ਨਵੀਂ ਦਿੱਲੀ — ਸਦੀਆਂ ਤੋਂ ਕਿਸਾਨਾਂ ਅੰਦਰ ਸੁਲਘ ਰਹੀ ਅੱਗ ਅੱਜ ਅੰਦਲੋਨ ਦੇ ਰੂਪ 'ਚ ਭੜਕ ਚੁੱਕੀ ਹੈ। ਕਿਸਾਨ ਆਪਣੇ ਹੱਕਾਂ ਲਈ ਇਕੱਠੇ ਹੋ ਰਹੇ ਹਨ ਅਤੇ ਡੱਟ ਕੇ ਖੜ੍ਹੇ ਹਨ। ਕਿਸਾਨਾਂ ਨੂੰ ਸਦੀਆਂ ਤੋਂ ਆਪਣੀਆਂ ਫਸਲਾਂ ਲਈ ਜਾਇਜ਼ ਕੀਮਤ ਨਹੀਂ ਮਿਲ ਰਹੀ। ਦੇਸ਼ ਵਿਚ ਸ਼ਰਾਬ, ਸਿਗਰਟ ਵੇਚਣ ਵਾਲੇ ਤਾਂ ਅਮੀਰ ਹਨ ਅਤੇ ਲਗਜ਼ਰੀ ਜਿੰਦਗੀ ਦਾ ਆਨੰਦ ਮਾਣਦੇ ਹਨ ਪਰ ਸੜਦੀ ਧੁੱਪ 'ਚ ਅਤੇ ਕੜਾਕੇ ਦੀ ਠੰਡ 'ਚ ਖੇਤਾਬਾੜੀ ਕਰਨ ਵਾਲਾ ਕਿਸਾਨ ਅੱਜ ਵੀ ਗਰੀਬ ਹੈ।
ਸਾਲ 1879 'ਚ ਕੀਤਾ ਗਿਆ ਸੀ ਕਿਸਾਨਾਂ ਦੀ ਕਮਾਈ 'ਤੇ ਅਧਿਐਨ
ਲਗਭਗ 200 ਸਾਲ ਪਹਿਲਾਂ 1879 'ਚ ਕਿਸਾਨਾਂ 'ਤੇ ਇਕ ਅਧਿਐਨ ਕੀਤਾ ਗਿਆ। ਏ.ਓ. ਹਯੁਮ ਉਸ ਸਮੇਂ ਭਾਰਤ ਵਿਚ ਖੇਤੀਬਾੜੀ, ਮਾਲ ਅਤੇ ਵਣਜ ਸਕੱਤਰ ਦੇ ਅਹੁਦੇ 'ਤੇ ਸਨ। ਉਨ੍ਹਾਂ ਨੇ ਹੀ ਇਸ ਰਿਪੋਰਟ ਦੇ 6 ਸਾਲ ਬਾਅਦ ਭਾਵ 1885 ਵਿਚ ਕਾਂਗਰਸ ਦੀ ਸਥਾਪਨਾ ਕਰਵਾਈ। ਉਹ ਜਾਣਦੇ ਸਨ ਕਿ ਫਸਲਾਂ ਦਾ ਪੂਰਾ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਅੰਦਰ ਇਕ ਅੱਗ ਬਲ ਰਹੀ ਹੈ ਜਿਸ ਕਾਰਨ ਕਿਸਾਨ ਹਕੂਮਤ ਨਾਲ ਨਰਾਜ਼ ਹਨ ਜਿਹੜੇ ਕਿ ਅੰਗਰੇਜ਼ੀ ਹਕੂਮਤ ਨੂੰ ਜੜ੍ਹੋ ਹਿਲਾ ਸਕਦੇ ਹਨ। ਉਸ ਸਮੇਂ ਵਾਇਰਸਰਾਏ ਰਹੇ ਲਾਰਡ ਮੇਯੋ(1869 ਤੋਂ 1872) ਨੇ ਇਕ ਰਿਪੋਰਟ ਵਿਚ ਕਿਹਾ ਕਿ ਕਿਸਾਨ ਆਪਣੀਆਂ ਫਸਲਾਂ ਲਈ ਸਹੀ ਕੀਮਤ ਪ੍ਰਾਪਤ ਕਰਨ ਲਈ ਲੰਮੇ ਸਮੇਂ ਤੋਂ ਜੱਦੋ-ਜਹਿਦ ਕਰ ਰਹੇ ਹਨ। ਜਿੰਮੀਦਾਰ ਅਤੇ ਵਿਚੌਲੀਏ ਕਿਸਾਨਾਂ ਦੀ ਉਪਜ ਦਾ ਵੱਡਾ ਹਿੱਸਾ ਲੈ ਜਾਂਦੇ ਸਨ ਜਿਸ ਕਾਰਨ ਕਿਸਾਨਾਂ ਹੱਥ ਬਹੁਤ ਘੱਟ ਕਮਾਈ ਲੱਗਦੀ ਸੀ। ਜਦੋਂ ਹਯੁਮ ਨੇ ਵਾਇਸਰਾਏ ਲਿਟਨ ਨੂੰ ਰਿਪੋਰਟ ਸੌਂਪੀ ਤਾਂ ਉਹ ਨਾਰਾਜ਼ ਹੋ ਗਏ। ਲਿਟਨ ਨੇ ਹਯੁਮ ਨੂੰ ਮਾਲ ਸਕੱਤਰ ਦੇ ਅਹੁਦੇ ਤੋਂ ਹਟਾ ਦਿੱਤਾ।
ਕੋਈ ਸਰਕਾਰ ਨਾ ਸਮਝ ਸਕੀ ਕਿਸਾਨਾਂ ਦਾ ਦਰਦ
ਸਾਲ 1879 ਤੋਂ ਲੈ ਕੇ ਹੁਣ ਤੱਕ ਕਈ ਸਰਕਾਰਾਂ ਆਈਆਂ ਪਰ ਅੱਜ ਤੱਕ ਕਿਸੇ ਨੇ ਵੀ ਕਿਸਾਨਾਂ ਦੀ ਇਸ ਸਮੱਸਿਆ ਵੱਲ ਝਾਤ ਤੱਕ ਨਹੀਂ ਮਾਰੀ। ਅਜਿਹੇ ਕਈ ਸਵਾਲ ਅਜੇ ਤੱਕ ਇਸ ਤਰ੍ਹਾਂ ਹੀ ਸੁਲਘ ਰਹੇ ਹਨ।
ਇਹ ਵੀ ਦੇਖੋ - ਸੁਕੰਨਿਆ ਸਮਰਿਧੀ ਯੋਜਨਾ 'ਚ ਹੋਏ ਇਹ ਅਹਿਮ ਬਦਲਾਅ, ਖਾਤਾਧਾਰਕਾਂ ਲਈ ਜਾਣਨੇ ਬੇਹੱਦ ਜ਼ਰੂਰੀ
ਰਿਪੋਰਟ 'ਚ ਸਾਹਮਣੇ ਆਈਆਂ ਇਹ ਸਮੱਸਿਆਵਾਂ
-ਕਿਸਾਨਾਂ ਵਿਚ ਰਹਿ ਕੇ ਕਿਸਾਨਾਂ ਦੀਆਂ ਸਮੱਸਿਆਵਾਂ ਸਮਝਣ ਦਾ ਦਿੱਤਾ ਸੁਝਾਅ।
- ਕਿਸਾਨਾਂ ਅਤੇ ਵਿਗਿਆਨਕ ਇਕ ਦੂਜੇ ਤੋਂ ਸਿੱਖਣ।
- ਖੇਤੀਬਾੜੀ ਦੀ ਸਿਖਲਾਈ ਲਈ ਕਾਲਜ ਖੋਲ੍ਹੇ ਜਾਣ।
-ਕਿਸਾਨਾਂ ਨੂੰ ਉਦਯੋਗਾਂ, ਵਿਗਿਆਨ ਅਤੇ ਕਲਾ ਨਾਲ ਜੋੜਿਆ ਜਾਵੇ।
-ਵਿਦੇਸ਼ਾਂ 'ਚ ਉਤਪਾਦਾਂ ਦੀ ਪ੍ਰਦਰਸ਼ਨੀ ਲੱਗੇ।
-ਕਿਸਾਨਾਂ ਨੂੰ ਮੌਸਮ ਦੀ ਜਾਣਕਾਰੀ ਰੋਜ਼ਾਨਾ ਆਧਾਰ 'ਤੇ ਮਿਲੇ।
-ਪਿੰਡਾਂ ਵਿਚ ਬੋਟੇਨਿਕਲ ਪਾਰਕ ਤਿਆਰ ਕੀਤੇ ਜਾਣ।
-ਸਕੂਲਾਂ ਵਿਚ ਖੇਤੀਬਾੜੀ, ਬਾਟਨੀ, ਐਗਰੋ ਰਸਾਇਣ, ਸਬਜ਼ੀਆਂ ਭੌਤਿਕ ਅਤੇ ਜੀਓਲਾਜ਼ੀ ਦੀ ਵਿਹਾਰਕ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
ਇਹ ਵੀ ਦੇਖੋ - Swiggy ਦੀ ਨਵੀਂ ਪਹਿਲ, 36 ਹਜ਼ਾਰ ਰੇਹੜੀ ਵਾਲਿਆਂ ਰਾਹੀਂ ਘਰ-ਘਰ ਪਹੁੰਚੇਗਾ ਖਾਣਾ
ਭਾਰਤੀ ਕਿਸਾਨਾਂ ਦੇ ਗੁਣ ਹਨ ਉਨ੍ਹਾਂ ਦੀ ਹਿੰਮਤ
-ਇੰਗਲੈਂਡ ਦੇ ਕਿਸਾਨਾਂ ਤੋਂ ਵੱਧ ਹੈ ਭਾਰਤ ਦੇ ਕਿਸਾਨ ਕੋਲ ਤਜਰਬਾ
-ਮੌਸਮ ਬਾਰੇ ਰੱਖਦੇ ਹਨ ਡਾਢੀ ਸਮਝ
-ਮਿੱਟੀ ਦੀ ਕਿਸਮ ਦੇ ਗਿਆਨ 'ਚ ਮੁਹਾਰਤ ਹਾਸਲ ਹੈ।
-ਅਨਾਜ ਨੂੰ ਭੰਡਾਰ ਕਰਕੇ ਰੱਖਣ 'ਚ ਮੁਹਾਰਤ ਹਾਸਲ ਹੈ।
-ਜਾਨਵਰਾਂ ਦੇ ਪਾਲਣ-ਪੌਸ਼ਨ 'ਚ ਵੀ ਮਾਹਰ ਹਨ ਭਾਰਤ ਦੇ ਕਿਸਾਨ।
ਇਹ ਵੀ ਦੇਖੋ - Indigo ਨੇ ਜਾਰੀ ਕੀਤੀ ਚਿਤਾਵਨੀ, ਨੌਕਰੀ ਦੀ ਪੇਸ਼ਕਸ਼ ਦੇਣ ਵਾਲਿਆਂ ਤੋਂ ਸੁਚੇਤ ਰਹਿਣ ਦੀ ਅਪੀਲ
ਸਾਲ 1879 'ਚ ਬਣੀ ਰਿਪੋਰਟ ਅੱਜ ਵੀ ਸਾਬਤ ਕਰਦੀ ਹੈ ਸਹੀ ਤੱਥ
ਹਿਯੁਮ ਨੇ 1 ਜੁਲਾਈ 1879 ਨੂੰ ਵਾਈਸਰਾਏ ਲਾਰਡ ਲਿਟਨ ਨੂੰ ਤਤਕਾਲ ਰਿਪੋਰਟ ਸੌਂਪੀ ਸੀ। ਭਾਰਤੀ ਕਿਸਾਨਾਂ ਦੀ ਸ਼ਲਾਘਾ ਕਰਨ ਦੇ ਨਾਲ, ਹਿਯੁਮ ਨੇ ਲਿਖਿਆ - 'ਕਿੰਨੀ ਸ਼ਰਮ ਦੀ ਗੱਲ ਹੈ ਕਿ ਇਹ ਕਿਸਾਨ 70 ਸਾਲਾਂ ਤੋਂ ਕਿਸੇ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਇਸਦਾ ਹੱਲ ਅਜੇ ਤੱਕ ਨਹੀਂ ਹੋਇਆ।' ਕੀ ਅਸੀਂ ਉਨ੍ਹਾਂ ਨੂੰ ਤਬਾਹ ਹੋਣ ਦੇਵਾਂਗੇ? ਕੀ ਆਪਣੀਆਂ ਆਰਥਿਕ ਨਾੜੀਆਂ ਨੂੰ ਇਸ ਤਰ੍ਹਾਂ ਬਰਬਾਦ ਕੀਤਾ ਜਾਣਾ ਚਾਹੀਦਾ ਹੈ? ਸੋਨੇ ਦੇ ਅੰਡੇ ਦੇਣ ਵਾਲੀ ਹੰਸਨੀ ਨੂੰ ਮਰਦੇ ਹੋਏ ਕੋਈ ਕਿਵੇਂ ਵੇਖ ਸਕਦਾ ਹੈ ? 'ਹਿਯੁਮ ਅਨੁਸਾਰ ਮਯੋ ਇਕਲੌਤਾ ਵਾਇਸਰਾਇ ਸਨ ਜੋ ਖ਼ੁਦ ਇੱਕ ਕਿਸਾਨ ਸਨ, ਇਸ ਲਈ ਉਸਨੇ ਇਹ ਅਧਿਐਨ ਕਰਵਾਇਆ ਸੀ।
ਨੋੇਟ - ਕੀ ਤੁਹਾਨੂੰ ਲੱਗਦਾ ਹੈ ਕਿ ਅਸਲ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਅਜੇ ਤੱਕ ਨਹੀਂ ਮਿਲਿਆ, ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਝਟਕਾ! FORD ਜਨਵਰੀ ਤੋਂ ਕੀਮਤਾਂ 'ਚ ਕਰਨ ਜਾ ਰਹੀ ਹੈ ਇੰਨਾ ਭਾਰੀ ਵਾਧਾ
NEXT STORY