ਮੁੰਬਈ — ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਬਾਵਜੂਦ ਮੰਗਲਵਾਰ ਨੂੰ ਰੁਪਿਆ ਸਥਿਰ ਰੁਖ਼ ਨਾਲ ਖੁਲ੍ਹਿਆ। ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ ਵਿਚ ਰੁਪਿਆ ਸ਼ੁਰੂਆਤੀ ਕਾਰੋਬਾਰ 'ਚ ਦੋ ਪੈਸੇ ਦੇ ਵਾਧੇ ਨਾਲ 73.35 ਪ੍ਰਤੀ ਡਾਲਰ 'ਤੇ ਪਹੁੰਚ ਗਿਆ। ਰੁਪਿਆ 73.36 ਪ੍ਰਤੀ ਡਾਲਰ 'ਤੇ ਖੁੱਲ੍ਹਣ ਦੇ ਬਾਅਦ ਦੋ ਪੈਸੇ ਦੇ ਵਾਧੇ ਨਾਲ 73.35 ਪ੍ਰਤੀ ਡਾਲਰ 'ਤੇ ਕਾਰੋਬਾਰ ਕਰ ਰਿਹਾ ਸੀ।
ਸੋਮਵਾਰ ਨੂੰ ਰੁਪਿਆ 73.37 ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਰਿਲਾਇੰਸ ਸਕਿਊਰਿਟੀਜ਼ ਦੇ ਇਕ ਸੋਧੇ ਨੋਟ 'ਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਵਧਦੇ ਮਾਮਲਿਆਂ, ਅਮਰੀਕਾ 'ਚ ਉਤਸ਼ਾਹੀ ਉਪਾਵਾਂ ਦੀ ਕਮੀ ਅਤੇ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਅਨਿਸ਼ਿਚਿਤਤਾ ਦੇ ਕਾਰਨ ਨਿਵੇਸ਼ਕ ਅਜੇ ਤੱਕ ਚੌਕੰਣਾਂ ਰੁਖ਼ ਅਪਣਾ ਰਹੇ ਹਨ। ਇਸ ਦੌਰਾਨ 6 ਮੁਦਰਾਵਾਂ ਦੀ ਤੁਲਨਾ 'ਚ ਡਾਲਰ ਘੱਟ-ਵਧ ਦਰਸਾਉਣ ਵਾਲਾ ਡਾਲਰ ਸੂਚਕਅੰਕ 0.03 ਫ਼ੀਸਦੀ ਦੀ ਗਿਰਾਵਟ ਦੇ ਨਾਲ 93.39 'ਤੇ ਆ ਗਿਆ।
ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਾ ਦੌਰ ਜਾਰੀ, ਜਾਣੋ ਕੀਮਤੀ ਧਾਤੂਆਂ ਦੇ ਅੱਜ ਦੇ ਭਾਅ
NEXT STORY