ਨਵੀਂ ਦਿੱਲੀ-ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਨੇ ਆਪਣੀਆਂ 1200 ਬ੍ਰਾਂਚਾਂ ਦੇ ਕੋਡ, ਨਾਂ ਅਤੇ ਆਈ. ਐੱਫ. ਐੱਸ. ਸੀ. ਕੋਡ ਬਦਲ ਦਿੱਤੇ ਹਨ। ਇਨ੍ਹਾਂ ਦੇ ਬਦਲੇ ਜਾਣ ਤੋਂ ਬਾਅਦ ਹੁਣ ਪੁਰਾਣੇ ਕੋਡ ਅਤੇ ਨਾਂ ਕੰਮ ਨਹੀਂ ਕਰਨਗੇ। ਜਿਨ੍ਹਾਂ ਬ੍ਰਾਂਚਾਂ 'ਚ ਇਹ ਬਦਲਾਅ ਹੋਇਆ ਹੈ, ਉਨ੍ਹਾਂ 'ਚ ਉਹ ਬੈਂਕ ਬ੍ਰਾਂਚਾਂ ਵੀ ਸ਼ਾਮਲ ਹੈ, ਜਿਨ੍ਹਾਂ ਦਾ ਹਾਲ ਹੀ 'ਚ ਰਲੇਵਾਂ ਹੋਇਆ ਹੈ। ਐੱਸ. ਬੀ. ਆਈ. ਨੇ ਆਪਣੀ ਅਧਿਕਾਰਕ ਵੈੱਬਸਾਈਟ 'ਤੇ ਵੀ ਉਨ੍ਹਾਂ ਬੈਂਕ ਬ੍ਰਾਂਚਾਂ ਦੀ ਪੂਰੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਦੇ ਨਾਂਵਾਂ 'ਚ ਬਦਲਾਅ ਕੀਤਾ ਗਿਆ ਹੈ।
ਇਨ੍ਹਾਂ ਸ਼ਹਿਰਾਂ ਦੀਆਂ ਬੈਂਕ ਬ੍ਰਾਂਚਾਂ ਦੇ ਬਦਲੇ ਗਏ ਨਾਂ
ਜਿਨ੍ਹਾਂ ਸ਼ਹਿਰਾਂ 'ਚ ਐੱਸ. ਬੀ. ਆਈ. ਦੀਆਂ ਬੈਂਕ ਬ੍ਰਾਂਚਾਂ 'ਚ ਬਦਲਾਅ ਕੀਤੇ ਗਏ ਹਨ, ਉਨ੍ਹਾਂ 'ਚ ਮੁੰਬਈ, ਦਿੱਲੀ, ਬੇਂਗਲੁਰੂ, ਚੰਡੀਗੜ੍ਹ, ਅਹਿਮਦਾਬਾਦ, ਜੈਪੁਰ, ਕੋਲਕਾਤਾ, ਚੇਨਈ, ਹੈਦਰਾਬਾਦ, ਪਟਨਾ ਅਤੇ ਭੋਪਾਲ ਸ਼ਾਮਲ ਹਨ।
ਇਹ ਹੋਇਆ ਬਦਲਾਅ
ਅਹਿਮਦਾਬਾਦ ਦੀ ਗੋਪੀਪੁਰਾ ਬ੍ਰਾਂਚ ਦਾ ਨਾਂ ਬਦਲ ਕੇ ਸੂਰਤ ਮੇਨ (ਚੌਕ ਬਾਜ਼ਾਰ) ਕਰ ਦਿੱਤਾ ਗਿਆ ਹੈ, ਜਦੋਂ ਕਿ ਇਸ ਦਾ ਬ੍ਰਾਂਚ ਕੋਡ ਬਦਲ ਕੇ 488 ਕਰ ਦਿੱਤਾ ਗਿਆ ਹੈ ਜੋ ਕਿ ਪਹਿਲਾਂ 2649 ਸੀ। ਉਥੇ ਹੀ ਇਸ ਦਾ ਆਈ. ਐੱਫ. ਐੱਸ. ਸੀ. ਕੋਡ ਬਦਲ ਕੇ ਐੱਸ. ਬੀ. ਆਈ. ਐੱਨ. 00488 ਕਰ ਦਿੱਤਾ ਗਿਆ ਹੈ ਜੋ ਪਹਿਲਾਂ ਐੱਸ. ਬੀ. ਆਈ. ਐੱਨ. 02649 ਸੀ। ਦਿੱਲੀ ਦਾ ਆਈ. ਐੱਫ. ਐੱਸ. ਸੀ. ਟਾਵਰ ਦੀ ਬ੍ਰਾਂਚ ਦਾ ਨਾਂ ਬਦਲ ਕੇ ਨਹਿਰੂ ਪਲੇਸ ਬ੍ਰਾਂਚ ਕਰ ਦਿੱਤਾ ਗਿਆ ਹੈ। ਇਸ ਦਾ ਬ੍ਰਾਂਚ ਕੋਡ ਬਦਲ ਕੇ 04688 ਕਰ ਦਿੱਤਾ ਗਿਆ ਹੈ ਜੋ ਕਿ ਪਹਿਲਾਂ 32602 ਸੀ। ਉਥੇ ਹੀ ਇਸ ਦਾ ਆਈ. ਐੱਫ. ਐੱਸ. ਸੀ. ਕੋਡ ਬਦਲ ਕੇ ਐੱਸ. ਬੀ. ਆਈ. ਐੱਨ. 04688 ਕਰ ਦਿੱਤਾ ਗਿਆ ਹੈ ਜੋ ਪਹਿਲਾਂ ਐੱਸ. ਬੀ. ਆਈ. ਐੱਨ. 32602 ਸੀ।
ਟਿਕਟ ਹੋਣ ਦੇ ਬਾਵਜੂਦ ਯਾਤਰੀ ਦੀ ਕੱਟੀ ਰਸੀਦ, ਹੁਣ ਟੀ. ਟੀ. ਈ. ਦੇਵੇਗਾ ਜੁਰਮਾਨਾ
NEXT STORY