ਨਵੀਂ ਦਿੱਲੀ (ਭਾਸ਼ਾ)-ਸੈਂਸੈਕਸ ਦੀਆਂ ਟਾਪ 10 ਕੰਪਨੀਆਂ ਦੇ ਬਾਜ਼ਾਰ ਪੂੰਜੀਕਰਨ (ਮਾਰਕੀਟ ਕੈਪ) ’ਚ ਬੀਤੇ ਹਫਤੇ 4.22 ਲੱਖ ਕਰੋਡ਼ ਰੁਪਏ ਦੀ ਭਾਰੀ ਗਿਰਾਵਟ ਆਈ। ਸਭ ਤੋਂ ਵੱਧ ਨੁਕਸਾਨ ’ਚ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ. ਸੀ. ਐੱਸ.) ਅਤੇ ਰਿਲਾਇੰਸ ਇੰਡਸਟਰੀਜ਼ (ਆਰ. ਆਈ. ਐੱਲ.) ਰਹੀਆਂ। ਬੀਤੇ ਹਫਤੇ ਸ਼ੇਅਰ ਬਾਜ਼ਾਰਾਂ ’ਚ ਕੋਰੋਨਾ ਵਾਇਰਸ ਦਾ ‘ਕਹਿਰ’ ਛਾਇਆ ਰਿਹਾ। ਦੁਨੀਆਭਰ ਦੇ ਸ਼ੇਅਰ ਬਾਜ਼ਾਰ ਇਸ ਨਾਲ ਪ੍ਰਭਾਵਿਤ ਹੋਏ। ਇਸ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰਾਂ ’ਤੇ ਵੀ ਪਿਆ। ਇੱਥੇ ਵੀ ਘਬਰਾਏ ਹੋਏ ਨਿਵੇਸ਼ਕਾਂ ਨੇ ਜੰਮ ਕੇ ਬਿਕਵਾਲੀ (ਵਿਕਰੀ) ਕੀਤੀ।
ਹਫਤੇ ਦੌਰਾਨ ਬੀ. ਐੱਸ. ਈ. ਸੈਂਸੈਕਸ 3473.14 ਅੰਕ ਜਾਂ 9.24 ਫੀਸਦੀ ਹੇਠਾਂ ਆਇਆ। ਹਫਤੇ ਦੌਰਾਨ ਟੀ. ਸੀ. ਐੱਸ. ਦਾ ਬਾਜ਼ਾਰ ਪੂੰਜੀਕਰਨ 1,16,549.07 ਕਰੋਡ਼ ਰੁਪਏ ਘਟ ਕੇ 6,78,168.49 ਕਰੋਡ਼ ਰੁਪਏ ’ਤੇ ਆ ਗਿਆ। ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਮੁਲਾਂਕਣ 1,03,425.15 ਕਰੋਡ਼ ਰੁਪਏ ਘਟ ਕੇ 7,01,693.52 ਕਰੋਡ਼ ਰੁਪਏ ਰਹਿ ਗਿਆ।
ਇਸੇ ਤਰ੍ਹਾਂ ਇਨਫੋਸਿਸ ਦੀ ਬਾਜ਼ਾਰ ਹੈਸੀਅਤ ’ਚ ਵੀ ਵੱਡੀ ਗਿਰਾਵਟ ਆਈ। ਇਨਫੋਸਿਸ ਦਾ ਬਾਜ਼ਾਰ ਮੁਲਾਂਕਣ 41,315.98 ਕਰੋਡ਼ ਰੁਪਏ ਦੀ ਗਿਰਾਵਟ ਨਾਲ 2,73,505.62 ਕਰੋਡ਼ ਰੁਪਏ ’ਤੇ ਆ ਗਿਆ। ਐੱਚ. ਡੀ. ਐੱਫ. ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਨ 34,919.51 ਕਰੋਡ਼ ਰੁਪਏ ਘਟ ਕੇ 5,87,190.43 ਕਰੋਡ਼ ਰੁਪਏ ਅਤੇ ਹਿੰਦੁਸਤਾਨ ਯੂਨੀਲਿਵਰ ਦਾ 33,208.35 ਕਰੋਡ਼ ਰੁਪਏ ਦੇ ਨੁਕਸਾਨ ਨਾਲ 4,40,151.42 ਕਰੋਡ਼ ਰੁਪਏ ’ਤੇ ਆ ਗਿਆ।
ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਮੁਲਾਂਕਣ 30,931.1 ਕਰੋਡ਼ ਰੁਪਏ ਦੀ ਗਿਰਾਵਟ ਨਾਲ 2,81,237.76 ਕਰੋਡ਼ ਰੁਪਏ ਅਤੇ ਆਈ. ਸੀ. ਆਈ. ਸੀ. ਆਈ. ਬੈਂਕ ਦਾ 25,098.54 ਕਰੋਡ਼ ਰੁਪਏ ਦੇ ਨੁਕਸਾਨ ਨਾਲ 2,89,606.69 ਕਰੋਡ਼ ਰੁਪਏ ਰਹਿ ਗਿਆ। ਇਸੇ ਤਰ੍ਹਾਂ ਬਜਾਜ ਫਾਈਨਾਂਸ ਦਾ ਬਾਜ਼ਾਰ ਪੂੰਜੀਕਰਨ 16,320.81 ਕਰੋਡ਼ ਰੁਪਏ ਘਟ ਕੇ 2,37,989.09 ਕਰੋਡ਼ ਰੁਪਏ ’ਤੇ ਆ ਗਿਆ। ਭਾਰਤੀ ਏਅਰਟੈੱਲ ਦੀ ਬਾਜ਼ਾਰ ਹੈਸੀਅਤ 13,611.62 ਕਰੋਡ਼ ਰੁਪਏ ਘਟ ਕੇ 2,69,613.64 ਕਰੋਡ਼ ਰੁਪਏ ਰਹਿ ਗਈ। ਐੱਚ. ਡੀ. ਐੱਫ. ਸੀ. ਦੇ ਬਾਜ਼ਾਰ ਮੁਲਾਂਕਣ ’ਚ 7,013.31 ਕਰੋਡ਼ ਰੁਪਏ ਦੀ ਕਮੀ ਆਈ ਅਤੇ ਇਹ 3,58,201.28 ਕਰੋਡ਼ ਰੁਪਏ ’ਤੇ ਆ ਗਿਆ। ਸੈਂਸੈਕਸ ਦੀਆਂ ਟਾਪ 10 ਕੰਪਨੀਆਂ ’ਚ ਰਿਲਾਇੰਸ ਇੰਡਸਟਰੀਜ਼ ਟਾਪ ’ਤੇ ਕਾਇਮ ਰਹੀ। ਉਸ ਤੋਂ ਬਾਅਦ ਕ੍ਰਮਵਾਰ ਟੀ. ਸੀ. ਐੱਸ., ਐੱਚ. ਡੀ. ਐੱਫ. ਸੀ. ਬੈਂਕ, ਹਿੰਦੁਸਤਾਨ ਯੂਨੀਲਿਵਰ, ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਕੋਟਕ ਮਹਿੰਦਰਾ ਬੈਂਕ, ਇਨਫੋਸਿਸ, ਭਾਰਤੀ ਏਅਰਟੈੱਲ ਅਤੇ ਬਜਾਜ ਫਾਈਨਾਂਸ ਦਾ ਸਥਾਨ ਰਿਹਾ।
ਸਟੇਟ ਬੈਂਕ ਚੇਅਰਮੈਨ ਨੂੰ ਵਿੱਤ ਮੰਤਰੀ ਦੀ ਫਿਟਕਾਰ ’ਤੇ ਬੈਂਕ ਅਧਿਕਾਰੀ ਸੰਘ ਨਾਰਾਜ਼
NEXT STORY