ਨਵੀਂ ਦਿੱਲੀ—ਫੂਡ ਪ੍ਰੋਡਕਟਸ ਦਾ ਆਨਲਾਈਨ ਆਡਰ ਲੈਣ ਅਤੇ ਡਲਿਵਰੀ ਕਰਨ ਵਾਲੀ ਕੰਪਨੀ ਫੂਡਪਾਂਡਾ ਇੰਡੀਆ ਦੀ ਯੋਜਨਾ 400 ਕਰੋੜ ਰੁਪਏ ਦਾ ਨਿਵੇਸ਼ ਕਰਨ ਦੀ ਹੈ। ਇਸ ਨਾਲ ਕੰਪਨੀ ਦੇਸ਼ਭਰ 'ਚ ਆਪਣੇ ਡਲਿਵਰੀ ਨੈੱਟਵਰਕ ਨੂੰ ਮਜ਼ਬੂਤ ਕਰੇਗੀ ਨਾਲ ਹੀ ਤਕਨੀਕੀ ਸਤਰ 'ਤੇ ਖੁੱਦ ਨੂੰ ਬਿਹਤਰ ਬਣਾਵੇਗੀ। ਇਕ ਰਿਪੋਰਟ ਮੁਤਾਬਕ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਆਉਣ ਇਕ-ਢੇਡ ਸਾਲ 'ਚ 25,000 ਡਲਿਵਰੀ ਬੁਆਏ (ਖਾਣਾ ਪਹੁੰਚਾਉਣ ਵਾਲੇ ਕਰਮਚਾਰੀ) ਦੀ ਵੀ ਭਰਤੀ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ। ਫੂਡਪਾਂਡਾ ਨੇ ਕਿਹਾ ਕਿ ਇਸ ਨਿਵੇਸ਼ ਨਾਲ ਉਹ ਮੁੱਖ ਤੌਰ 'ਤੇ ਤਕਨੀਕ ਨੂੰ ਉੱਨਤ ਕਰਨ, ਸਹਿਯੋਗੀ ਰੇਸਟਰਾਂ, ਦੇਸ਼ ਦੇ ਸਾਰੇ ਮਹਾਨਗਰਾਂ ਅਤੇ ਹੋਰ ਪ੍ਰਮੁੱਖ ਸ਼ਹਿਰਾਂ 'ਚ ਗਾਹਕਾਂ ਨੂੰ ਬਿਹਤਰ ਅਨੁਭਵ ਦੇਣ ਅਤੇ ਡਲਿਵਰੀ ਬੁਆਏ ਦੀ ਉਪਲੱਬਧਤ ਵਧਾਉਣ 'ਤੇ ਧਿਆਨ ਦੇਵੇਗੀ।
ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਣਏ ਜੀਵਰਾਜਕਾ ਨੇ ਕਿਹਾ ਕਿ ਭਾਰਤੀ ਖਾਣ-ਪਾਣ ਤਕਨੀਕੀ ਉਦਯੋਗ ਲਈ ਸਭ ਤੋਂ ਜ਼ਰੂਰੀ ਚੀਜਾਂ ਚੋਂ ਇਕ ਬਿਹਤਰ ਟੈਕਨਾਲੋਜੀ 'ਤੇ ਬੇਸਡ ਇਕ ਮਜ਼ਬੂਤ ਡਲਿਵਰੀ ਸਿਸਟਮ ਹੈ ਉਨ੍ਹਾਂ ਨੇ ਕਿਹਾ ਕਿ ਇਹ ਨਿਵੇਸ਼ ਕੰਪਨੀ ਦੀ ਬਾਜ਼ਾਰ ਰਣਨੀਤੀ ਦੇ ਅਨੁਰੂਪ ਹੈ। ਕੰਪਨੀ ਆਪਣੇ ਸਹਿਯੋਗੀ ਰੇਸਟਰਾਂ, ਗਾਹਕਾਂ ਅਤੇ ਡਲਿਵਰੀ ਬੁਆਏ ਲਈ ਖਾਣਾ ਆਡਰ ਦੇਣ ਦੇ ਅਨੁਭਵ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੀ ਹੈ। ਕੰਪਨੀ ਹੁਣ ਦੇਸ਼ ਦੇ 150 ਤੋਂ ਜ਼ਿਆਦਾ ਸ਼ਹਿਰਾਂ 'ਚ 15,000 ਤੋਂ ਜ਼ਿਆਦਾ ਰੇਸਤਰਾਂ ਨਾਲ ਖਾਣ ਦੇ ਆਨਲਾਈਨ ਆਡਰ ਲੈਣ ਅਤੇ ਡਲਿਵਰੀ ਕਰਨ ਦਾ ਕੰਮ ਕਰ ਰਹੀ ਹੈ। ਦਸੰਬਰ 2017 'ਚ ਐਪ ਆਧਾਰਿਤ ਟੈਕਸੀ ਸੇਵਾ ਦੇਣ ਵਾਲੀ ਕੰਪਨੀ ਓਲਾ ਨੇ ਫੂਡਪਾਂਡਾ ਦਾ ਅਧਿਗ੍ਰਹਿਣ ਕਰ ਲਿਆ ਸੀ ਅਤੇ ਇਸ 'ਚ 1,300 ਕਰੋੜ ਰੁਪਏ ਨਿਵੇਸ਼ ਦੀ ਵਾਅਦਾ ਜਤਾਇਆ ਸੀ।
Auto Expo 2018: BMW ਨੇ ਭਾਰਤ 'ਚ ਲਾਂਚ ਕੀਤੀਆਂ ਦੋ ਨਵੀਆਂ ਬਾਈਕਸ
NEXT STORY