ਮੁੰਬਈ - ਮਿਸ਼ਰਤ ਗਲੋਬਲ ਸੰਕੇਤਾਂ ਕਾਰਨ ਸਟਾਕ ਮਾਰਕੀਟ ਬੁੱਧਵਾਰ ਨੂੰ ਹਫਤੇ ਦੇ ਤੀਜੇ ਕਾਰੋਬਾਰੀ ਦਿਨ ਗਿਰਾਵਟ ਲੈ ਕੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਪ੍ਰਮੁੱਖ ਇੰਡੈਕਸ ਸੈਂਸੈਕਸ 57.25 ਅੰਕ ਭਾਵ 0.11 ਪ੍ਰਤੀਸ਼ਤ ਦੀ ਗਿਰਾਵਟ ਨਾਲ 52803.93 'ਤੇ ਖੁੱਲ੍ਹਿਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 18.30 ਅੰਕ ਭਾਵ 0.12 ਪ੍ਰਤੀਸ਼ਤ ਦੀ ਗਿਰਾਵਟ ਦੇ ਨਾਲ 15800 ਦੇ ਪੱਧਰ 'ਤੇ ਖੁੱਲ੍ਹਿਆ ਹੈ। ਪਿਛਲੇ ਸੈਸ਼ਨ ਦੇ ਕਾਰੋਬਾਰ ਦੌਰਾਨ ਸੈਂਸੈਕਸ 53,129.37 ਦੇ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਪਿਛਲੇ ਹਫਤੇ ਬੀ.ਐਸ.ਸੀ. ਦੇ 30 ਸ਼ੇਅਰਾਂ ਵਾਲਾ ਸੈਂਸੈਕਸ 440.37 ਅੰਕ ਭਾਵ 0.83% ਦੀ ਗਿਰਾਵਟ ਨਾਲ ਬੰਦ ਹੋਇਆ ਸੀ। ਅੱਜ 1095 ਸ਼ੇਅਰਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ 748 ਸ਼ੇਅਰਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ 79 ਸ਼ੇਅਰਾਂ ਦੀ ਕੀਮਤ ਸਥਿਰ ਰਹੀ।
ਟਾਪ ਗੇਨਰਜ਼
ਟਾਟਾ ਸਟੀਲ, ਟਾਈਟਨ, ਏਸ਼ੀਅਨ ਪੇਂਟਸ, ਮਾਰੂਤੀ, ਐੱਚ.ਡੀ.ਐੱਫ.ਸੀ., ਪਾਵਰ ਗਰਿੱਡ, ਬਜਾਜ ਫਿਨਸਰਵ, ਅਲਟਰਾਟੈਕ ਸੀਮੈਂਟ, ਆਈ.ਟੀ.ਸੀ., ਮਾਰੂਤੀ ਅਤੇ ਟੀ.ਸੀ.ਐੱਸ.
ਟਾਪ ਲੂਜ਼ਰਜ਼
ਐਚ.ਡੀ.ਐਫ.ਸੀ. ਬੈਂਕ, ਭਾਰਤੀ ਏਅਰਟੈੱਲ, ਡਾ. ਰੈੱਡੀ, ਬਜਾਜ ਆਟੋ, ਐਲ ਐਂਡ ਟੀ, ਟੈਕ ਮਹਿੰਦਰਾ, ਬਜਾਜ ਵਿੱਤ, ਐਸ.ਬੀ.ਆਈ., ਨੇਸਲ ਇੰਡੀਆ, ਐਨ.ਟੀ.ਪੀ.ਸੀ., ਹਿੰਦੁਸਤਾਨ ਯੂਨੀਲੀਵਰ, ਸਨ ਫਾਰਮਾ, ਰਿਲਾਇੰਸ, ਆਈ.ਸੀ.ਆਈ.ਸੀ.ਆਈ. ਬੈਂਕ , ਐਮ ਐਂਡ ਐਮ
CFA ਇੰਸਟੀਚਿਊਟ ਦੇ ਜ਼ਿਆਦਾਤਰ ਮੈਂਬਰਾਂ ਨੇ ਕੇ-ਆਕਾਰ ਦੇ ਸੁਧਾਰ ਦਾ ਅਨੁਮਾਨ ਜਤਾਇਆ
NEXT STORY