ਨਵੀਂ ਦਿੱਲੀ (ਭਾਸ਼ਾ) - ਚੀਨ ਤੋਂ ਦਰਾਮਦ ਖੇਪ ’ਚ ਤੇਜ਼ ਵਾਧੇ ਕਾਰਨ ਵਿੱਤੀ ਸਾਲ 2024-25 ਦੀ ਅਪ੍ਰੈਲ-ਸਤੰਬਰ ਮਿਆਦ ’ਚ ਕਾਗਜ਼ ਅਤੇ ਪੇਪਰਬੋਰਡ ਦੀ ਦਰਾਮਦ 3.5 ਫੀਸਦੀ ਵਧ ਕੇ 9.92 ਲੱਖ ਟਨ ਹੋ ਗਈ ਹੈ। ਭਾਰਤੀ ਕਾਗਜ਼ ਬਰਾਮਦ ਸੰਘ (ਆਈ. ਪੀ. ਐੱਮ. ਏ.) ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ
ਆਈ. ਪੀ. ਐੱਮ. ਏ. ਨੇ ਕਿਹਾ ਕਿ ਦੇਸ਼ ’ਚ ਸਮਰੱਥ ਉਤਪਾਦਨ ਸਮਰੱਥਾ ਦੇ ਬਾਵਜੂਦ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਚੀਨ ਤੋਂ ਕਾਗਜ਼ ਅਤੇ ਪੇਪਰਬੋਰਡ ਦੀ ਦਰਾਮਦ 44 ਫੀਸਦੀ ਵਧੀ ਹੈ। ਐਸੋਸੀਏਸ਼ਨ ਨੇ ਵਣਜ ਮੰਤਰਾਲਾ ਦੇ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਆਸੀਆਨ ਦੇਸ਼ਾਂ ਤੋਂ ਜ਼ਿਆਦਾ ਦਰਾਮਦ ਖੇਪ ਕਾਰਨ ਸਾਲ 2023-24 ’ਚ ਇਸ ਉਤਪਾਦਾਂ ਦੀ ਦਰਾਮਦ 34 ਫੀਸਦੀ ਵਧ ਕੇ 19.3 ਲੱਖ ਟਨ ਰਹੀ ਸੀ।
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਆਈ. ਪੀ. ਐੱਮ . ਏ. ਦੇ ਪ੍ਰਧਾਨ ਪਵਨ ਅਗਰਵਾਲ ਨੇ ਕਿਹਾ,‘‘ਕੋਵਿਡ ਦੇ 2 ਸਾਲਾਂ ਦੇ ਦੌਰਾਨ ਕੁੱਝ ਨਰਮੀ ਤੋਂ ਬਾਅਦ ਭਾਰਤ ’ਚ ਕਾਗਜ਼ ਦੀ ਦਰਾਮਦ ’ਚ ਵਾਧਾ ਜਾਰੀ ਰਿਹਾ ਹੈ, ਜਿਸ ਦੇ ਨਾਲ ਘਰੇਲੂ ਨਿਰਮਾਣ ਉਦਯੋਗ ਦੇ ਵਿਕਾਸ ਨੂੰ ਨੁਕਸਾਨ ਪਹੁੰਚਿਆ ਹੈ, ਜੋ ਘੱਟ ਸਮਰੱਥਾ ਵਰਤੋਂ ਅਤੇ ਕਮਜ਼ੋਰ ਲਾਭ ਦੀ ਸਥਿਤੀ ਨਾਲ ਜੂਝ ਰਿਹਾ ਹੈ।
ਇਹ ਵੀ ਪੜ੍ਹੋ : ਆਧਾਰ ਕਾਰਡ 'ਤੇ ਮਿਲੇਗਾ 5 ਲੱਖ ਦਾ ਮੁਫ਼ਤ ਸਿਹਤ ਬੀਮਾ, ਇੰਝ ਕਰੋ ਅਪਲਾਈ
ਇਹ ਵੀ ਪੜ੍ਹੋ : ਸੋਕੇ ਦੇ ਪੜਾਅ ’ਚ ਦਾਖ਼ਲ ਹੋਏ ਕਈ ਮਹਾਦੀਪ, ਜਾਣੋ ਧਰਤੀ ’ਤੇ ਕਿਉਂ ਘਟ ਰਹੀ ਤਾਜ਼ੇ ਪਾਣੀ ਦੀ ਮਾਤਰਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਲੈ ਕੇ Adani Group ਦਾ ਬਿਆਨ ਆਇਆ ਸਾਹਮਣੇ
NEXT STORY