ਨਵੀਂ ਦਿੱਲੀ — ਆਂਡੇ ਦੇ ਵਪਾਰੀਆਂ ਮੁਤਾਬਕ ਨਵਰਾਤਰੀ, ਦੁਸਹਿਰਾ ਅਤੇ ਦੀਵਾਲੀ ਦੌਰਾਨ ਅੰਡਿਆਂ ਦਾ ਕਾਰੋਬਾਰ ਧਾਰਮਿਕ ਸਤਿਕਾਰ ਕਾਰਨ 12 ਤੋਂ 15 ਦਿਨਾਂ ਲਈ ਆਮਤੌਰ 'ਤੇ ਘੱਟ ਜਾਂਦਾ ਹੈ। ਆਂਡਿਆਂ ਦੀ ਮੰਗ ਘਟਣ ਨਾਲ ਕੀਮਤਾਂ ਵੀ ਹੇਠਾਂ ਆ ਜਾਂਦੀਆਂ ਹਨ। ਪਰ ਇਹ ਪਹਿਲਾ ਮੌਕਾ ਹੈ ਜਦੋਂ ਨਵਰਾਤਰੀ ਦੇ ਦੌਰਾਨ ਆਂਡਿਆਂ ਦੀ ਕੀਮਤ ਵਿਚ ਕਮੀ ਨਹੀਂ ਆਈ ਹੈ। ਸਿਰਫ ਇਹ ਹੀ ਨਹੀਂ ਵਿਕਰੀ 'ਤੇ ਵੀ ਕੋਈ ਅੰਤਰ ਨਹੀਂ ਆਇਆ ਹੈ। ਇਸਦੇ ਉਲਟ ਨਵਰਾਤਰੀ ਵਿਚ ਆਂਡਿਆਂ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ।
ਇਸ ਦੇ ਪਿੱਛੇ ਕੋਰੋਨਾ ਲਾਗ ਨੂੰ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਨਵਰਾਤਰੀ ਸ਼ੁਰੂ ਹੁੰਦੇ ਹੀ ਆਂਡਿਆਂ ਦੀ ਵਿਕਰੀ ਘੱਟ ਜਾਂਦੀ ਸੀ। ਜਿਸ ਕਾਰਨ ਕੀਮਤਾਂ ਵੀ ਘੱਟ ਜਾਂਦੀਆਂ ਸਨ। ਆਂਡੇ ਦੇ ਵਪਾਰ ਦੀ ਇਹ ਸਥਿਤੀ ਦੀਵਾਲੀ ਤੱਕ ਚਲਦੀ ਰਹਿੰਦੀ ਸੀ। ਜੇ ਅਸੀਂ ਪਿਛਲੇ ਸਾਲ ਨਵਰਾਤਰੀ ਦੇ ਦੌਰਾਨ ਗੱਲ ਕਰੀਏ, ਤਾਂ 30 ਅੰਡਿਆਂ ਦੀ ਟ੍ਰੇਅ ਥੋਕ ਵਿਚ 135 ਰੁਪਏ ਵਿਚ ਵਿਕੀ ਸੀ। ਜਦੋਂ ਕਿ ਨਵਰਾਤਰੀ ਤੋਂ ਪਹਿਲਾਂ ਦੇ ਰੇਟ 140 ਤੋਂ ਲੈ ਕੇ 145 ਰੁਪਏ ਤੱਕ ਦੇ ਸਨ। ਪਰ ਇਸ ਵਾਰ ਨਵਰਾਤਰੀ ਵਿਚ ਬਾਜ਼ਾਰ ਕਾਫ਼ੀ ਹੈਰਾਨ ਕਰਨ ਵਾਲਾ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: 4 ਫ਼ੀਸਦੀ ਤੋਂ ਘੱਟ ਵਿਆਜ ਦਰ ’ਤੇ ਘਰੇਲੂ ਕਰਜ਼, 8 ਲੱਖ ਤੱਕ ਦੇ ਵਾਊਚਰ ਦੇ ਰਹੀ ਇਹ ਕੰਪਨੀ
ਅੰਡਿਆਂ ਦਾ ਇਕ ਕਰੇਟ 165 ਰੁਪਏ 'ਤੇ ਪਹੁੰਚਿਆ
ਆਂਡਿਆਂ ਦਾ ਇਕ ਕ੍ਰੇਟ 163 ਰੁਪਏ ਤੋਂ ਲੈ ਕੇ 165 ਰੁਪਏ ਵਿਚ ਵਿਕ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਂਡਿਆਂ ਦੀ ਵਿਕਰੀ 'ਚ ਵੀ ਕੋਈ ਖ਼ਾਸ ਫਰਕ ਨਹੀਂ ਆਇਆ ਹੈ। ਤਿੰਨ ਦਿਨਾਂ ਦੇ ਨਵਰਾਤਿਆਂ ਦੇ ਵਰਤ ਤੋਂ ਬਾਅਦ ਵੀ ਵਿਕਰੀ ਜੋ ਕਿ ਨਵਰਾਤਰੀ ਤੋਂ ਪਹਿਲਾਂ ਸੀ ਉਹੀ ਹੈ।
ਇਹ ਵੀ ਪੜ੍ਹੋ: ਰੇਲਵੇ ਟਿਕਟ ਬੁਕਿੰਗ ਦੇ ਬਦਲੇ ਨਿਯਮ, ਯਾਤਰਾ ਤੋਂ ਪਹਿਲਾਂ ਜਾਣਨਾ ਬਹੁਤ ਜ਼ਰੂਰੀ
ਇਸ ਕਾਰਨ ਨਹੀਂ ਘਟੇ ਆਂਡਿਆਂ ਦੇ ਭਾਅ
ਕੋਰੋਨਾ ਕਾਰਨ ਅੰਡਿਆਂ ਦੀ ਵਿਕਰੀ ਬਹੁਤ ਘੱਟ ਗਈ ਸੀ ਜਿਸ ਕਾਰਨ ਲੋਕਾਂ ਨੂੰ ਵੱਡੀ ਗਿਣਤੀ 'ਚ ਆਪਣੀਆਂ ਮੁਰਗੀਆਂ ਨੂੰ ਮਾਰ ਦਿੱਤਾ ਸੀ। ਹੁਣ ਉਤਪਾਦਨ ਬਹੁਤ ਘੱਟ ਗਿਆ ਹੈ ਕਿਉਂਕਿ ਪੋਲਟਰੀ ਮਾਲਕਾਂ ਕੋਲ ਬਹੁਤ ਘੱਟ ਮੁਰਗੀਆਂ-ਮੁਰਗੇ ਬਚੇ ਹਨ। ਦੂਜਾ ਕਾਰਨ ਇਹ ਹੈ ਕਿ ਡਾਕਟਰਾਂ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਸਰੀਰ ਦੀ ਕਮਜ਼ੋਰ ਇਮਿਊਨਟੀ ਕਾਰਨ ਲੋਕ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਹਨ।
ਇਸ ਕਾਰਨ ਬਹੁਤ ਸਾਰੇ ਲੋਕ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਣ ਲਈ ਨਿਯਮਤ ਅੰਡੇ ਖਾ ਰਹੇ ਹਨ। ਮੈਡੀਕਲ ਸਾਇੰਸ ਪਹਿਲਾਂ ਹੀ ਕਹਿ ਰਿਹਾ ਹੈ ਕਿ ਅੰਡੇ ਵਿਚ ਬਹੁਤ ਸਾਰੇ ਅਜਿਹੇ ਤੱਤ ਹੁੰਦੇ ਹਨ ਜੋ ਸਰੀਰ ਨੂੰ ਅੰਦਰੂਨੀ ਤੌਰ ਤੇ ਮਜ਼ਬੂਤ ਬਣਾਉਂਦੇ ਹਨ।
ਇਹ ਵੀ ਪੜ੍ਹੋ: ਹਾਈ ਸਪੀਡ ਰੇਲ ਗੱਡੀਆਂ ਲਈ ਨਵੀਂਆਂ ਰੇਲ ਪਟੜੀਆਂ ਤਿਆਰ, ਕੰਪਨੀ ਨੂੰ ਭਾਰਤੀ ਰੇਲਵੇ ਨੇ ਦਿੱਤੀ ਮਨਜ਼ੂਰੀ
SpiceJet ਨੇ ਇਸ ਦੇਸ਼ ਲਈ 4 ਅੰਤਰਰਾਸ਼ਟਰੀ ਅਤੇ ਘਰੇਲੂ ਮਾਰਗਾਂ 'ਤੇ 58 ਉਡਾਣਾਂ ਕੀਤੀਆਂ ਸ਼ੁਰੂ
NEXT STORY