ਐਂਟਰਟੇਨਮੈਂਟ ਡੈਸਕ : ਗਲੈਮਰ ਦੀ ਚਮਕ-ਧਮਕ ਵਾਲੀ ਦੁਨੀਆ ਵਿੱਚ ਜਿੱਥੇ ਰਿਸ਼ਤੇ ਅਕਸਰ ਕੱਚੇ ਸਾਬਤ ਹੁੰਦੇ ਹਨ, ਉੱਥੇ ਹੀ ਪ੍ਰਸਿੱਧ ਟੀਵੀ ਅਦਾਕਾਰਾ ਗੀਤਾਂਜਲੀ ਮਿਸ਼ਰਾ ਨੇ ਤਿਆਗ ਅਤੇ ਮਮਤਾ ਦੀ ਇੱਕ ਅਜਿਹੀ ਮਿਸਾਲ ਪੇਸ਼ ਕੀਤੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਦਰਅਸਲ 'ਹੱਪੂ ਕੀ ਉਲਟਨ ਪਲਟਨ' ਵਿੱਚ 'ਰਾਜੇਸ਼' ਦਾ ਕਿਰਦਾਰ ਨਿਭਾਉਣ ਵਾਲੀ ਗੀਤਾਂਜਲੀ ਮਿਸ਼ਰਾ ਨੇ ਅਜੇ ਤੱਕ ਵਿਆਹ ਨਹੀਂ ਕਰਾਇਆ ਹੈ। ਇਸ ਦੇ ਪਿੱਛੇ ਦੀ ਵਜ੍ਹਾ ਕੋਈ ਕਰੀਅਰ ਦੀ ਦੌੜ ਨਹੀਂ, ਸਗੋਂ ਆਪਣੀ ਮਰਹੂਮ ਭੈਣ ਦੇ ਬੱਚਿਆਂ ਪ੍ਰਤੀ ਉਸ ਦਾ ਅਥਾਹ ਪਿਆਰ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਅਜਿਹੇ ਖੁਲਾਸੇ ਕੀਤੇ, ਜਿਸ ਨੂੰ ਜਾਣ ਹਰ ਕੋਈ ਉਨ੍ਹਾਂ ਦੀ ਤਾਰੀਫ ਕਰ ਰਿਹਾ ਹੈ।
ਇਹ ਵੀ ਪੜ੍ਹੋ: ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ

ਇਕ ਇੰਟਰਵਿਊ ਦੌਰਾਨ 39 ਸਾਲਾ ਗੀਤਾਂਜਲੀ ਨੇ ਦੱਸਿਆ ਕਿ ਉਸ ਦੀ ਭੈਣ ਦੀ ਮੌਤ ਤੋਂ ਬਾਅਦ ਉਸ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਆ ਗਈ ਸੀ। ਉਸ ਦੀ ਭੈਣ ਆਪਣੇ ਪਿੱਛੇ ਛੋਟੇ ਬੱਚੇ ਛੱਡ ਗਈ ਸੀ, ਜਿਨ੍ਹਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਸੀ। ਅਜਿਹੇ ਨਾਜ਼ੁਕ ਸਮੇਂ ਵਿੱਚ ਗੀਤਾਂਜਲੀ ਨੇ ਆਪਣੇ ਨਿੱਜੀ ਸੁੱਖਾਂ ਅਤੇ ਵਿਆਹ ਦੇ ਸੁਪਨਿਆਂ ਨੂੰ ਕੁਰਬਾਨ ਕਰਕੇ ਉਨ੍ਹਾਂ ਬੱਚਿਆਂ ਦੀ 'ਯਸ਼ੋਦਾ ਮਾਂ' ਬਣਨ ਅਤੇ ਉਮਰ ਭਰ ਕੁਆਰੀ ਰਹਿਣ ਦਾ ਫੈਸਲਾ ਕੀਤਾ। ਗੀਤਾਂਜਲੀ ਦਾ ਮੰਨਣਾ ਸੀ ਕਿ ਜੇਕਰ ਉਹ ਵਿਆਹ ਕਰਵਾ ਕੇ ਕਿਸੇ ਹੋਰ ਪਰਿਵਾਰ ਵਿੱਚ ਚਲੀ ਜਾਂਦੀ, ਤਾਂ ਸ਼ਾਇਦ ਉਹ ਆਪਣੀ ਭੈਣ ਦੇ ਬੱਚਿਆਂ ਨੂੰ ਉਹ ਸਮਾਂ, ਸੁਰੱਖਿਆ ਅਤੇ ਪਿਆਰ ਨਾ ਦੇ ਪਾਉਂਦੀ, ਜਿਸ ਦੀ ਉਨ੍ਹਾਂ ਨੂੰ ਸਭ ਤੋਂ ਵੱਧ ਲੋੜ ਸੀ। ਬੱਚਿਆਂ ਦੇ ਪਾਲਣ-ਪੋਸ਼ਣ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਖਾਤਿਰ ਉਸ ਨੇ ਖੁਦ ਕੁਆਰੇ ਰਹਿਣ ਦਾ ਰਾਹ ਚੁਣਿਆ। ਅੱਜ ਉਹ ਇਨ੍ਹਾਂ ਬੱਚਿਆਂ ਲਈ ਮਾਂ ਅਤੇ ਪਿਓ ਦੋਵਾਂ ਦਾ ਫਰਜ਼ ਨਿਭਾ ਰਹੀ ਹੈ।
ਇਹ ਵੀ ਪੜ੍ਹੋ: ਸੰਜੇ ਦੱਤ ਨੂੰ ਤੋਹਫ਼ੇ 'ਚ ਮਿਲਿਆ ਸੋਨੇ ਦਾ iPhone 17 ! ਜਾਣੇ ਕਿਸਨੇ ਦਿੱਤਾ ਇੰਨਾ ਮਹਿੰਗਾ Gift

ਅਦਾਕਾਰਾ ਦੀ ਇਸ ਦਰਦਨਾਕ ਪਰ ਪ੍ਰੇਰਨਾਦਾਇਕ ਕਹਾਣੀ ਨੇ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਗੀਤਾਂਜਲੀ ਨੇ ਸਾਬਤ ਕਰ ਦਿੱਤਾ ਹੈ ਕਿ ਮਾਂ ਸਿਰਫ਼ ਜਨਮ ਦੇਣ ਵਾਲੀ ਨਹੀਂ ਹੁੰਦੀ, ਸਗੋਂ ਪਾਲਣ ਵਾਲੇ ਦਾ ਜਿਗਰਾ ਵੀ ਮਾਂ ਵਰਗਾ ਹੋਣਾ ਚਾਹੀਦਾ ਹੈ। 39 ਸਾਲ ਦੀ ਉਮਰ ਵਿੱਚ ਵੀ ਉਹ ਬੱਚਿਆਂ ਦੀ ਖੁਸ਼ੀ ਵਿੱਚ ਹੀ ਆਪਣੀ ਦੁਨੀਆ ਦੇਖਦੀ ਹੈ।

ਇਹ ਵੀ ਪੜ੍ਹੋ: ਬਾਲੀਵੁੱਡ ਨੂੰ ਲੱਗਾ ਵੱਡਾ ਝਟਕਾ; ਮਸ਼ਹੂਰ ਅਦਾਕਾਰਾ ਨੇ ਛੱਡੀ ਦੁਨੀਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਸ਼ਹੂਰ ਕਾਮੇਡੀਅਨ ਹਸਪਤਾਲ 'ਚ ਦਾਖਲ, ਵੀਡੀਓ ਵਾਇਰਲ ਹੋਣ ਤੋਂ ਬਾਅਦ ਫੈਨਜ਼ ਦੀ ਵਧੀ ਚਿੰਤਾ
NEXT STORY