ਮੁੰਬਈ (ਭਾਸ਼ਾ) : ਹਵਾਬਾਜ਼ੀ ਕੰਪਨੀ ਸਪਾਈਸਜੈਟ ਨੇ ਮੰਗਲਵਾਰ ਨੂੰ 62 ਨਵੀਂਆਂ ਉਡਾਣਾਂ ਸ਼ੁਰੂ ਕਰਣ ਦਾ ਐਲਾਨ ਕੀਤਾ, ਜਿਸ ਵਿਚ ਦਿੱਲੀ ਅਤੇ ਅਹਿਮਦਾਬਾਦ ਤੋਂ ਮਸਕਟ ਲਈ 4 ਅੰਤਰਰਾਸ਼ਟਰੀ ਸੇਵਾਵਾਂ ਸ਼ਾਮਲ ਹਨ। ਓਮਾਨ ਨਾਲ ਹੋਏ ਇਕ ਸਮੱਝੌਤੇ ਤਹਿਤ ਮਸਕਟ ਲਈ ਉਡਾਣਾਂ ਵੀਰਵਾਰ ਤੋਂ ਸ਼ੁਰੂ ਹੋਣਗੀਆਂ।
ਇਹ ਵੀ ਪੜ੍ਹੋ: IPL 2020 : ਯੁਵਰਾਜ ਸਿੰਘ ਨੇ ਕੀਤੀ ਭਵਿੱਖਬਾਣੀ, ਦੱਸਿਆ ਕਿਹੜੀਆਂ ਟੀਮਾਂ ਪਹੁੰਚ ਸਕਦੀਆਂ ਹਨ ਫਾਈਨਲ 'ਚ
ਸਪਾਈਸਜੈਟ ਨੇ ਇਕ ਬਿਆਨ ਵਿਚ ਕਿਹਾ ਕਿ 58 ਘਰੇਲੂ ਉਡਾਣਾਂ ਵਿਚ ਦਿੱਲੀ-ਕਾਂਡਲਾ-ਦਿੱਲੀ, ਅਹਿਮਦਾਬਾਦ-ਗੋਆ-ਅਹਿਮਦਾਬਾਦ, ਗੋਆ-ਹੈਦਰਾਬਾਦ-ਗੋਆ, ਮੁੰਬਈ-ਗੁਹਾਟੀ-ਮੁੰਬਈ, ਅਹਿਮਦਾਬਾਦ-ਕੋਲਕਾਤਾ-ਅਹਿਮਦਾਬਾਦ, ਦਿੱਲੀ-ਦੁਰਗਾਪੁਰ-ਦਿੱਲੀ, ਹੈਦਰਾਬਾਦ-ਮੁੰਬਈ-ਹੈਦਰਾਬਾਦ, ਕੋਚਿ-ਕੋਲਕਾਤਾ-ਕੋਚਿ, ਪੁਣੇ-ਚੇਨਈ-ਪੁਣੇ, ਮਦੁਰੈ-ਦਿੱਲੀ-ਮਦੁਰੈ ਅਤੇ ਮੈਂਗਲੋਰ-ਦਿੱਲੀ-ਮੈਂਗਲੋਰ ਦੀਆਂ ਉਡਾਣਾਂ ਸ਼ਾਮਲ ਹਨ। ਕੰਪਨੀ ਨੇ ਦੱਸਿਆ ਕਿ ਇਨ੍ਹਾਂ ਉਡਾਣਾਂ ਨੂੰ ਬੋਇੰਗ 737 ਅਤੇ ਬਾਂਬਾਰਡਿਅਰ ਕਿਊ400 ਜਹਾਜ਼ਾਂ ਜ਼ਰੀਏ ਸੰਚਾਲਿਤ ਕੀਤਾ ਜਾਵੇਗਾ। ਸਪਾਈਸਜੈਟ ਦੀ ਮੁੱਖ ਵਪਾਰਕ ਅਧਿਕਾਰੀ ਸ਼ਿਲਪਾ ਭਾਟੀਆ ਨੇ ਕਿਹਾ, 'ਜਿਵੇਂ ਕਿ ਅਸੀਂ ਹੌਲੀ-ਹੌਲੀ ਸਾਧਾਰਨ ਸਥਿਤੀ ਵਿਚ ਵਾਪਸ ਆ ਰਹੇ ਹਾਂ ਅਤੇ ਮੰਗ ਵਿਚ ਲਗਾਤਾਰ ਸੁਧਾਰ ਹੋ ਰਿਹਾ ਹੈ, ਸਾਨੂੰ ਆਪਣੇ ਘਰੇਲੂ ਅਤੇ ਅੰਤਰਰਾਸ਼ਟਰੀ ਨੈੱਟਵਰਕ 'ਤੇ 62 ਨਵੀਂਆਂ ਉਡਾਣਾਂ ਸ਼ੁਰੂ ਕਰਣ ਦੀ ਖੁਸ਼ੀ ਹੈ।'
ਇਹ ਵੀ ਪੜ੍ਹੋ: ਹੁਣ ਚੰਨ 'ਤੇ ਵੀ ਚੱਲੇਗਾ ਇੰਟਰਨੈੱਟ, NASA ਨੇ Nokia ਨੂੰ ਦਿੱਤਾ ਚੰਨ 'ਤੇ 4G ਲਗਾਉਣ ਦਾ ਕੰਟਰੈਕਟ
ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ, ਵੇਖ ਕੇ ਖੁਸ਼ ਹੋਵੇਗੀ ਰੂਹ
NEXT STORY