ਮੁੰਬਈ, (ਭਾਸ਼ਾ)- ਮਹਾਰਾਸ਼ਟਰ ਦੇ ਉਪ-ਮੁੱਖ ਮੰਤਰੀ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਦੇ ਪ੍ਰਧਾਨ ਅਜੀਤ ਪਵਾਰ ਦੀ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਉਹ ਸੋਲਾਪੁਰ ਜ਼ਿਲੇ ’ਚ ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਕਾਰਵਾਈ ਕਰ ਰਹੀ ਭਾਰਤੀ ਪੁਲਸ ਸੇਵਾ (ਆਈ. ਪੀ. ਐੱਸ.) ਦੀ ਇਕ ਮਹਿਲਾ ਅਧਿਕਾਰੀ ਨੂੰ ਕਥਿਤ ਤੌਰ ’ਤੇ ਝਿੜਕਦੇ ਨਜ਼ਰ ਆ ਰਹੇ ਹਨ।
ਐੱਨ. ਸੀ. ਪੀ. ਨੇ ਦਾਅਵਾ ਕੀਤਾ ਕਿ ਪਵਾਰ ਦਾ ਮਕਸਦ ਕਾਰਵਾਈ ਨੂੰ ਰੋਕਣਾ ਨਹੀਂ ਸੀ। ਨਾਲ ਹੀ, ਪਾਰਟੀ ਨੇ ਇਹ ਵੀ ਦੋਸ਼ ਲਾਇਆ ਕਿ ਇਹ ਵੀਡੀਓ ਜਾਣ-ਬੁੱਝ ਕੇ ਲੀਕ ਕੀਤੀ ਗਈ ਹੈ। ਖੇਤਰੀ ਨਿਊਜ਼ ਚੈਨਲਾਂ ’ਤੇ ਪ੍ਰਸਾਰਿਤ ਵੀਡੀਓ ਕਲਿੱਪ ’ਚ ਪਵਾਰ ਨੂੰ ਕਰਮਾਲਾ ਦੀ ਸਬ-ਡਿਵੀਜ਼ਨਲ ਪੁਲਸ ਅਧਿਕਾਰੀ ਅੰਜਨਾ ਕ੍ਰਿਸ਼ਨਾ ਨਾਲ ਇਕ ਐੱਨ. ਸੀ. ਪੀ. ਵਰਕਰ ਦੇ ਫੋਨ ਤੋਂ ਗੱਲ ਕਰਦੇ ਹੋਏ ਦਿਖਾਇਆ ਗਿਆ ਹੈ।
ਕ੍ਰਿਸ਼ਨਾ ਪਹਿਲਾਂ ਪਵਾਰ ਦੀ ਆਵਾਜ਼ ਪਛਾਣ ਨਹੀਂ ਸਕੀ, ਜਿਸ ਤੋਂ ਬਾਅਦ ਪਵਾਰ ਨੇ ਇਕ ਵੀਡੀਓ ਕਾਲ ਕਰ ਕੇ ਉਸ ਨੂੰ ਕਥਿਤ ਤੌਰ ’ਤੇ ਕਾਰਵਾਈ ਰੋਕਣ ਲਈ ਕਿਹਾ।
ਐੱਮ. ਵਾਈ. ਐੱਚ. ਦਾ ਚੂਹਾ ਕਾਂਡ : ਹੁਣ ਰਾਹੁਲ ਗਾਂਧੀ ਹੋਏ ਹਮਲਾਵਰ
NEXT STORY