ਨਵੀਂ ਦਿੱਲੀ—ਏਸ਼ੀਆਈ ਅਤੇ ਅਮਰੀਕੀ ਬਾਜ਼ਾਰਾਂ ਤੋਂ ਮਿਲੇ-ਜੁਲੇ ਮਜ਼ਬੂਤ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ ਅੱਜ ਸੈਂਸੈਕਸ 90.72 ਅੰਕ ਭਾਵ 0.27 ਫੀਸਦੀ ਵਧ ਕੇ 33,569.07 'ਤੇ ਅਤੇ ਨਿਫਟੀ 23.90 ਅੰਕ ਭਾਵ 0.23 ਫੀਸਦੀ ਵਧ ਕੇ 10,350.80 'ਤੇ ਖੁੱਲ੍ਹਿਆ। ਫਿਲਹਾਲ ਸੈਂਸੈਕਸ 125 ਅੰਕ ਭਾਵ 0.4 ਫੀਸਦੀ ਦੀ ਤੇਜ਼ੀ ਨਾਲ 33,602 ਦੇ ਪੱਧਰ 'ਤੇ ਅਤੇ ਨਿਫਟੀ 37 ਅੰਕ ਭਾਵ 0.4 ਫੀਸਦੀ ਦੀ ਮਜ਼ਬੂਤੀ ਨਾਲ 10,364 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵੀ ਖਰੀਦਦਾਰੀ ਦਿਸ ਰਹੀ ਹੈ। ਬੀ.ਐੱਸ.ਈ. ਦਾ ਮਿਡਕੈਪ ਇੰਡੈਕਸ 0.15 ਫੀਸਦੀ ਵਧਿਆ ਹੈ, ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.3 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ.ਈ ਦਾ ਸਮਾਲਕੈਪ ਇੰਡੈਕਸ 0.5 ਫੀਸਦੀ ਤੱਕ ਮਜ਼ਬੂਤ ਹੋਇਆ ਹੈ।
ਬੈਂਕ ਨਿਫਟੀ 'ਚ ਤੇਜ਼ੀ
ਆਟੋ, ਬੈਂਕਿੰਗ, ਐੱਫ.ਐੱਮ.ਸੀ.ਜੀ., ਮੈਟਲ, ਰਿਐਲਟੀ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਖਰੀਦਦਾਰੀ ਆਈ ਹੈ। ਬੈਂਕ ਨਿਫਟੀ 0.25 ਫੀਸਦੀ ਵਧ ਕੇ 25,815 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਹਾਲਾਂਕਿ ਫਾਰਮਾ ਸ਼ੇਅਰਾਂ 'ਚ ਥੋੜ੍ਹਾ ਦਬਾਅ ਨਜ਼ਰ ਆ ਰਿਹਾ ਹੈ।
ਟਾਪ ਗੇਨਰਸ
ਆਈਡੀਆ ਸੈਲਿਊਲਰ, ਯਸ਼ ਬੈਂਕ, ਅੰਬੂਜਾ ਸੀਮੈਂਟ, ਜੀ ਇੰਟਰਨੈੱਟ, ਇੰਡਸਇੰਡ ਬੈਂਕ,ਬਜਾਜ ਆਟੋ, ਐੱਨ.ਟੀ.ਪੀ.ਸੀ. ਓ.ਐੱਨ.ਜੀ.ਸੀ., ਟਾਟਾ ਮੋਟਰਸ
ਟਾਟਾ ਲੂਜਰਸ
ਟਾਟਾ ਪਾਵਰ, ਡਾ ਰੇੱਡੀਜ ਲੈਬਸ, ਟੇਕ ਮਹਿੰਦਰਾ, ਬਜਾਜ ਫਾਈਨੈਂਸ, ਐੱਚ.ਯੂ.ਐੱਲ., ਐਕਸਿਸ ਬੈਂਕ, ਟਾਟਾ ਮੋਟਰਸ
ਰੁਪਏ ਦੀ ਮਜ਼ਬੂਤ ਸ਼ੁਰੂਆਤ, 10 ਪੈਸੇ ਵਧ ਕੇ 64.79 'ਤੇ ਖੁੱਲ੍ਹਿਆ
NEXT STORY