ਨਵੀਂ ਦਿੱਲੀ- ਸ਼ੇਅਰ ਬਾਜ਼ਾਰ ਅੱਜ ਲਗਾਤਾਰ ਦੂਜੇ ਦਿਨ ਵਾਧੇ 'ਚ ਹੈ। ਬੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 390 ਅੰਕ ਵਧ ਕੇ 57,831 'ਤੇ ਪਹੁੰਚ ਗਿਆ ਹੈ। ਬੈਂਕਿੰਗ ਸਟਾਕਸ 'ਚ ਤੇਜ਼ੀ ਦਿਖ ਰਹੀ ਹੈ। ਸੈਂਸੈਕਸ ਅੱਜ 331 ਅੰਕ ਉਪਰ 57,751 'ਤੇ ਖੁੱਲ੍ਹਿਆ ਸੀ। ਇਸ ਨੇ ਦਿਨ 'ਚ 57,831 ਦਾ ਉਪਰੀ ਅਤੇ 57,688 ਦਾ ਹੇਠਲਾ ਪੱਧਰ ਬਣਾਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 28 ਸ਼ੇਅਰ ਵਾਧੇ 'ਚ ਅਤੇ ਦੋ ਗਿਰਾਵਟ 'ਚ ਕਾਰੋਬਾਰ ਕਰ ਰਹੇ ਹਨ। ਵਾਧੇ ਵਾਲੇ ਪ੍ਰਮੁੱਖ ਸਟਾਕ 'ਚ ਐੱਚ.ਸੀ.ਐੱਲ ਟੈੱਕ, ਏਸ਼ੀਅਨ ਪੇਂਟਸ, ਪਾਵਰ ਗ੍ਰਿਡ ਅਤੇ ਐਕਸਿਸ ਬੈਂਕ 1-1 ਫੀਸਦੀ ਉਪਰ ਹੈ। ਇਸ ਤੋਂ ਇਲਾਵਾ ਇੰਫੋਸਿਸ, ਬਜਾਜ ਫਿਨਸਰਵ, ਬਜਾਜ ਫਾਈਨੈਂਸ, ਵਿਪਰੋ ਅਤੇ ਟੈੱਕ ਮਹਿੰਦਰਾ ਵੀ ਵਾਧੇ 'ਚ ਹਨ।
ਏਅਰਟੈੱਲ 'ਚ ਗਿਰਾਵਟ
ਡਿੱਗਣ ਵਾਲੇ ਸ਼ੇਅਰਾਂ 'ਚ ਏਅਰਟੈੱਲ ਅਤੇ ਡਾ.ਰੈੱਡੀ ਹਨ। ਇਸ ਦੇ 389 ਸਟਾਰ ਅਪਰ ਸਰਕਿਟ 'ਚ ਹਨ। 89 ਸ਼ੇਅਰ ਲੋਅਰ ਮਾਰਕਿਟ 'ਚ ਹਨ। ਸਰਕਿਟ ਦਾ ਮਤਲਬ ਇਕ ਦਿਨ 'ਚ ਇਸ ਤੋਂ ਜ਼ਿਆਦਾ ਵਾਧੇ ਜਾਂ ਗਿਰਾਵਟ ਉਸ ਸ਼ੇਅਰ 'ਚ ਨਹੀਂ ਹੋ ਸਕਦੀ ਹੈ। ਲਿਸਟਿਡ ਕੰਪਨੀਆਂ ਦਾ ਮਾਰਕਿਟ ਕੈਪ 262.77 ਲੱਖ ਕਰੋੜ ਦੇ ਪਾਰ ਹੈ। ਉਧਰ, ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 95 ਅੰਕ ਉਪ 17,180 'ਤੇ ਕਾਰੋਬਾਰ ਕਰ ਰਿਹਾ ਹੈ। ਦਿਨ 'ਚ ਇਸ ਨੇ 17,194 ਦਾ ਉਪਰੀ ਪੱਧਰ ਅਤੇ 17,163 ਦਾ ਹੇਠਲਾ ਪੱਧਰ ਬਣਾਇਆ। ਇਹ 17,177 'ਤੇ ਖੁੱਲ੍ਹਿਆ ਸੀ। ਇਸ ਦੇ 50 ਸ਼ੇਅਰਾਂ 'ਚੋਂ 47 ਫੀਸਦੀ 'ਚ ਹੋਰ 3 ਗਿਰਾਵਟ 'ਚ ਹੈ।
ਵਾਹਨ ਕੰਪਨੀਆਂ ਨੂੰ ਛੇ ਮਹੀਨਿਆਂ ’ਚ ਦੋਹਰੇ ਈਂਧਨ ਵਾਲੀਆਂ ਗੱਡੀਆਂ ਦਾ ਨਿਰਮਾਣ ਕਰਨ ਨੂੰ ਕਿਹਾ : ਗਡਕਰੀ
NEXT STORY