ਮੁੰਬਈ — ਏਸ਼ੀਆਈ ਮੁਦਰਾਵਾਂ ਦੀ ਮਜ਼ਬੂਤੀ ਅਤੇ ਸਕਾਰਾਤਮਕ ਘਰੇਲੂ ਸ਼ੇਅਰ ਬਾਜ਼ਾਰ ਦੇ ਕਾਰਨ ਰੁਪਿਆ ਮੰਗਲਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 11 ਪੈਸੇ ਦੀ ਮਜ਼ਬੂਤੀ ਦੇ ਨਾਲ 73.38 ਦੇ ਪੱਧਰ ’ਤੇ ਪਹੁੰਚ ਗਿਆ। ਕਾਰੋਬਾਰੀਆਂ ਨੇ ਕਿਹਾ ਕਿ ਵਿਦੇਸ਼ੀ ਫੰਡਾਂ ਦੀ ਆਮਦ ਜਾਰੀ ਰਹਿਣ ਕਾਰਨ ਵੀ ਰੁਪਏ ਨੂੰ ਸਮਰਥਨ ਮਿਲਿਆ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਘਰੇਲੂ ਮੁਦਰਾ ਅਮਰੀਕੀ ਡਾਲਰ ਦੇ ਮੁਕਾਬਲੇ 73.42 ’ਤੇ ਖੁੱਲ੍ਹੀ ਅਤੇ ਫਿਰ ਮਜ਼ਬੂਤੀ ਦਰਜ ਕਰਦੇ ਹੋਏ 73.38 ਦੇ ਪੱਧਰ ’ਤੇ ਆ ਗਈ, ਜਿਹੜੀ ਕਿ ਪਿਛਲੇ ਬੰਦ ਭਾਅ ਦੇ ਮੁਕਾਬਲੇ 11 ਪੈਸੇ ਦਾ ਵਾਧਾ ਦਰਸਾਉਂਦੀ ਹੈ। ਰੁਪਿਆ ਸੋਮਵਾਰ ਨੂੰ ਅਮਰੀਕੀ ਡਾਲਰ ਦੇ ਮੁਕਾਬਲੇ 73.49 ’ਤੇ ਬੰਦ ਹੋਇਆ ਸੀ। ਇਸ ਦੌਰਾਨ 6 ਮੁਦਰਾਵਾਂ ਦੇ ਮੁਕਾਬਲੇ ਅਮਰੀਕੀ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ਡਾਲਰ ਸੂਚਕ ਇੰਡੈਕਸ 0.24 ਫ਼ੀਸਦੀ ਡਿੱਗ ਕੇ 90.11 ’ਤੇ ਪਹੁੰਚ ਗਿਆ। ਸ਼ੇਅਰ ਬਾਜ਼ਾਰ ਦੇ ਅਸਥਾਈ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਸੋਮਵਾਰ ਨੂੰ ਕੁੱਲ ਆਧਾਰ ’ਤੇ 1,588.93 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਗਲੋਬਲ ਤੇਲ ਬੈਂਚਮਾਰਕ ਬ੍ਰੇਂਟ ਕਰੂਡ ਵਾਇਦਾ 0.45 ਫ਼ੀਸਦੀ ਵਧ ਕੇ 51.09 ਡਾਲਰ ਪ੍ਰਤੀ ਬੈਰਲ ’ਤੇ ਸੀ।
ByeBye2020 : ਕੋਰੋਨਾ ਆਫ਼ਤ ਕਾਰਨ ਮੂਧੇ ਮੂੰਹ ਡਿੱਗੀ ਸੀ 'ਅਰਥ ਵਿਵਸਥਾ', ਫਿਰ 'V' ਸ਼ੇਪ 'ਚ ਕੀਤੀ ਰਿਕਵਰੀ
NEXT STORY