ਨਵੀਂ ਦਿੱਲੀ— ਸੈਸੈਂਕਸ ਦੀ ਸਿਖਰ 10 'ਚੋਂ 8 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕਿਟ ਕੈਪ) 'ਚ ਬੀਤੇ ਹਫਤੇ 54,968.17 ਕਰੋੜ ਰੁਪਏ ਦਾ ਵਾਧਾ ਹੋਇਆ। ਸਭ ਤੋਂ ਵੱਧ ਲਾਭ 'ਚ ਆਈ. ਟੀ. ਸੀ. ਅਤੇ ਹਿੰਦੁਸਤਾਨ ਯੂਨਿਲੀਵਰ ਰਹੀ। ਸਮੀਕਸ਼ਾਧੀਨ ਹਫਤੇ 'ਚ ਇਨਫੋਸਿਸ ਅਤੇ ਭਾਰਤੀ ਸਟੈਟ ਬੈਂਕ ਦੇ ਬਾਜ਼ਾਰ ਪੂੰਜੀਕਰਨ 'ਚ ਗਿਰਾਵਟ ਆਈ। ਸਿਖਰ 8 'ਚ ਰਿਲਾਇੰਸ ਇੰਡਸਟ੍ਰੀਜ਼ , ਟਾਟਾ ਕੰਸਲਟੇਂਸੀ ਸਰਵਿਸਜ਼ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਬਾਜ਼ਾਰ ਮੁਲਾਂਕਣ 'ਚ ਵਾਧਾ ਹੋਇਆ। ਹਫਤੇ ਦੌਰਾਨ ਆਈ. ਟੀ. ਸੀ. ਦਾ ਬਾਜ਼ਾਰ ਮੁਲਾਕਣ 12,559.75 ਕਰੋੜ ਰੁਪਏ ਵੱਧ ਕੇ 3,43,120.21 ਕਰੋੜ ਰੁਪਏ 'ਤੇ ਪਹੁੰਚ ਗਿਆ।
ਹਿੰਦੁਸਤਾਨ ਯੂਨਿਲੀਵਰ ਦਾ ਬਾਜ਼ਾਰ ਪੂੰਜੀਕਰਨ 10,140.52 ਕਰੋੜ ਰੁਪਏ ਤੋਂ ਵੱਧ ਕੇ 2,59,60.81 ਕਰੋੜ ਰੁਪਏ 'ਤੇ ਪਹੁੰਚ ਗਿਆ ਇਸ ਦੇ ਨਾਲ ਹੀ ਰਿਲਾਇੰਸ ਇੰਡਸਟ੍ਰੀਜ਼ ਦਾ ਬਾਜ਼ਾਰ ਮੁਲਾਕਣ 9, 381.74 ਕਰੋੜ ਰੁਪਏ ਵੱਧ ਕੇ 5,12,304.52 ਕਰੋੜ ਰੁਪਏ ਰਿਹਾ। ਸਿਖਰ 10 ਦੀ ਸੂਚੀ 'ਚ ਸਥਾਨ ਬਣਾਉਣ ਵਾਲੀ ਆਈ. ਓ. ਸੀ. ਦਾ ਬਾਜ਼ਾਰ ਪੂੰਜੀਕਰਨ 7,042.02 ਕਰੋੜ ਰੁਪਏ ਵੱਧ ਕੇ 2,07,250.02 ਕਰੋੜ ਰੁਪਏ 'ਤੇ ਪਹੁੰਚ ਗਿਆ। ਐੱਚ. ਜੀ. ਐੱਫ. ਸੀ. ਦੇ ਬਾਜ਼ਾਰ ਪੂੰਜੀਕਰਨ 'ਚ 6,579.77 ਕਰੋੜ ਰੁਪਏ ਦਾ ਵਾਧਾ ਹੋਇਆ ਅਤੇ ਇਹ 2,76,439.84 ਕਰੋੜ ਰੁਪਏ ਰਿਹਾ। ਮਾਰੂਤੀ ਸੂਜੁਕੀ ਦਾ ਬਾਜ਼ਾਰ ਪੂੰਜੀਕਰਨ 5,050.78 ਕਰੋੜ ਰੁਪਏ ਵੱਧ ਕੇ 2,30,186.52 ਕਰੋੜ ਰੁਪਏ 'ਤੇ ਪਹੁੰਚ ਗਿਆ।
ਵਿਦੇਸ਼ੀ ਮੁਦਰਾ ਭੰਡਾਰ 393.61 ਅਰਬ ਡਾਲਰ ਦੇ ਰਿਕਾਰਡ ਪੱਧਰ 'ਤੇ
NEXT STORY