ਨਵੀਂ ਦਿੱਲੀ — ਐਚ.ਸੀ.ਐਲ. ਟੈਕਨੋਲੋਜੀਜ਼ ਦੀ ਚੇਅਰਪਰਸਨ ਰੋਸ਼ਨੀ ਨਾਦਰ ਮਲਹੋਤਰਾ ਦੇਸ਼ ਦੀ ਸਭ ਤੋਂ ਅਮੀਰ ਬੀਬੀ ਹੈ। ਵੀਰਵਾਰ ਨੂੰ 'ਕੋਟਕ ਵੈਲਥ ਹੁਰੂਨ-ਲੀਡਿੰਗ ਵੈਲਡੀ ਵੂਮੈਨ' ਸੂਚੀ 2020 ਵਿਚ ਰੋਸ਼ਨ ਨਾਦਰ ਦਾ ਨਾਮ ਦੇਸ਼ ਦੀ ਸਭ ਤੋਂ ਅਮੀਰ ਬੀਬੀ ਦੇ ਤੌਰ 'ਤੇ ਸਿਖ਼ਰ 'ਤੇ ਹੈ। ਇਸ ਸੂਚੀ ਅਨੁਸਾਰ ਰੋਸ਼ਨੀ ਦੀ ਜਾਇਦਾਦ 54,850 ਕਰੋੜ ਰੁਪਏ ਹੈ। ਉਹ ਇਸ ਸਮੇਂ ਐਚ.ਸੀ.ਐਲ. ਕਾਰਪੋਰੇਸ਼ਨ ਦੇ ਸੀ.ਈ.ਓ. ਅਤੇ ਕਾਰਜਕਾਰੀ ਡਾਇਰੈਕਟਰ ਹਨ। ਇਹ ਐਚ.ਸੀ.ਐਲ. ਟੇਕ ਅਤੇ ਐਚ.ਸੀ.ਐਲ. ਇੰਫੋਸਿਸਟਮ ਦੀ ਹੋਲਡਿੰਗ ਕੰਪਨੀ ਹੈ।
ਇਸ ਸੂਚੀ ਵਿਚ ਸਾਰੀਆਂ ਬੀਬੀਆਂ ਦੀ ਔਸਤਨ ਜਾਇਦਾਦ 2,725 ਕਰੋੜ ਰੁਪਏ ਹੈ ਜਦੋਂ ਕਿ ਇਕ ਬੀਬੀ ਜੋ ਇਸ ਸੂਚੀ ਵਿਚ ਸਭ ਤੋਂ ਹੇਠਾਂ ਹੈ ਉਸ ਦੀ ਜਾਇਦਾਦ ਘੱਟੋ ਘੱਟ 100 ਕਰੋੜ ਰੁਪਏ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੂਚੀ ਵਿਚ ਸ਼ਾਮਲ ਜ਼ਿਆਦਾਤਰ ਬੀਬੀਆਂ ਨੇ ਕੋਵਿਡ-19 ਆਫ਼ਤ ਦਰਮਿਆਨ ਵੀ ਤੁਰੰਤ ਕੰਮ ਕੀਤਾ ਹੈ ਅਤੇ ਲੋੜਵੰਦਾਂ ਦੀ ਮਦਦ ਕੀਤੀ ਹੈ।
ਇਹ ਵੀ ਪੜ੍ਹੋ: ਦਿੱਲੀ 'ਚ ਬਚਿਆ ਹੈ ਸਿਰਫ 3 ਤੋਂ 4 ਦਿਨਾਂ ਦਾ ਸਟਾਕ, ਕੀਮਤਾਂ 'ਚ ਹੋ ਸਕਦੈ ਭਾਰੀ ਵਾਧਾ
ਇਨ੍ਹਾਂ ਬੀਬੀਆਂ ਨੂੰ ਵੀ ਸੂਚੀ ਵਿਚ ਕੀਤਾ ਗਿਆ ਹੈ ਸ਼ਾਮਲ
ਕਿਰਨ ਮਜੂਮਦਾਰ ਸ਼ਾ ਇਸ ਸੂਚੀ ਵਿਚ ਦੂਜੇ ਨੰਬਰ 'ਤੇ ਹਨ। ਮਜੂਮਦਾਰ-ਸ਼ਾ ਬਾਇਓਕਾਨ ਦਾ ਸੰਸਥਾਪਕ ਹੈ ਅਤੇ ਇਸਦੀ ਜਾਇਦਾਦ 36,600 ਕਰੋੜ ਰੁਪਏ ਹੈ। ਤੀਜੇ ਸਥਾਨ 'ਤੇ ਯੂ.ਐਸ.ਵੀ. ਦੀ ਚੇਅਰਪਰਸਨ ਲੀਨਾ ਗਾਂਧੀ ਤਿਵਾਰੀ ਹੈ, ਜਿਨ੍ਹਾਂ ਦੀ ਜਾਇਦਾਦ 21,340 ਕਰੋੜ ਰੁਪਏ ਹੈ। ਯੂ.ਐਸ.ਵੀ. ਸ਼ੂਗਰ ਅਤੇ ਕਾਡਿਓਵੈਸਕੁਲਰ ਦਵਾਈ ਦੇ ਖੇਤਰ ਦੀ ਇਕ ਕੰਪਨੀ ਹੈ।
ਇਸ ਸੂਚੀ ਵਿਚ 18,620 ਕਰੋੜ ਰੁਪਏ ਦੀ ਸੰਪਤੀ ਵਾਲੀ ਨੀਲੀਮਾ ਮੋਟਾਪਾਰਤੀ ਚੌਥੇ ਸਥਾਨ 'ਤੇ ਹੈ ਅਤੇ 11,590 ਕਰੋੜ ਰੁਪਏ ਦੇ ਨਾਲ ਰਾਧਾ ਵੇਮਬੂ ਪੰਜਵੇਂ ਸਥਾਨ 'ਤੇ ਹੈ। ਮੋਟਾਪਾਰਤੀ ਡਿਵੀ ਲੈਬਾਰਟਰੀਜ਼ ਦੀ ਡਾਇਰੈਕਟਰ ਹੈ, ਜਦੋਂਕਿ ਵੇਂਬੂ ਦੀ ਜੋਹੋ ਕਾਰਪੋਰੇਸ਼ਨ ਵਿਚ ਹਿੱਸੇਦਾਰੀ ਹੈ।
ਪਦਮ ਪੁਰਸਕਾਰ ਨਾਲ ਸਨਮਾਨਤ ਹੋ ਚੁੱਕੀਆਂ ਹਨ ਸੂਚੀ 'ਚ ਸ਼ਾਮਲ 8 ਬੀਬੀਆਂ
ਇਸ ਸੂਚੀ ਵਿਚ ਅੱਠ ਬੀਬੀਆਂ ਨੂੰ ਪਦਮ ਪੁਰਸਕਾਰ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ, ਜਦੋਂ ਕਿ 31 ਬੀਬੀਆਂ ਨੇ ਆਪਣੇ ਦਮ 'ਤੇ ਆਪਣਾ ਸਥਾਨ ਹਾਸਲ ਕੀਤਾ ਹੈ। ਇੱਥੇ 6 ਬੀਬੀਆਂ ਪੇਸ਼ੇਵਰ ਪ੍ਰਬੰਧਕ ਅਤੇ 25 ਬੀਬੀਆਂ ਉੱਦਮੀ ਹਨ।
ਇਹ ਵੀ ਪੜ੍ਹੋ: ਲਾਟਰੀ,ਸੱਟੇਬਾਜ਼ੀ ਜਾਂ ਜੂਏ 'ਤੇ GST ਲਗਾਉਣਾ ਸਮਾਨਤਾ ਦੇ ਅਧਿਕਾਰਾਂ ਦਾ ਘਾਣ ਨਹੀਂ: ਸੁਪਰੀਮ ਕੋਰਟ
ਮੁੰਬਈ ਵਿਚ ਹਨ ਸਭ ਤੋਂ ਅਮੀਰ ਬੀਬੀਆਂ
ਸਾਰੇ ਸੈਕਟਰਾਂ ਦੀ ਗੱਲ ਕਰੀਏ ਤਾਂ 13 ਬੀਬੀਆਂ ਫਾਰਮਾਸਿਊਟੀਕਲ ਵਿਚ, 12 ਬੀਬੀਆਂ ਟੈਕਸਟਾਈਲ ਅਪੈਰਲ ਅਤੇ ਉਪਕਰਣਾਂ ਵਿਚ ਹਨ ਅਤੇ 9 ਬੀਬੀਆਂ ਸਿਹਤ ਸੰਭਾਲ ਖੇਤਰ ਵਿਚ ਹਨ। ਫਾਰਮਾ ਸੈਕਟਰ ਦੀਆਂ 12 ਬੀਬੀਆਂ ਵਿਚੋਂ ਮਜੂਮਦਾਰ-ਸ਼ਾ ਇਕਲੌਤੀ ਅਜਿਹੀ ਬੀਬੀ ਹੈ ਜਿਸ ਨੇ ਆਪਣੇ ਦਮ 'ਤੇ ਇਹ ਮੁਕਾਮ ਹਾਸਲ ਕੀਤਾ ਹੈ। ਸ਼ਹਿਰ ਦੇ ਅਨੁਸਾਰ ਇਸ ਸੂਚੀ ਵਿਚ 32 ਬੀਬੀਆਂ ਵਿੱਤੀ ਰਾਜਧਾਨੀ ਮੁੰਬਈ ਦੀਆਂ ਹਨ। ਨਵੀਂ ਦਿੱਲੀ ਤੋਂ 20 ਅਤੇ ਹੈਦਰਾਬਾਦ ਤੋਂ 10 ਬੀਬੀਆਂ ਇਸ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਣ 'ਚ ਕਾਮਯਾਬ ਹੋ ਸਕੀਆਂ ਹਨ।
ਇਹ ਵੀ ਪੜ੍ਹੋ: RBI ਨੇ ਮੁਦਰਾ ਨੀਤੀ 'ਚ ਨਹੀਂ ਕੀਤਾ ਕੋਈ ਬਦਲਾਅ, Repo rate ਵੀ ਰੱਖੀ ਸਥਿਰ
ਨੋਟ - ਦੇਸ਼ ਦੀਆਂ ਸਭ ਤੋਂ ਅਮੀਰ ਬੀਬੀਆਂ ਦੀ ਸੂਚੀ ਦੇਖ ਕੇ ਕੀ ਤੁਹਾਨੂੰ ਲੱਗਦਾ ਹੈ ਕਿ ਭਾਰਤ ਦੇਸ਼ ਵਿਚ ਬੀਬੀਆਂ ਨੂੰ ਉਨ੍ਹਾਂ ਦੀ ਬਣਦੀ ਇੱਜ਼ਤ ਮਿਲ ਰਹੀ ਹੈ। ਕੁਮੈਂਟ ਬਾਕਸ ਵਿਚ ਆਪਣੇ ਵਿਚਾਰ ਸਾਂਝੇ ਕਰੋ।
ਜਨਵਰੀ 2021 ਤੋਂ 5 ਲੱਖ ਬੈਰਲ ਦਾ ਉਤਪਾਦਨ ਵਧਾਏਗਾ ਓਪੇਕ ਪਲੱਸ
NEXT STORY