ਨਵੀਂ ਦਿੱਲੀ—ਪੰਜਾਬ ਨੈਸ਼ਨਲ ਬੈਂਕ ਦੇ ਘੋਟਾਲੇ ਨੇ ਦੇਸ਼ ਨੂੰ ਹੈਰਾਨ ਕਰ ਰੱਖ ਦਿੱਤਾ ਹੈ। ਇਹ ਘੋਟਾਲਾ ਲਗਭਗ 11500 ਕਰੋੜ ਰੁਪਏ ਦਾ ਹੈ। ਪੀ.ਐੱਨ.ਬੀ. ਨੇ ਬੁੱਧਵਾਰ ਨੂੰ ਮੁੰਬਈ ਸਥਿਤ ਸ਼ਾਖਾ 'ਚ ਘੋਟਾਲੇ ਦੀ ਜਾਣਕਾਰੀ ਦਿੱਤੀ। ਇਸ ਘੋਟਾਲੇ 'ਚ ਕਾਰੋਬਾਰੀ ਨੀਰਵ ਮੋਦੀ ਦਾ ਨਾਂ ਸਾਹਮਣੇ ਆਇਆ ਹੈ। ਜਿਸ ਦੇ ਵਿਰੁੱਧ ਮਨੀ ਲਾਂਡਰਿੰਗ ਦੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ 'ਚ ਪੀ.ਐੱਨ.ਬੀ. ਨੇ ਆਪਣੇ 10 ਕਰਮਚਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਬੈਂਕ ਨੇ ਦੱਸਿਆ ਕਿ ਕੁਝ ਖਾਤਾਧਾਰਕਾਂ ਨੂੰ ਲਾਭ ਪਹੁੰਚਾਉਣ ਲਈ ਇਹ ਲੈਣ-ਦੇਣ ਕੀਤਾ ਗਿਆ।
2011 'ਚ ਦਿੱਤਾ ਗਿਆ ਸੀ ਘੋਟਾਲੇ ਨੂੰ ਅੰਜ਼ਾਮ
ਜਾਣਕਾਰੀ ਮੁਤਾਬਕ ਇਹ ਮਾਮਲਾ ਸੱਤ ਸਾਲ ਪਹਿਲਾਂ ਦਾ ਹੈ ਅਤੇ ਇਸ ਦੇ ਬਾਵਜੂਦ ਪੀ.ਐੱਨ.ਬੀ. ਨੇ ਸੀਨੀਅਰ ਅਧਿਕਾਰੀਆਂ ਨੂੰ ਇਸ ਦਾ ਪਤਾ ਨਹੀਂ ਚੱਲ ਸਕਿਆ। ਇਸ ਜਾਲਸਾਜੀ ਦੇ ਸਾਹਮਣੇ ਆਉਣ ਤੋਂ ਬਾਅਦ pmla ਦੀ ਧਾਰਾ 3 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸੀ.ਬੀ.ਆਈ. ਨੇ ਵੀ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ 'ਚ ਬੈਂਕ ਦੇ 10 ਕਰਮਚਾਰੀ ਸਸਪੈਂਡ ਕਰ ਦਿੱਤੇ ਗਏ ਹਨ ਅਤੇ 2 ਦਾ ਐੱਫ.ਆਰ.ਆਈ. 'ਚ ਵੀ ਨਾਂ ਹੈ। ਵਿੱਤ ਮੰਤਰਾਲਾ ਨੇ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਹ ਆਪਣੇ ਲੈਣ-ਦੇਣ ਦੇ ਰਿਕਾਰਡ ਦੀ ਨਵੇਂ ਸਿਰੋਂ ਜਾਂਚ ਕਰੇ ਤਾਂ ਕਿ ਕੋਈ ਸ਼ੱਕੀ ਮਾਮਲਾ ਹੋਵੇ ਤਾਂ ਸਾਹਮਣੇ ਆ ਸਕੇ। ਵਿੱਤ ਮੰਤਰਾਲਾ 'ਚ ਵਿੱਤੀ ਮਾਮਲੇ ਦੇ ਸਕੱਤਰ ਰਾਜੀਵ ਕੁਮਾਰ ਨੇ ਦੱਸਿਆ ਕਿ ਇਸ ਫਰਾਡ ਨੂੰ 2011 'ਚ ਅੰਜ਼ਾਮ ਦਿੱਤਾ ਸੀ ਅਤੇ ਇਹ ਇਸ ਲਈ ਪਤਾ ਚੱਲ ਪਾਇਆ ਹੈ ਕਿ ਅਸੀਂ ਸਾਰਿਆਂ ਬੈਂਕਾਂ ਨੂੰ ਇਹ ਆਦੇਸ਼ ਦਿੱਤਾ ਸੀ ਕਿ ਉਹ ਆਪਣੇ ਲੈਣ-ਦੇਣ ਦੇ ਰਿਕਾਰਡ ਨੂੰ ਸਾਫ-ਸੁਥਰਾ ਕਰੇ। ਇਹ ਬੈਂਕਾਂ ਦੇ ਐੱਨ.ਪੀ.ਏ. ਨੂੰ ਦੁਰੂਸਤ ਕਰਨ ਦੀਆਂ ਸਾਡੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ।
ਕਿਵੇਂ ਹੁੰਦਾ ਸੀ ਫਰਜੀਵਾੜਾ
ਇਸ ਪੂਰੇ ਮਾਮਲੇ ਦੀ ਜੜ 'ਚ ਲੇਟਰ ਆਫ ਅੰਡਰਟੈਕਿੰਗ ਯਾਨੀ lou ਸ਼ਾਮਲ ਹੈ। ਇਹ ਇਕ ਤਰ੍ਹਾਂ ਦੀ ਗਾਰੰਟੀ ਹੁੰਦੀ ਹੈ ਜਿਸ ਦੇ ਆਧਾਰ 'ਤੇ ਦੂਜੇ ਬੈਂਕ ਖਾਤੇਦਾਰ ਨੂੰ ਪੈਸੇ ਮਹੁੱਈਆ ਕਰਵਾ ਦਿੰਦਾ ਹੈ। ਹੁਣ ਜੇਕਰ ਖਾਤੇਦਾਰ ਡਿਫਾਲਟ ਕਰ ਜਾਂਦਾ ਹੈ ਤਾਂ ਐੱਲ.ਓ.ਯੂ. ਮੁਹੱਈਆ ਕਰਵਾਉਣ ਵਾਲੇ ਬੈਂਕਾਂ ਦੀ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸੰਬੰਧਿਤ ਬੈਂਕ ਨੂੰ ਬਕਾਏ ਦਾ ਭੁਗਤਾਨ ਕਰੇ। ਪੀ.ਐੱਨ.ਬੀ. ਦੀ ਮੁੰਬਈ ਦੀ ਇਕ ਸ਼ਾਖਾ ਦਾ ਇਕ ਕਰਮਚਾਰੀ ਹੀਰਾ ਕੰਪਨੀਆਂ ਨੂੰ ਲੇਟਰ ਆਫ ਅੰਡਰਟੈਕਿੰਗ ਪ੍ਰਦਾਨ ਕਰਦਾ ਸੀ ਤਾਂ ਕਿ ਉਹ ਦੂਜੇ ਬੈਂਕਾਂ ਤੋਂ ਸਕਿਓਰ ਓਵਰਸੀਜ਼ ਕਰਜ ਹਾਸਲ ਕਰ ਸਕੇ।
ਸਮੇਂ 'ਤੇ ਤਿਆਰ ਕਰ ਕੇ ਨਹੀਂ ਦਿੱਤਾ ਸੂਟ, ਟੇਲਰ ਨੂੰ 5000 ਰੁਪਏ ਜੁਰਮਾਨਾ
NEXT STORY