ਨਵੀਂ ਦਿੱਲੀ(ਅਨਸ) – ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਕੱਪੜੇ ਦੀ ਮੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇੰਡੀਆ ਰੇਟਿੰਗਸ ਐਂਡ ਰਿਸਰਚ (ਇੰਡ-ਰਾ) ਨੇ ਇਹ ਦਾਅਵਾ ਕੀਤਾ ਹੈ। ਇੰਡ-ਰਾ ਨੇ ਕਿਹਾ ਕਿ ਜਨਵਰੀ 2021 ’ਚ ਵੋਵਨ (ਬੁਣੇ ਹੋਏ) ਫੈਬ੍ਰਿਕ ਪ੍ਰੋਡਕਸ਼ਨ ’ਚ ਮਾਮੂਲੀ ਸੁਧਾਰ ਹੋਇਆ ਹੈ ਜਦੋਂ ਕਿ ਪ੍ਰਤੀ ਸਾਲ ਦਰ ਸਾਲ ਦੇ ਹਿਸਾਬ ਨਾਲ ਇਹ 21 ਫੀਸਦੀ ਘੱਟ ਰਿਹਾ ਸੀ।
ਰਿਪੋਰਟ ’ਚ ਕਿਹਾ ਗਿਆ ਹੈ ਕਿ ਮਿਸ਼ਰਿਤ ਅਤੇ ਬੁਣੇ ਹੋਏ ਕੱਪੜਿਆਂ ’ਚ ਛੇਤੀ ਰਿਕਵਰੀ ਦੇਖਣ ਨੂੰ ਮਿਲੀ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ ਮਹਾਮਾਰੀ ਦੌਰਾਨ ਘਰ ਤੋਂ ਕੰਮ ਵਾਲੇ ਦੌਰ ’ਚ ਇਸ ਤਰ੍ਹਾਂ ਦੇ ਕੱਪੜਿਆਂ ’ਤੇ ਲੰਮੀ ਮਿਆਦ ਤੱਕ ਕੋਈ ਨਾਕਾਰਾਤਮਕ ਪ੍ਰਭਾਵ ਨਹੀਂ ਪਿਆ।
ਇਸ ਤੋਂ ਇਲਾਵਾ ਬੁਣੇ ਹੋਏ ਕੱਪੜਿਆਂ ਦੀ ਬਰਾਮਦ ਮੰਗ 2022 ਦੀ ਪਹਿਲੀ ਤਿਮਾਹੀ ’ਚ ਪ੍ਰਮੁੱਖ ਦੇਸ਼ਾਂ ’ਚ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਜੂਝ ਰਹੀ ਹੈ। ਇਸ ਦਰਮਿਆਨ ਇਹ ਵੀ ਦੇਖਿਆ ਗਿਆ ਕਿ ਰਿਟੇਲਰਸ ਵਲੋਂ ਰਿਸਟਾਕਿੰਗ ਕਾਰਨ ਦਸੰਬਰ 2020 ਤੋਂ ਜਨਵਰੀ 2021 ਦਰਮਿਆਨ ਇੰਪੋਰਟੇਡ ਫੈਬ੍ਰਿਕ ਦੀ ਮੰਗ ਵਧੀ। ਵੈਲਯੂ ਦੇ ਆਧਾਰ ’ਤੇ ਦਰਾਮਦ ਦੀ ਗੱਲ ਕਰੀਏ ਤਾਂ ਚੀਨ, ਬੰਗਲਾਦੇਸ਼ ਅਤੇ ਵੀਅਤਨਾਮ ਤੋਂ ਉੱਚ ਸ਼ਿੱਪਮੈਂਟ ਨਾਲ ਨਵੰਬਰ 2020 ਤੋਂ ਜਨਵਰੀ 2021 ਦਰਮਿਆਨ ਦੁੱਗਈ ਹੋ ਗਈ। ਏਜੰਸੀ ਨੂੰ ਉਮੀਦ ਹੈ ਕਿ ਮਹਾਮਾਰੀ ਦਰਮਿਆਨ ਬਣ ਰਹੇ ਹਾਲਾਤਾਂ ਕਾਰਨ ਖਾਸ ਕਰ ਕੇ ਸ਼ਹਿਰਾਂ ’ਚ ਰਿਟੇਲ ਸਪੇਸ, ਮਾਲ, ਸ਼ਾਪਿੰਗ ਸੈਂਟਰ ਦੇ ਬੰਦ ਹੋਣ ਨਾਲ ਘਰੇਲੂ ਮੰਗ ’ਚ ਦੇਖੀ ਜਾਣ ਵਾਲੀ ਤੇਜ਼ੀ ’ਚ ਦੇਰੀ ਹੋ ਸਕਦੀ ਹੈ।
SBI ਖ਼ਰੀਦ ਸਕਦੈ ਸਿਟੀਬੈਂਕ ਦਾ ਕਾਰਡ ਬਿਜ਼ਨੈੱਸ, ਨਿਵੇਸ਼ਕਾਂ ਦੀ ਹੋਈ ਚਾਂਦੀ!
NEXT STORY