ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਤਲਾਕ ਦੇ ਇਕ ਮਾਮਲੇ ਵਿਚ ਕਿਹਾ ਕਿ ਜੇਕਰ ਔਰਤ ਜ਼ਿਆਦਾ ਪੜ੍ਹੀ-ਲਿਖੀ ਹੈ ਤਾਂ ਉਸਨੂੰ ਗੁਜ਼ਾਰਾ ਭੱਤਾ ਮੰਗਣ ਦੀ ਥਾਂ ਖੁਦ ਕਮਾ ਕੇ ਖਾਣਾ ਚਾਹੀਦਾ ਹੈ। ਔਰਤ ਨੇ ਮੁੰਬਈ ਵਿਚ ਇਕ ਫਲੈਟ, 12 ਕਰੋੜ ਰੁਪਏ ਦਾ ਰੱਖ-ਰਖਾਅ ਅਤੇ ਇਕ ਬੀ. ਐੱਮ. ਡਬਲਯੂ. ਕਾਰ ਦੀ ਮੰਗ ਕੀਤੀ ਸੀ।
ਚੀਫ਼ ਜਸਟਿਸ ਬੀ. ਆਰ. ਗਵਈ ਦੀ ਬੈਂਚ ਨੇ ਕਿਹਾ ਕਿ ਤੁਹਾਡਾ ਵਿਆਹ ਸਿਰਫ਼ 18 ਮਹੀਨੇ ਹੀ ਚੱਲਿਆ ਅਤੇ ਤੁਸੀਂ ਹਰ ਮਹੀਨੇ 1 ਕਰੋੜ ਰੁਪਏ ਮੰਗ ਰਹੇ ਹੋ। ਤੁਸੀਂ ਇੰਨੇ ਪੜ੍ਹੇ-ਲਿਖੇ ਹੋ, ਫਿਰ ਤੁਸੀਂ ਕੰਮ ਕਿਉਂ ਨਹੀਂ ਕਰਦੇ? ਇਕ ਪੜ੍ਹੀ-ਲਿਖੀ ਔਰਤ ਵਿਹਲੀ ਨਹੀਂ ਬੈਠ ਸਕਦੀ। ਤੁਹਾਨੂੰ ਆਪਣੇ ਲਈ ਕੁਝ ਨਹੀਂ ਮੰਗਣਾ ਚਾਹੀਦਾ ਸਗੋਂ ਖੁਦ ਕਮਾ ਕੇ ਖਾਣਾ ਚਾਹੀਦਾ ਹੈ।
ਸੀ. ਜੇ. ਆਈ. ਨੇ ਔਰਤ ਨੂੰ ਕਿਹਾ ਕਿ ਉਹ ਜਾਂ ਤਾਂ ਫਲੈਟ ਨਾਲ ਸੰਤੁਸ਼ਟ ਹੋਵੇ ਜਾਂ 4 ਕਰੋੜ ਰੁਪਏ ਲੈ ਕੇ ਚੰਗੀ ਨੌਕਰੀ ਲੱਭ ਲਵੇ। ਅਦਾਲਤ ਨੇ ਫਲੈਟ ਲੈਣ ਜਾਂ 4 ਕਰੋੜ ਰੁਪਏ ਦੇ ਸਮਝੌਤੇ ਦੇ ਪ੍ਰਸਤਾਵ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਨਾਲ ਹੀ, ਮਾਮਲੇ ਨੂੰ ਖਾਰਜ ਕਰਨ ਦਾ ਵੀ ਹੁਕਮ ਦਿੱਤਾ।
ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ ਨੂੰ ਕੈਬਨਿਟ ਦੀ ਪ੍ਰਵਾਨਗੀ
NEXT STORY