ਨਵੀਂ ਦਿੱਲੀ- ਸਾਲ 2022 'ਚ ਘਰੇਲੂ ਰੀਅਲ ਅਸਟੇਟ ਸੈਕਟਰ ਲਈ ਚੰਗੀ ਖ਼ਬਰ ਦੇ ਨਾਲ ਸ਼ੁਰੂ ਹੋਇਆ ਸੀ। ਹਾਊਸਿੰਗ ਲਈ ਡਿਮਾਂਡ 'ਚ ਵਾਧਾ ਦੇਖਣ ਨੂੰ ਮਿਲਿਆ ਸੀ। ਇਸ ਦੇ ਨਾਲ ਕਾਰੋਬਾਰੀ ਗਤੀਵਿਧੀਆਂ ਦੇ ਦੁਬਾਰਾ ਸ਼ੁਰੂ ਹੋਣ, ਤਕਨੀਕੀ ਵਿਕਾਸ ਅਤੇ ਡਿਜ਼ੀਟਲਾਈਜੇਸ਼ਨ ਨਾਲ ਸਮਰਥਨ ਮਿਲਿਆ। 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰੀ 2023-24 ਲਈ ਬਜਟ ਪੇਸ਼ ਕਰਨ ਵਾਲੀ ਹੈ, ਜਿਥੇ ਰੀਅਲ ਸੈਕਟਰ ਲਈ ਬੀਤ ਚੁੱਕਾ ਸਾਲ ਚੰਗਾ ਰਿਹਾ ਹੈ। ਉਧਰ ਬਜਟ 'ਚ ਤਿੰਨ ਵੱਡੇ ਸੁਧਾਰਾਂ ਨਾਲ ਰੀਅਲ ਅਸਟੇਟ ਸੈਕਟਰ ਨੂੰ ਵਾਧਾ ਮਿਲੇਗਾ।
ਘੱਟ ਆਮਦਨ ਵਾਲਿਆਂ ਲਈ ਇੱਕ ਬਿਹਤਰ ਰੈਂਟਲ ਸਿਸਟਮ ਬਣਾਉਣਾ
ਮਹਿੰਗਾਈ ਵਧ ਰਹੀ ਹੈ, ਹੋਮ ਲੋਨ ਦੀਆਂ ਵਿਆਜ ਦਰਾਂ ਆਸਮਾਨ ਛੂਹ ਰਹੀਆਂ ਹਨ, ਉਸਾਰੀ ਦੀਆਂ ਲਾਗਤਾਂ ਵੱਧ ਰਹੀਆਂ ਹਨ ਅਤੇ ਨੌਕਰੀਆਂ ਅਤੇ ਕਾਰੋਬਾਰਾਂ ਦੀ ਮਾਰਕੀਟ ਹੌਲੀ ਹੋ ਰਹੀ ਹੈ। ਇਸ ਤਰ੍ਹਾਂ, ਦੇਸ਼ ਦੇ ਘੱਟ ਅਤੇ ਮੱਧ ਆਮਦਨੀ ਵਾਲੇ ਲੋਕਾਂ ਲਈ ਸਸਤੇ ਮਕਾਨਾਂ ਦੀ ਸੰਭਾਵਨਾ ਦੂਰ ਹੁੰਦੀ ਜਾ ਰਹੀ ਹੈ। ਅਜਿਹੇ 'ਚ ਸਰਕਾਰ ਕਿਰਾਏ ਦੇ ਬਾਜ਼ਾਰ ਨੂੰ ਵਾਧਾ ਦੇਣ ਲਈ ਬਜਟ 'ਚ ਕੁਝ ਸੁਧਾਰ ਲਾਗੂ ਕਰ ਸਕਦੀ ਹੈ। ਜਿਸ ਨਾਲ ਉਨ੍ਹਾਂ ਲੋਕਾਂ ਲਈ ਵਿਕਲਪ ਮਿਲੇ, ਜੋ ਘਰ ਖਰੀਦਣ ਦੇ ਯੋਗ ਨਹੀਂ ਹਨ। ਇਸ ਤੋਂ ਇਲਾਵਾ, ਸੈਕਟਰ ਐੱਚ.ਆਰ.ਏ 'ਚ ਟੈਕਸ ਛੋਟ 'ਚ ਵਾਧਾ, ਕਿਰਾਏ ਦੀ ਆਮਦਨ 'ਤੇ ਪੂਰੀ ਟੈਕਸ ਛੋਟ ਦੀ ਆਗਿਆ ਦੇਣ ਵਰਗੇ ਕਦਮਾਂ ਦੀ ਵੀ ਉਮੀਦ ਕਰ ਰਿਹਾ ਹੈ।
ਜਿੱਥੇ ਵੱਡੀਆਂ ਰੀਅਲ ਅਸਟੇਟ ਕੰਪਨੀਆਂ ਨੇ ਗਲੋਬਲ ਮਾਰਕੀਟ ਨੂੰ ਧਿਆਨ 'ਚ ਰੱਖਦੇ ਹੋਏ ਗ੍ਰੀਨ ਬਿਜ਼ਨਸ ਮਾਡਲ ਅਪਣਾਇਆ ਹੈ। ਇਸ ਦੇ ਨਾਲ ਹੀ, ਜ਼ਿਆਦਾਤਰ ਛੋਟੇ ਅਤੇ ਦਰਮਿਆਨੇ ਆਕਾਰ ਦੇ ਡਿਵੈਲਪਰ ਜ਼ਿਆਦਾ ਲਾਗਤ ਕਾਰਨ ਇਸ ਤੋਂ ਦੂਰ ਰਹਿ ਰਹੇ ਹਨ। ਇਸ ਸਾਲ ਦੇ ਬਜਟ 'ਚ ਵੱਡਾ ਬਦਲਾਅ ਕੀਤਾ ਜਾ ਸਕਦਾ ਹੈ। ਨੀਤੀ ਨੂੰ ਸਖ਼ਤ ਬਣਾਇਆ ਜਾ ਸਕਦਾ ਹੈ, ਪ੍ਰਮਾਣੀਕਰਨ ਅਤੇ ਸਰਕਾਰੀ ਰਿਆਇਤਾਂ ਨਾਲ ਸਬੰਧਤ ਕਦਮ ਚੁੱਕੇ ਜਾ ਸਕਦੇ ਹਨ। ਹਾਲਾਂਕਿ, ਇਸ ਬਦਲਾਅ ਦੇ ਪਿੱਛੇ ਮੁੱਖ ਕਾਰਨ ਘਰ ਖਰੀਦਦਾਰਾਂ ਨੇ ਘਰ ਤੋਂ ਕੰਮ ਕਰਨ ਤੋਂ ਬਾਅਦ ਜੀਵਨ ਸ਼ੈਲੀ ਨੂੰ ਸੁਧਾਰਨ 'ਤੇ ਧਿਆਨ ਕੇਂਦਰਿਤ ਕੀਤਾ ਹੈ। ਖਪਤਕਾਰ ਉਨ੍ਹਾਂ ਘਰਾਂ ਲਈ ਤਿਆਰ ਹਨ ਜਿੱਥੇ ਉਨ੍ਹਾਂ ਨੂੰ ਹਰਿਆਲੀ, ਸਾਫ਼ ਹਵਾ ਮਿਲਦੀ ਹੈ।
ਛੋਟੇ ਸ਼ਹਿਰਾਂ 'ਚ ਸੈਕਟਰ ਨੂੰਵ ਵਿਕਸਤ ਕਰਨ ਲਈ ਢਾਂਚਾਗਤ ਸੁਧਾਰ
ਸਰਕਾਰ ਨੇ ਬੁਨਿਆਦੀ ਢਾਂਚਾ ਕਨੈਕਟੀਵਿਟੀ ਨੂੰ ਵਿਕਸਤ ਕਰਨ ਲਈ ਬਹੁ-ਪੱਖੀ ਯੋਜਨਾਵਾਂ ਦਾ ਪ੍ਰਸਤਾਵ ਕੀਤਾ ਹੈ। ਇਸ 'ਚ ਸੜਕਾਂ, ਹਾਈਵੇਅ, ਰੇਲਵੇ, ਹਵਾਈ ਅੱਡੇ ਅਤੇ ਬੰਦਰਗਾਹ ਸ਼ਾਮਲ ਹਨ। ਅਜਿਹੀ ਸਥਿਤੀ 'ਚ, ਇਹ ਛੋਟੇ ਸ਼ਹਿਰਾਂ ਅਤੇ ਕਸਬਿਆਂ 'ਚ ਸੈਕਟਰ ਦੇ ਵਿਕਾਸ ਦੀ ਸੰਭਾਵਨਾ ਨੂੰ ਵਧਾਉਂਦਾ ਹੈ। ਇਸ ਦੇ ਲਈ ਸਰਕਾਰ ਬਜਟ 'ਚ ਕੁਝ ਐਲਾਨ ਕਰ ਸਕਦੀ ਹੈ।
ਸ਼ੁਰੂਆਤੀ ਕਾਰੋਬਾਰੀ 'ਚ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਦੇ ਵਾਧੇ ਦੇ ਨਾਲ 81.52 'ਤੇ ਆਇਆ
NEXT STORY