ਨਵੀਂ ਦਿੱਲੀ - ਹਵਾਈ ਅੱਡਿਆਂ 'ਤੇ ਡਿਊਟੀ ਮੁਕਤ ਖਰੀਦਦਾਰੀ ਦੀ ਦਰਕਾਰ ਅਤੇ ਜਹਾਜ਼ਾਂ ਦੀ ਅੱਧੀ ਸਮਰੱਥਾ 'ਤੇ ਉਡਾਣ ਭਰਨ ਕਾਰਨ ਹਵਾਬਾਜ਼ੀ ਖੇਤਰ ਲਈ ਲਾਕਡਾਊਨ ਦੀ ਮਿਆਦ ਬਹੁਤ ਮੁਸ਼ਕਲ ਭਰੀ ਹੁੰਦੀ ਜਾ ਰਹੀ ਹੈ। ਹਵਾਬਾਜ਼ੀ ਰੈਗੂਲੇਟਰ ਦੁਆਰਾ ਤਿਆਰ ਕੀਤੇ ਗਏ ਪ੍ਰੋਟੋਕੋਲ ਅਨੁਸਾਰ ਕੋਰੋਨਾਵਾਇਰਸ ਗਲੋਬਲ ਮਹਾਂਮਾਰੀ ਖਤਮ ਹੋਣ ਤੋਂ ਬਾਅਦ ਭਾਰਤੀ ਹਵਾਬਾਜ਼ੀ ਕੰਪਨੀਆਂ ਅਤੇ ਹਵਾਈ ਅੱਡਿਆਂ ਨੂੰ ਸਖਤ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਪਏਗੀ। ਹਵਾਬਾਜ਼ੀ ਕੰਪਨੀਆਂ ਨੂੰ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ ਹੈ ਜਦ ਤੱਕ ਕਿ ਵਿਸ਼ਵ ਸਿਹਤ ਸੰਗਠਨ ਇਸ ਸੰਬੰਧੀ ਸਪਸ਼ਟ ਸੰਕੇਤ ਨਹੀਂ ਦੇ ਦਿੰਦਾ। ਅਨੁਮਾਨ ਦੱਸਦੇ ਹਨ ਕਿ ਹਵਾਬਾਜ਼ੀ ਉਦਯੋਗ ਨੂੰ ਸੇਵਾਵਾਂ ਬਹਾਲ ਹੋਣ ਤੋਂ ਬਾਅਦ ਵੀ ਕਈ ਮਹੀਨਿਆਂ ਲਈ ਸਖਤ ਨਿਯਮਾਂ ਦੀ ਪਾਲਣਾ ਕਰਨੀ ਪੈ ਸਕਦੀ ਹੈ। ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੀ ਰੋਕ ਪੜਾਅਵਾਰ ਤਰੀਕੇ ਨਾਲ ਹਟਾਏਗੀ ਤਾਂ ਜੋ ਭੀੜ ਨੂੰ ਅਤੇ ਵਾਇਰਸ ਨੂੰ ਕੰਟਰੋਲ ਕੀਤਾ ਜਾ ਸਕੇ।
ਏਅਰਲਾਈਨ ਕੰਪਨੀਆਂ ਨੇ ਕਰਨਾ ਹੋਵੇਗਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਦਾ ਪਾਲਣ
ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀਜੀਸੀਏ) ਦੁਆਰਾ ਤਿਆਰ ਕੀਤੀ ਜਾ ਰਹੀ ਸੰਚਾਲਨ ਪ੍ਰਕਿਰਿਆ ਦੇ ਤਹਿਤ, ਸਾਰੀਆਂ ਏਅਰਲਾਇੰਸਾਂ ਨੂੰ ਜਹਾਜ਼ ਦੀਆਂ ਸਾਰੀਆਂ ਵਿਚਕਾਰ ਦੀਆਂ ਸੀਟਾਂ ਅਤੇ ਆਖਰੀ ਤਿੰਨ ਕਤਾਰਾਂ ਖਾਲੀ ਰੱਖਣਾ ਲਾਜ਼ਮੀ ਕੀਤਾ ਜਾਵੇਗਾ ਤਾਂ ਜੋ ਘੱਟੋ-ਘੱਟ ਸੰਪਰਕ ਨੂੰ ਯਕੀਨੀ ਬਣਾਇਆ ਜਾ ਸਕੇ। ਇਸਦਾ ਮਤਲਬ ਇਹ ਹੈ ਕਿ ਏਅਰਬੱਸ ਏ 320 ਜੈੱਟ ਵਿਚ 186 ਸੀਟਾਂ ਹੋਣ ਦੇ ਬਾਵਜੂਦ ਸਿਰਫ 106 ਸੀਟਾਂ ਹੀ ਬੁੱਕ ਕੀਤੀਆਂ ਜਾ ਸਕਦੀਆਂ ਹਨ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਏਅਰਬੱਸ ਏ 320 ਜਹਾਜ਼ ਦਾ ਸੰਚਾਲਨ ਕਰਦੀ ਹੈ।
ਇਕ ਸਰਕਾਰੀ ਅਧਿਕਾਰੀ ਨੇ ਕਿਹਾ, `ਜਹਾਜ਼ ਦੇ ਅੰਦਰ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ, ਦੋ ਯਾਤਰੀਆਂ ਦੇ ਵਿਚਕਾਰ ਮੱਧ ਸੀਟ ਨੂੰ ਖਾਲੀ ਰੱਖਣਾ ਮਹੱਤਵਪੂਰਨ ਹੈ। ਜੇਕਰ ਕਿਸੇ ਯਾਤਰੀ ਵਿਚ ਉਡਾਣ ਦੌਰਾਨ ਕੋਈ ਲੱਛਣ ਦਿਖਾਈ ਦਿੰਦਾ ਹੈ, ਤਾਂ ਉਨ੍ਹਾਂ ਨੂੰ ਵੱਖ ਕਰਨ ਲਈ ਆਖਰੀ ਤਿੰਨ ਕਤਾਰਾਂ ਦੀਆਂ ਸੀਟਾਂ ਨੂੰ ਵੀ ਖਾਲੀ ਰੱਖਣਾ ਪਏਗਾ।
ਹਵਾਬਾਜ਼ੀ ਕੰਪਨੀਆਂ ਨੂੰ ਕੈਬਿਨ ਚਾਲਕਾਂ ਅਤੇ ਯਾਤਰੀਆਂ ਦੇ ਵਿਚਕਾਰ ਨੇੜਲੇ ਸੰਪਰਕ ਨੂੰ ਰੋਕਣ ਲਈ ਆਨ-ਬੋਰਡ ਸੇਵਾਵਾਂ ਨੂੰ ਘੱਟ ਤੋਂ ਘੱਟ ਕਰਨ ਲਈ ਵੀ ਕਿਹਾ ਜਾਵੇਗਾ।ਪਹਿਲਾਂ ਤੋਂ ਹੀ ਪੈਕ ਕੀਤਾ ਭੋਜਨ ਉਡਾਨ ਤੋਂ ਪਹਿਲਾਂ ਯਾਤਰੀਆਂ ਦੀਆਂ ਸੀਟਾਂ 'ਤੇ ਰੱਖਿਆ ਜਾਵੇਗਾ, ਜਦੋਂਕਿ ਏਅਰਲਾਈਂਜ ਯਾਤਰੀਆਂ ਨੂੰ ਆਪਣਾ ਭੋਜਨ ਲਿਆਉਣ ਲਈ ਵੀ ਉਤਸ਼ਾਹਤ ਕਰ ਸਕਦੀਆਂ ਹਨ।
ਇਹ ਵੀ ਦੇਖੋ : ਹੁਣ HDFC ਦੇ ਗਾਹਕਾਂ ਲਈ ਆਈ ਖੁਸ਼ਖਬਰੀ, ਬੈਂਕ ਨੇ ਘਟਾਈਆਂ ਵਿਆਜ ਦਰਾਂ
ਹਵਾਬਾਜ਼ੀ ਰੈਗੂਲੇਟਰ ਹਵਾਈ ਅੱਡਿਆਂ 'ਤੇ ਭੀੜ ਨੂੰ ਰੋਕਣ ਲਈ ਇਕ ਵਿਆਪਕ ਰਣਨੀਤੀ ਤਿਆਰ ਕਰ ਰਿਹਾ ਹੈ। ਇਸ ਦੇ ਤਹਿਤ ਕਈ ਹੋਰ ਉਪਾਅ ਕੀਤੇ ਜਾਣਗੇ, ਜਿਨ੍ਹਾਂ ਵਿਚ ਡਿਊਟੀ ਮੁਕਤ ਵਿਕਰੀ 'ਤੇ ਰੋਕ ਹੈ। ਹੋਰ ਉਪਾਅ ਦੇ ਤਹਿਤ ਬੋਰਡਿੰਗ ਗੇਟ ਜਾਂ ਏਰੋਬ੍ਰਿਜ ਵਿਖੇ ਇਕ ਸਮੇਂ ਸਿਰਫ ਤਿੰਨ ਕਤਾਰਾਂ ਦੀ ਆਗਿਆ ਹੋਵੇਗੀ। ਏਅਰਪੋਰਟਾਂ ਨੂੰ ਲਾਜ਼ਮੀ ਤੌਰ 'ਤੇ ਚੈੱਕ-ਇਨ ਅਤੇ ਸੁਰੱਖਿਆ ਜਾਂਚ ਦੌਰਾਨ ਯਾਤਰੀਆਂ ਵਿਚਕਾਰ ਦੋ ਮੀਟਰ ਦੀ ਦੂਰੀ ਨੂੰ ਯਕੀਨੀ ਬਣਾਉਣਾ ਹੋਵੇਗਾ।
ਇਕ ਅਧਿਕਾਰੀ ਨੇ ਕਿਹਾ, ‘ਖੁੱਲੀਆਂ ਥਾਵਾਂ ‘ਤੇ ਸਮਾਜਕ ਦੂਰੀ ਬਣਾਈ ਰੱਖਣਾ ਸੌਖਾ ਹੈ। ਪਰ ਹਵਾਈ ਅੱਡਿਆਂ ਵਰਗੀਆਂ ਥਾਵਾਂ 'ਤੇ ਲੋਕਾਂ ਵਿਚਕਾਰ ਦੂਰੀ ਬਣਾਈ ਰੱਖਣ ਲਈ ਕੁਝ ਉਪਾਅ ਕਰਨੇ ਜ਼ਰੂਰੀ ਹੋਣਗੇ। ਭਾਰਤੀ ਹਵਾਈ ਅੱਡਿਆਂ ਨੂੰ ਸਾਰੇ ਯਾਤਰੀਆਂ ਦੀ ਲਾਜ਼ਮੀ ਥਰਮਲ ਜਾਂਚ ਕਰਨ ਅਤੇ ਗਾਹਕਾਂ ਦੇ ਆਪਸੀ ਤਾਲਮੇਲ ਨੂੰ ਸੀਮਤ ਕਰਨ ਲਈ ਕਿਹਾ ਜਾ ਸਕਦਾ ਹੈ। ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ, `ਜਦੋਂ ਤੱਕ ਇਸ ਵਾਇਰਸ 'ਤੇ ਕਾਬੂ ਨਹੀਂ ਪਾ ਲਇਆ ਜਾਂਦਾ, ਉਸ ਸਮੇਂ ਲਈ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਜ਼ਰੂਰੀ ਹੁੰਦੀ ਹੈ।` ਹਵਾਈ ਅੱਡਿਆਂ ਨੂੰ ਇਸ ਸੰਬੰਧੀ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਜਾਵੇਗਾ।
ਉਦਯੋਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਸਖਤ ਨਿਯਮਾਂ ਦੇ ਕਾਰਨ, ਏਅਰਲਾਈਨਾਂ ਦਾ ਸੰਚਾਲਨ ਕਰਨਾ ਸੌਖਾ ਨਹੀਂ ਹੋਵੇਗਾ ਅਤੇ ਇਸ ਨਾਲ ਕਿਰਾਏ ਵਿਚ ਭਾਰੀ ਵਾਧਾ ਹੋ ਸਕਦਾ ਹੈ। ਹਾਲਾਂਕਿ ਕਮਜ਼ੋਰ ਮੰਗ ਦੇ ਕਾਰਨ ਕਿਰਾਏ ਵਿਚ ਵਾਧਾ ਕਰਨਾ ਕੋਈ ਘੱਟ ਚੁਣੌਤੀ ਵਾਲਾ ਨਹੀਂ ਹੋਵੇਗਾ। ਹਵਾਬਾਜ਼ੀ ਸਲਾਹਕਾਰ ਫਰਮ ਸੀਏਪੀਏ ਦੇ ਅਨੁਸਾਰ ਕੋਰੋਨਵਾਇਰਸ ਦੇ ਪ੍ਰਕੋਪ ਕਾਰਨ ਜੂਨ ਤਿਮਾਹੀ ਵਿਚ ਭਾਰਤੀ ਹਵਾਬਾਜ਼ੀ ਉਦਯੋਗ ਨੂੰ 3 ਤੋਂ 3.6 ਅਰਬ ਡਾਲਰ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ।
ਹੁਣ HDFC ਦੇ ਗਾਹਕਾਂ ਲਈ ਆਈ ਖੁਸ਼ਖਬਰੀ, ਬੈਂਕ ਨੇ ਘਟਾਈਆਂ ਵਿਆਜ ਦਰਾਂ
NEXT STORY