਾ, ਵਿਸ਼ਾਖਾਪਟਨਮ, ਧਰਮਸ਼ਾਲਾ, ਉਦੈਪੁਰ, ਮਨਾਲੀ ਅਤੇ ਗਿਰ ਵਰਗੇ ਸਥਾਨਾਂ 'ਚ ਇਸ ਵਾਰ ਚੰਗੀ ਮੰਗ ਦੇਖੀ ਜਾ ਰਹੀ ਹੈ।
ਏਪੀਜੇ ਸੁਰਿੰਦਰ ਪਾਰਕ ਹੋਟਲਜ਼ ਲਿਮਟਿਡ ਦੇ ਪ੍ਰਬੰਧ ਨਿਰਦੇਸ਼ਕ ਵਿਜੇ ਦੀਵਾਨ ਨੇ ਈ-ਮੇਲ ਜਵਾਬ 'ਚ ਪੀਟੀਆਈ ਨੂੰ ਦੱਸਿਆ, "ਸਾਲ ਦੇ ਅੰਤ 'ਚ ਤਿਉਹਾਰਾਂ ਦਾ ਸੀਜ਼ਨ ਬਹੁਤ ਸਕਾਰਾਤਮਕ ਦਿਖਾਈ ਦੇ ਰਿਹਾ ਹੈ ਅਤੇ ਇਹ ਸਾਲ ਪ੍ਰਾਹੁਣਚਾਰੀ ਖੇਤਰ ਲਈ ਹੁਣ ਤੱਕ ਦੇ ਸਭ ਤੋਂ ਵਧੀਆ ਸਾਲਾਂ 'ਚੋਂ ਇੱਕ ਹੋਵੇਗਾ।
ਮਹਿੰਦਰਾ ਹੋਲੀਡੇਜ਼ ਐਂਡ ਰਿਜ਼ਾਰਟਸ ਇੰਡੀਆ ਲਿਮਟਿਡ (ਐੱਮ.ਐੱਚ.ਆਰ.ਆਈ.ਐੱਲ) ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ ਕਵਿੰਦਰ ਸਿੰਘ ਨੇ ਕਿਹਾ, “ਅਸਲ 'ਚ ਇਹ 2020 ਤੋਂ ਬਾਅਦ ਪਹਿਲਾ ਸੰਪੂਰਣ ਕ੍ਰਿਸਮਸ ਅਤੇ ਨਵਾਂ ਸਾਲ ਹੋਵੇਗਾ… ਸਾਡੇ ਕੁਝ ਰਿਜ਼ਾਰਟਾਂ 'ਚ ਦਸੰਬਰ 'ਚ ਇੱਕ ਵੀ ਕਮਰਾ ਉਪਲਬਧ ਨਹੀਂ ਹੈ, ਕਿਉਂਕਿ ਲੋਕਾਂ ਨੇ ਸਾਰਿਆਂ ਨੂੰ ਬੁੱਕ ਕਰ ਲਿਆ ਹੈ।
ਸਿੰਘ ਨੇ ਕਿਹਾ ਕਿ ਲੋਕ ਗੋਆ ਤੋਂ ਇਲਾਵਾ ਕੂਰਗ, ਗਿਰ, ਸ਼ਿਮਲਾ ਅਤੇ ਮਨਾਲੀ ਵਰਗੀਆਂ ਪ੍ਰਸਿੱਧ ਥਾਂਵਾਂ 'ਤੇ ਜਾ ਰਹੇ ਹਨ, ਜਦਕਿ ਕੁਝ ਸਿੰਗਾਪੁਰ ਅਤੇ ਦੁਬਈ ਵਰਗੀਆਂ ਥਾਵਾਂ ਦੀ ਯਾਤਰਾ ਵੀ ਕਰ ਰਹੇ ਹਨ।
ਹੋਟਲ ਐਸੋਸੀਏਸ਼ਨ ਆਫ ਇੰਡੀਆ ਦੇ ਉਪ-ਪ੍ਰਧਾਨ ਕੇ ਬੀ ਕਚਰੂ ਨੇ ਦੱਸਿਆ ਕਿ ਕਮਰਿਆਂ ਦੀ ਅਡਵਾਂਸ ਬੁਕਿੰਗ ਬਹੁਤ ਤੇਜ਼ ਹੈ ਅਤੇ ਲੋਕਾਂ 'ਚ ਕਾਫੀ ਉਤਸ਼ਾਹ ਹੈ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਵਿਆਹਾਂ ਦੇ ਸੀਜ਼ਨ ਲਈ ਵੀ ਮੰਗ 'ਚ ਵਾਧਾ ਹੋਇਆ ਹੈ।
ਵਿਵਾਦਾਂ 'ਚ ਫਸੇ Byju's ਦੇ CEO, ਮਾਪਿਆਂ ਵਲੋਂ ਸ਼ਿਕਾਇਤਾਂ ਤੋਂ ਬਾਅਦ ਜਾਰੀ ਹੋਇਆ ਨੋਟਿਸ
NEXT STORY