ਨਵੀਂ ਦਿੱਲੀ — ਸੋਨੇ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਈ ਹੈ। MCX ਐਕਸਚੇਂਜ 'ਤੇ, ਸੋਨੇ ਦੀ ਫਿਊਚਰਜ਼ ਕੀਮਤ 500 ਰੁਪਏ ਤੋਂ ਵੱਧ ਦੀ ਗਿਰਾਵਟ ਦੇ ਨਾਲ ਵਪਾਰ ਕਰਦੀ ਨਜ਼ਰ ਆਈ। ਮੰਗਲਵਾਰ ਸਵੇਰੇ, MCX 'ਤੇ, 5 ਅਕਤੂਬਰ, 2022 ਨੂੰ ਡਿਲੀਵਰੀ ਲਈ ਸੋਨਾ 1 ਫੀਸਦੀ ਜਾਂ 526 ਰੁਪਏ ਦੀ ਗਿਰਾਵਟ ਨਾਲ 52,059 ਰੁਪਏ ਪ੍ਰਤੀ 10 ਗ੍ਰਾਮ 'ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ 'ਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਮੰਗਲਵਾਰ ਸਵੇਰੇ ਚਾਂਦੀ ਦੀਆਂ ਕੀਮਤਾਂ 1200 ਰੁਪਏ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੀਆਂ ਸਨ। ਇਸ ਦੇ ਨਾਲ ਹੀ ਵਿਸ਼ਵ ਪੱਧਰ 'ਤੇ ਸੋਨੇ ਦੀ ਫਿਊਚਰ ਕੀਮਤ ਗਿਰਾਵਟ ਨਾਲ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਦੇਸ਼ 'ਚ ਜਲਦ ਸ਼ੁਰੂ ਹੋਣਗੀਆਂ 5G ਸੇਵਾਵਾਂ, ਪਿੰਡਾਂ 'ਚੋਂ ਗੁਜ਼ਰੇਗਾ ਡਿਜੀਟਲ ਇੰਡੀਆ ਦਾ ਸੁਪਨਾ : ਮੋਦੀ
ਚਾਂਦੀ ਵਿੱਚ ਭਾਰੀ ਗਿਰਾਵਟ
ਮੰਗਲਵਾਰ ਸਵੇਰੇ ਚਾਂਦੀ ਦੀਆਂ ਕੀਮਤਾਂ 'ਚ ਜ਼ਬਰਦਸਤ ਗਿਰਾਵਟ ਆਈ ਹੈ। MCX ਐਕਸਚੇਂਜ 'ਤੇ, ਚਾਂਦੀ ਦੀ ਫਿਊਚਰ ਕੀਮਤ 1200 ਰੁਪਏ ਤੋਂ ਵੱਧ ਦੀ ਗਿਰਾਵਟ ਦੇ ਨਾਲ ਕਾਰੋਬਾਰ ਕਰਦੀ ਨਜ਼ਰ ਆਈ। ਮੰਗਲਵਾਰ ਸਵੇਰੇ, 5 ਸਤੰਬਰ, 2022 ਨੂੰ ਡਿਲੀਵਰੀ ਲਈ ਚਾਂਦੀ 2.04 ਫੀਸਦੀ ਭਾਵ 1209 ਰੁਪਏ ਦੀ ਗਿਰਾਵਟ ਨਾਲ 58,076 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰਦੀ ਨਜ਼ਰ ਆਈ। ਇਸ ਦੇ ਨਾਲ ਹੀ, 5 ਦਸੰਬਰ, 2022 ਨੂੰ ਡਿਲੀਵਰੀ ਲਈ ਚਾਂਦੀ ਦੀ ਕੀਮਤ 1.93 ਫੀਸਦੀ ਜਾਂ 1165 ਰੁਪਏ ਦੀ ਗਿਰਾਵਟ ਨਾਲ 59,224 ਰੁਪਏ 'ਤੇ ਆ ਗਈ।
ਇਹ ਵੀ ਪੜ੍ਹੋ : ਰਿਲਾਇੰਸ ਫਾਊਂਡੇਸ਼ਨ ਦੇ ਹਸਪਤਾਲ 'ਚ ਆਏ 8 ਧਮਕੀ ਭਰੇ ਫ਼ੋਨ, ਕਿਹਾ- 3 ਘੰਟਿਆਂ 'ਚ ਪਰਿਵਾਰ ਖ਼ਤਮ ਕਰ ਦੇਵਾਂਗੇ
ਗਲੋਬਲ ਪੱਧਰ 'ਤੇ ਸੋਨਾ
ਵਿਸ਼ਵ ਪੱਧਰ 'ਤੇ, ਸੋਨੇ ਦੀਆਂ ਫਿਊਚਰਜ਼ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਸਪਾਟ ਕੀਮਤਾਂ ਵਿੱਚ ਵਾਧਾ ਹੋਇਆ ਹੈ। ਮੰਗਲਵਾਰ ਸਵੇਰੇ ਕਾਮੈਕਸ 'ਤੇ ਸੋਨੇ ਦੀ ਗਲੋਬਲ ਕੀਮਤ 0.12 ਫੀਸਦੀ ਭਾਵ 2.10 ਡਾਲਰ ਡਿੱਗ ਕੇ 1796 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਨ ਲੱਗੀ। ਇਸ ਦੇ ਨਾਲ ਹੀ, ਸੋਨੇ ਦੀ ਗਲੋਬਲ ਸਪਾਟ ਕੀਮਤ 0.08 ਫੀਸਦੀ ਜਾਂ 1.39 ਡਾਲਰ ਵਧ ਕੇ 1781.10 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰ ਰਹੀ ਹੈ।
ਇਹ ਵੀ ਪੜ੍ਹੋ : ਚੀਨ ਨੇ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਵਿਆਜ ਦਰਾਂ ਵਿੱਚ ਕੀਤੀ ਕਟੌਤੀ
ਗਲੋਬਲ ਪੱਧਰ 'ਤੇ ਚਾਂਦੀ ਦੀ ਕੀਮਤ
ਚਾਂਦੀ ਦੇ ਗਲੋਬਲ ਸਪਾਟ ਅਤੇ ਫਿਊਚਰਜ਼ ਦੋਵਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਕਾਮੈਕਸ 'ਤੇ ਚਾਂਦੀ ਦੀ ਗਲੋਬਲ ਸਪਾਟ ਕੀਮਤ 0.30 ਫੀਸਦੀ ਜਾਂ 0.06 ਡਾਲਰ ਦੀ ਗਿਰਾਵਟ ਨਾਲ 20.35 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਰਹੀ। ਇਸ ਦੇ ਨਾਲ ਹੀ ਚਾਂਦੀ ਦੀ ਹਾਜ਼ਰ ਕੀਮਤ 0.29 ਫੀਸਦੀ ਭਾਵ 0.06 ਡਾਲਰ ਦੀ ਗਿਰਾਵਟ ਨਾਲ 20.21 ਡਾਲਰ ਪ੍ਰਤੀ ਔਂਸ 'ਤੇ ਕਾਰੋਬਾਰ ਕਰਦੀ ਨਜ਼ਰ ਆਈ।
ਇਹ ਵੀ ਪੜ੍ਹੋ : UK 'ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਨੂੰ ਲੈ ਕੇ ਚੀਨ ਨੂੰ ਪਛਾੜ ਸਕਦਾ ਹੈ ਭਾਰਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਪੈਟਰੋਲੀਅਮ ਰਿਫਾਇਨਰੀ ਕੰਪਨੀਆਂ ਨੂੰ ਸਥਾਨਕ ਸਪਲਾਈ ’ਤੇ ਵੀ ‘ਚੁਕਾਉਣਾ’ ਪੈ ਰਿਹੈ ਵਿੰਡਫਾਲ ਪ੍ਰਾਫਿਟ ਟੈਕਸ
NEXT STORY