ਮੁੰਬਈ — ਭਾਰਤੀ ਸ਼ੇਅਰ ਬਜ਼ਾਰ ਅੱਜ ਭਾਰੀ ਵਾਧੇ ਨਾਲ ਬੰਦ ਹੋਏ ਹਨ। ਕਾਰੋਬਾਰ ਦੇ ਆਖਿਰ 'ਚ ਅੱਜ ਸੈਂਸੈਕਸ 115.35 ਅੰਕ ਯਾਨੀ ਕਿ 0.28 ਫੀਸਦੀ ਦੇ ਵਾਧੇ ਨਾਲ 41673.92 ਦੇ ਪੱਧਰ 'ਤੇ ਅਤੇ ਨਿਫਟੀ 38.15 ਅੰਕ ਯਾਨੀ ਕਿ 0.31 ਫੀਸਦੀ ਦੇ ਵਾਧੇ ਨਾਲ 12,259.80 ਦੇ ਪੱਧਰ 'ਤੇ ਬੰਦ ਹੋਇਆ ਹੈ।
ਮਿਡ-ਸਮਾਲਕੈਪ ਸ਼ੇਅਰਾਂ ਵਿਚ ਵਾਧਾ
ਮਿਡ ਅਤੇ ਸਮਾਲਕੈਪ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਮਿਡਕੈਪ ਇੰਡੈਕਸ 1.17 ਫੀਸਦੀ ਵਧ ਕੇ 14910 ਦੇ ਨੇੜੇ ਅਤੇ ਸਮਾਲਕੈਪ ਇੰਡੈਕਸ 0.81 ਫੀਸਦੀ ਦੇ ਵਾਧੇ ਨਾਲ 13462 ਦੇ ਪਾਰ ਬੰਦ ਹੋਇਆ ਹੈ।
ਬੈਂਕਿੰਗ ਸ਼ੇਅਰਾਂ ਵਿਚ ਵਾਧਾ
ਬੈਂਕ ਨਿਫਟੀ 453 ਅੰਕਾਂ ਦੇ ਵਾਧੇ ਨਾਲ 31564 ਦੇ ਪੱਧਰ 'ਤੇ ਬੰਦ ਹੋਇਆ ਹੈ। ਅੱਜ ਆਈ.ਟੀ., ਮੈਟਲ, ਆਟੋ, ਫਾਰਮਾ ਸ਼ੇਅਰ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਨਿਫਟੀ ਦਾ ਆਈ.ਟੀ. ਇੰਡੈਕਸ 0.76 ਫੀਸਦੀ, ਮੈਟਲ ਇੰਡੈਕਸ 3.09 ਫੀਸਦੀ, ਆਟੋ ਇੰਡੈਕਸ 1.82 ਫੀਸਦੀ ਅਤੇ ਫਾਰਮਾ ਇੰਡੈਕਸ 1.80 ਫੀਸਦੀ ਦੇ ਵਾਧੇ ਨਾਲ ਬੰਦ ਹੋਇਆ ਹੈ।
ਟਾਪ ਗੇਨਰਜ਼
ਯੈੱਸ ਬੈਂਕ, ਆਇਸ਼ਰ ਮੋਟਰਜ਼, ਟੀ.ਸੀ.ਐਸ., ਭਾਰਤੀ ਏਅਰਟੈੱਲ, ਟਾਟਾ ਮੋਟਰਜ਼
ਟਾਪ ਲੂਜ਼ਰਜ਼
ਵੇਦਾਂਤਾ, ਗ੍ਰਾਸਿਮ, ਅਡਾਣੀ ਪੋਰਟਸ, ਐਚ.ਡੀ.ਐਫ.ਸੀ., ਸਨ ਫਾਰਮਾ, ਲਾਰਸਨ, ਬਜਾਜ ਫਾਇਨਾਂਸ
ਡੀਜ਼ਲ ਕਾਰਾਂ 'ਤੇ ਭਾਰੀ ਹੋਵੇਗਾ ਨਵਾਂ ਸਾਲ, BS-VI ਪੈਟਰੋਲ ਵਾਹਨ ਵੀ ਹੋਣਗੇ ਮਹਿੰਗੇ
NEXT STORY