ਮੁੰਬਈ— ਗਲੋਬਲ ਬਾਜ਼ਾਰਾਂ 'ਚ ਗਿਰਾਵਟ ਅਤੇ ਬੈਂਕਿੰਗ ਸਟਾਕ ਟੁੱਟਣ ਵਿਚਕਾਰ ਸੈਂਸੈਕਸ ਅਤੇ ਨਿਫਟੀ ਹਲਕੀ ਗਿਰਾਵਟ 'ਚ ਬੰਦ ਹੋਏ ਹਨ। ਵਿੱਤੀ ਸਾਲ 2017-18 ਦੀ ਚੌਥੀ ਤਿਮਾਹੀ 'ਚ ਸ਼ਾਨਦਾਰ ਨਤੀਜੇ ਰਹਿਣ ਨਾਲ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਦਾ ਸਟਾਕ ਅੱਜ ਟਾਪ 'ਤੇ ਰਿਹਾ। ਟੀ. ਸੀ. ਐੱਸ. ਦੇ ਸਟਾਕ 'ਚ ਤੇਜ਼ੀ ਨਾਲ ਤਕਨਾਲੋਜੀ ਸੈਕਟਰ ਨੇ ਅੱਜ ਸਭ ਤੋਂ ਖਰ੍ਹਾ ਪ੍ਰਦਰਸ਼ਨ ਕੀਤਾ। ਟੀ. ਸੀ. ਐੱਸ. 'ਚ ਤਕਰੀਬਨ 7 ਫੀਸਦੀ ਦੀ ਤੇਜ਼ੀ ਦਰਜ ਕੀਤੀ ਗਈ। ਤਕਨਾਲੋਜੀ ਸੈਕਟਰ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਕਾਰੋਬਾਰ ਦੇ ਅਖੀਰ 'ਚ ਸੈਂਸੈਕਸ ਹਲਕਾ 11.71 ਅੰਕ ਡਿੱਗ ਕੇ 34,415.58 'ਤੇ, ਜਦੋਂ ਕਿ ਨਿਫਟੀ ਮਾਮੂਲੀ 1.25 ਅੰਕ ਦੀ ਗਿਰਾਵਟ ਨਾਲ 10,564.05 ਦੇ ਪੱਧਰ 'ਤੇ ਬੰਦ ਹੋਇਆ ਹੈ। ਹਾਲਾਂਕਿ ਬੈਂਕਿੰਗ, ਫਾਈਨਾਂਸ ਸਰਵਿਸਿਜ਼, ਮੈਟਲ ਅਤੇ ਆਇਲ ਐਂਡ ਗੈਸ ਸੈਕਟਰ 'ਚ ਗਿਰਾਵਟ ਨਾਲ ਬਾਜ਼ਾਰ ਸੀਮਤ ਦਾਇਰੇ 'ਚ ਰਿਹਾ। ਉੱਥੇ ਹੀ, ਟੀ. ਸੀ. ਐੱਸ. ਪਹਿਲੀ ਅਜਿਹੀ ਭਾਰਤੀ ਕੰਪਨੀ ਬਣ ਗਈ ਹੈ, ਜਿਸ ਨੇ 6.5 ਲੱਖ ਕਰੋੜ ਦੇ ਪਾਰ ਬਾਜ਼ਾਰ ਪੂੰਜੀਕਰਨ ਦਾ ਰਿਕਾਰਡ ਕਾਇਮ ਕੀਤਾ ਹੈ।
ਲਾਰਜ-ਮਿਡ ਕੈਪ 'ਚ ਗਿਰਾਵਟ, ਸਮਾਲ ਕੈਪ ਸਪਾਟ-
ਬੀ. ਐੱਸ. ਈ. ਸਮਾਲ ਕੈਪ, ਮਿਡ ਕੈਪ ਅਤੇ ਲਾਰਜ ਕੈਪ ਇੰਡੈਕਸ ਮਿਲੇ-ਜੁਲੇ ਬੰਦ ਹੋਏ ਹਨ। ਲਾਰਜ ਕੈਪ 0.03 ਫੀਸਦੀ ਡਿੱਗ ਕੇ 4,131.66 'ਤੇ ਬੰਦ ਹੋਇਆ। ਮਿਡ ਕੈਪ 0.44 ਫੀਸਦੀ ਦੀ ਗਿਰਾਵਟ ਨਾਲ 16,798.94 ਦੇ ਪੱਧਰ 'ਤੇ, ਜਦੋਂ ਕਿ ਸਮਾਲ ਕੈਪ ਸਪਾਟ ਹੋ ਕੇ ਯਾਨੀ 0.02 ਫੀਸਦੀ ਮਜ਼ਬੂਤ ਹੋ ਕੇ 18,178.03 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਇਲਾਵਾ ਨਿਫਟੀ ਮਿਡ ਕੈਪ-100 'ਚ 36 ਸਟਾਕ ਹਰੇ ਨਿਸ਼ਾਨ ਅਤੇ 64 ਗਿਰਾਵਟ 'ਚ ਬੰਦ ਹੋਏ ਹਨ। ਨਿਫਟੀ ਮਿਡ ਕੈਪ-100 ਇੰਡੈਕਸ 0.34 ਫੀਸਦੀ ਦੇ ਉਛਾਲ ਨਾਲ 19,905.75 ਦੇ ਪੱਧਰ 'ਤੇ ਬੰਦ ਹੋਇਆ ਹੈ।
ਬੈਂਕਿੰਗ ਸਟਾਕ ਧੜੰਮ, ਟੀ. ਸੀ. ਐੱਸ. 'ਚ ਉਛਾਲ-
ਸ਼ੁੱਕਰਵਾਰ ਦੇ ਕਾਰੋਬਾਰੀ ਸਤਰ 'ਚ ਸਭ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਸਟਾਕ ਟੀ. ਸੀ. ਐੱਸ. ਦਾ ਰਿਹਾ। ਟੀ. ਸੀ. ਐੱਸ. ਦਾ ਸਟਾਕ ਸੈਂਸੈਕਸ 'ਚ 6.76 ਫੀਸਦੀ, ਜਦੋਂ ਕਿ ਨਿਫਟੀ 'ਚ 6.26 ਫੀਸਦੀ ਚੜ੍ਹ ਕੇ ਬੰਦ ਹੋਇਆ ਹੈ। ਇਸ ਦਾ ਬਾਜ਼ਾਰ ਪੂੰਜੀਕਰਨ ਵੀ 6.5 ਲੱਖ ਕਰੋੜ ਦੇ ਪਾਰ 6,52,082.92 ਦਰਜ ਕੀਤਾ ਗਿਆ। ਉੱਥੇ ਹੀ, ਬੈਂਕ ਨਿਫਟੀ 0.73 ਫੀਸਦੀ ਦੀ ਗਿਰਾਵਟ ਦਰਜ ਕਰਦੇ ਹੋਏ 24,943.85 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ 'ਚ ਸਿਰਫ ਐੱਚ. ਡੀ. ਐੱਫ. ਸੀ. ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਹੀ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ, ਜਦੋਂ ਪੀ. ਐੱਸ. ਯੂ. ਬੈਂਕ ਸੈਕਟਰ ਇੰਡੈਕਸ 'ਚ ਸ਼ਾਮਲ ਸਾਰੇ 12 ਸਟਾਕ ਲਾਲ ਨਿਸ਼ਾਨ 'ਤੇ ਬੰਦ ਹੋਏ ਹਨ। ਪੀ. ਐੱਸ. ਯੂ. ਬੈਂਕ ਨਿਫਟੀ 2.5 ਫੀਸਦੀ ਡਿੱਗ ਕੇ 2,799.10 ਦੇ ਪੱਧਰ 'ਤੇ ਬੰਦ ਹੋਇਆ ਹੈ। ਉੱਥੇ ਹੀ, ਨਿਫਟੀ ਆਈ. ਟੀ. ਨੇ ਅੱਜ ਜ਼ੋਰਾਦਾਰ 4.8 ਫੀਸਦੀ ਦੀ ਤੇਜ਼ੀ ਦਰਜ ਕੀਤੀ ਅਤੇ 13,910.35 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਆਈ. ਟੀ. ਦੇ ਸਾਰੇ 10 ਸਟਾਕ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ।
ਸੋਨੇ ਦੇ ਰੇਟ ਡਿੱਗੇ, ਚਾਂਦੀ ਵੀ ਹੋਈ ਸਸਤੀ, ਜਾਣੋ ਕੀਮਤਾਂ
NEXT STORY