ਮੁੰਬਈ— ਗਲੋਬਲ ਬਾਜ਼ਾਰਾਂ 'ਚ ਤੇਜ਼ੀ ਅਤੇ ਘਰੇਲੂ ਕੰਪਨੀਆਂ ਦੇ ਤਿਮਾਹੀ ਨਤੀਜਿਆਂ ਦੇ ਮੱਦੇਨਜ਼ਰ ਵੀਰਵਾਰ ਦੇ ਕਾਰੋਬਾਰੀ ਸਤਰ 'ਚ ਸੈਂਸੈਕਸ ਅਤੇ ਨਿਫਟੀ ਮਜ਼ਬੂਤੀ ਨਾਲ ਬੰਦ ਹੋਏ ਹਨ। ਹਾਲਾਂਕਿ ਬੈਂਕਿੰਗ, ਫਾਈਨਾਂਸ ਅਤੇ ਆਇਲ ਐਂਡ ਗੈਸ ਸੈਕਟਰ ਦੇ ਜ਼ਿਆਦਾਤਰ ਸਟਾਕ 'ਚ ਗਿਰਾਵਟ ਨਾਲ ਬਾਜ਼ਾਰ ਦੀ ਤੇਜ਼ੀ ਸੀਮਤ ਰਹੀ। ਸੈਂਸੈਕਸ 95.61 ਅੰਕ ਚੜ੍ਹ ਕੇ 34,427.29 'ਤੇ ਅਤੇ ਨਿਫਟੀ 39.10 ਅੰਕ ਵਧ ਕੇ 10,565.30 'ਤੇ ਬੰਦ ਹੋਇਆ ਹੈ। ਕੱਚੇ ਤੇਲ ਦੀ ਕੀਮਤ 74 ਡਾਲਰ ਪ੍ਰਤੀ ਬੈਰਲ ਦੇ ਪਾਰ ਹੋਣ ਨਾਲ ਤੇਲ ਕੰਪਨੀਆਂ ਦੇ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲੀ। ਉੱਥੇ ਹੀ, ਜੇਕਰ ਸਭ ਤੋਂ ਵਧੀਆ ਸੈਕਟਰ ਦੀ ਗੱਲ ਕਰੀਏ ਤਾਂ ਅੱਜ ਮੈਟਲ ਅਤੇ ਆਈ. ਟੀ. ਸੈਕਟਰ ਨੇ ਸਭ ਤੋਂ ਖਰਾ ਪ੍ਰਦਰਸ਼ਨ ਕੀਤਾ। ਆਈ. ਟੀ. ਦਿੱਗਜ ਕੰਪਨੀ ਟੀ. ਸੀ. ਐੱਸ. ਦੇ ਤਿਮਾਹੀ ਨਤੀਜੇ ਜਾਰੀ ਹੋਣ ਤੋਂ ਪਹਿਲਾਂ ਇਸ 'ਚ ਸ਼ਾਨਦਾਰ ਤੇਜ਼ੀ ਦੇਖਣ ਨੂੰ ਮਿਲੀ। ਉੱਥੇ ਹੀ, ਵਿਸ਼ਵ ਸਟੀਲ ਸੰਗਠਨ ਨੇ 2018 'ਚ ਗਲੋਬਲ ਸਟੀਲ ਮੰਗ 1,616.1 ਮਿਲੀਅਨ ਟਨ ਤਕ ਪਹੁੰਚਣ ਦੀ ਉਮੀਦ ਪ੍ਰਗਟ ਕੀਤੀ ਹੈ, ਇਸ ਖਬਰ ਨਾਲ ਸਟੀਲ ਕੰਪਨੀ ਦੇ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ ਹੈ। ਨਿਫਟੀ ਅਤੇ ਸੈਂਸੈਕਸ ਦੋਹਾਂ 'ਚ ਟਾਟਾ ਸਟੀਲ, ਯੈੱਸ ਬੈਂਕ ਅੱਜ ਦੇ ਟਾਪ ਸਟਾਕ ਰਹੇ। ਇਸ ਦੇ ਇਲਾਵਾ ਨਿਫਟੀ 'ਚ ਹਿੰਡਾਲਕੋ, ਵੇਦਾਂਤਾ, ਭਾਰਤੀ ਏਅਰਟੈੱਲ ਅੱਜ ਦੇ ਟਾਪ ਸਟਾਕ ਸਨ। ਸੈਂਸੈਕਸ ਦੇ ਹੋਰ ਟਾਪ ਸ਼ੇਅਰਾਂ 'ਚ ਟਾਟਾ ਸਟੀਲ ਦੇ ਇਲਾਵਾ ਭਾਰਤੀ ਏਅਰਟੈੱਲ, ਡਾ. ਰੈਡੀਜ਼ ਲੈਬਸ ਅਤੇ ਲਾਰਸਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਲਾਰਜ ਕੈਪ, ਮਿਡ-ਸਮਾਲ ਕੈਪ ਤੇਜ਼ੀ 'ਚ ਬੰਦ-
ਬੀ. ਐੱਸ. ਈ. ਸਮਾਲ ਕੈਪ, ਮਿਡ ਕੈਪ ਅਤੇ ਲਾਰਜ ਕੈਪ ਇੰਡੈਕਸ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਲਾਰਜ ਕੈਪ 0.4 ਫੀਸਦੀ ਚੜ੍ਹ ਕੇ 4,132.98 'ਤੇ ਬੰਦ ਹੋਇਆ। ਮਿਡ ਕੈਪ 0.63 ਫੀਸਦੀ ਦੀ ਤੇਜ਼ੀ ਬਣਾ ਕੇ 16,873 ਦੇ ਪੱਧਰ 'ਤੇ, ਜਦੋਂ ਕਿ ਸਮਾਲ ਕੈਪ ਵੀ 0.60 ਮਜ਼ਬੂਤ ਹੋ ਕੇ 18,174.44 ਦੇ ਪੱਧਰ 'ਤੇ ਬੰਦ ਹੋਏ ਹਨ। ਇਸ ਦੇ ਇਲਾਵਾ ਨਿਫਟੀ ਮਿਡ ਕੈਪ-100 'ਚ 64 ਸਟਾਕ ਹਰੇ ਨਿਸ਼ਾਨ ਅਤੇ 36 ਗਿਰਾਵਟ 'ਚ ਬੰਦ ਹੋਏ ਹਨ। ਨਿਫਟੀ ਮਿਡ ਕੈਪ-100 ਇੰਡੈਕਸ 0.67 ਫੀਸਦੀ ਦੇ ਉਛਾਲ ਨਾਲ 19,974.10 ਦੇ ਪੱਧਰ 'ਤੇ ਬੰਦ ਹੋਣ 'ਚ ਕਾਮਯਾਬ ਰਿਹਾ।
ਨਿਫਟੀ ਮੈਟਲ, ਆਈ. ਟੀ. ਸੈਕਟਰ ਟਾਪ-
ਐੱਨ. ਐੱਸ. ਈ. 'ਤੇ ਅੱਜ ਨਿਫਟੀ ਮੈਟਲ ਅਤੇ ਨਿਫਟੀ ਆਈ. ਟੀ. ਸੈਕਟਰ ਇੰਡੈਕਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਨਿਫਟੀ ਮੈਟਲ 'ਚ ਹਿੰਡਾਲਕੋ, ਟਾਟਾ ਸਟੀਲ, ਵੇਦਾਂਤਾ ਲਿਮਟਿਡ, ਜਿੰਦਲ ਸਟੀਲ, ਜੈ. ਐੱਸ. ਡਬਲਿਊ ਸਟੀਲ ਸਮੇਤ ਸਾਰੇ ਸਟਾਕ ਹਰੇ ਨਿਸ਼ਾਨ 'ਤੇ ਬੰਦ ਹੋਏ ਹਨ। ਇਸੇ ਤਰ੍ਹਾਂ ਨਿਫਟੀ ਆਈ. ਟੀ. 'ਚ ਟੈੱਕ ਮਹਿੰਦਰਾ, ਟੀ. ਸੀ. ਐੱਸ., ਵਿਪਰੋ ਸਮੇਤ ਸਾਰੇ ਸਟਾਕ ਤੇਜ਼ੀ ਨਾਲ ਕਾਰੋਬਾਰ ਕਰਦੇ ਹੋਏ ਬੰਦ ਹੋਏ ਹਨ।
ਇਸ ਦੇ ਇਲਾਵਾ ਬੈਂਕ ਨਿਫਟੀ 7 ਸਟਾਕ 'ਚ ਗਿਰਾਵਟ ਅਤੇ 5 'ਚ ਤੇਜ਼ੀ ਨਾਲ ਮਾਮੂਲੀ 0.10 ਫੀਸਦੀ ਵਧ ਕੇ 25,126.15 'ਤੇ ਬੰਦ ਹੋਇਆ ਹੈ। ਇਸ ਦੇ ਇਲਾਵਾ ਨਿਫਟੀ ਪੀ. ਐੱਸ. ਯੂ. ਬੈਂਕ ਇੰਡੈਕਸ ਸਪਾਟ ਹੋ ਕੇ 2,870.70 'ਤੇ ਬੰਦ ਹੋਇਆ। ਨਿਫਟੀ ਪੀ. ਐੱਸ. ਯੂ. ਬੈਂਕ ਇੰਡੈਕਸ 'ਚ 6 ਸਟਾਕ ਤੇਜ਼ੀ ਨਾਲ ਅਤੇ 6 ਗਿਰਾਵਟ ਨਾਲ ਬੰਦ ਹੋਏ ਹਨ। ਨਿਫਟੀ ਦੇ 11 ਸੈਕਟਰ ਇੰਡੈਕਸ 'ਚੋਂ ਨਿਫਟੀ ਫਾਈਨਾਂਸ ਸਰਵਿਸ ਸੈਕਟਰ ਲਾਲ ਨਿਸ਼ਾਨ 'ਤੇ ਬੰਦ ਹੋਇਆ ਹੈ, ਜਦੋਂ ਨਿਫਟੀ ਰਿਐਲਟੀ ਸਪਾਟ ਅਤੇ ਨਿਫਟੀ ਮੀਡੀਆ ਮਾਮੂਲੀ ਵਧ ਕੇ ਬੰਦ ਹੋਏ।
ਸੋਨੇ-ਚਾਂਦੀ ਦੇ ਰੇਟ 'ਚ ਵੱਡਾ ਉਛਾਲ, ਹੁਣ ਜੇਬ 'ਤੇ ਵਧੇਗਾ ਭਾਰ
NEXT STORY