ਨਵੀਂ ਦਿੱਲੀ - ਅੱਜ 1 ਦਸੰਬਰ ਤੋਂ ਸਾਲ 2022 ਦਾ ਆਖਰੀ ਮਹੀਨਾ ਸ਼ੁਰੂ ਹੋ ਗਿਆ ਹੈ। ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ, ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪੈ ਸਕਦਾ ਹੈ। ਇਸ ਵਿੱਚ CNG ਅਤੇ LPG ਦੀਆਂ ਕੀਮਤਾਂ ਵਿੱਚ ਸੰਭਾਵਿਤ ਬਦਲਾਅ ਅਤੇ ਇੱਕ ਪ੍ਰਮੁੱਖ ਪੈਨਸ਼ਨ ਸੰਬੰਧੀ ਅਪਡੇਟ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਅੱਜ ਤੋਂ ਕਈ ਟਰੇਨਾਂ ਦਾ ਸਮਾਂ ਵੀ ਬਦਲ ਸਕਦਾ ਹੈ। ਇਸ ਦੇ ਨਾਲ ਹੀ ਏਟੀਐਮ ਤੋਂ ਪੈਸੇ ਕਢਵਾਉਣ ਦੇ ਤਰੀਕੇ ਵਿੱਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇਸ ਸਾਲ 8000 ਕਰੋੜਪਤੀਆਂ ਨੇ ਛੱਡਿਆ ਭਾਰਤ, ਦੇਸ਼ ਛੱਡਣ ਵਾਲੇ ਟਾਪ-5 ਦੇਸ਼ਾਂ 'ਚ ਸ਼ਾਮਲ ਰੂਸ-ਯੂਕਰੇਨ!
ਆਓ ਜਾਣਦੇ ਹਾਂ ਕੀ ਕਿਹੜੇ ਹਨ ਇਹ ਵੱਡੇ ਬਦਲਾਅ.....
- ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਕ ਅੱਜ ਘਰੇਲੂ ਗੈਸ ਸਿਲੰਡਰਾਂ ਅਤੇ ਵਪਾਰਕ ਗੈਸ ਸਿਲੰਡਰਾਂ 'ਚ ਕਿਸੇ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਿਛਲੇ ਮਹੀਨੇ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 115.50 ਰੁਪਏ ਦੀ ਕਟੌਤੀ ਕੀਤੀ ਗਈ ਸੀ। ਪਿਛਲੇ 6 ਵਾਰ ਤੋਂ 19 ਕਿਲੋਗ੍ਰਾਮ ਦੇ ਸਿਲੰਡਰ ਦੀਆਂ ਕੀਮਤਾਂ 'ਚ ਲਗਾਤਾਰ ਕਟੌਤੀ ਦੇਖਣ ਨੂੰ ਮਿਲ ਰਹੀ ਹੈ।
- ਦਸੰਬਰ ਮਹੀਨੇ 'ਚ 13 ਦਿਨ ਬੈਂਕਾਂ 'ਚ ਕੰਮ ਨਹੀਂ ਹੋਵੇਗਾ। ਯਾਨੀ ਬੈਂਕ 13 ਦਿਨ ਬੰਦ ਰਹਿਣਗੇ। ਬੈਂਕ ਦੀਆਂ 13 ਦਿਨਾਂ ਦੀਆਂ ਛੁੱਟੀਆਂ ਦੂਜੇ ਅਤੇ ਚੌਥੇ ਸ਼ਨੀਵਾਰ ਅਤੇ ਸਾਰੇ ਐਤਵਾਰ ਨੂੰ ਵੀਕੈਂਡ ਦੀਆਂ ਛੁੱਟੀਆਂ ਹੁੰਦੀਆਂ ਹਨ। ਇਸ ਤੋਂ ਇਲਾਵਾ ਦਸੰਬਰ ਮਹੀਨੇ ਕ੍ਰਿਸਮਸ, ਸਾਲ ਦਾ ਆਖਰੀ ਦਿਨ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਹੈ। ਇਸ ਦਿਨ ਬੈਂਕਾਂ ਵਿੱਚ ਛੁੱਟੀ ਹੁੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਦਸੰਬਰ 'ਚ ਕਿਸੇ ਕੰਮ ਲਈ ਬੈਂਕ ਜਾ ਰਹੇ ਹੋ ਤਾਂ ਇਹ ਤਰੀਕਾਂ ਜ਼ਰੂਰ ਨੋਟ ਕਰੋ। ਇਸ ਨਾਲ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੋਵੇਗੀ।
- ਹੁਣ ਵਧਦੀ ਮਹਿੰਗਾਈ ਦਾ ਅਸਰ ਬੈਂਕ ਲਾਕਰਾਂ ਦੇ ਚਾਰਜ 'ਤੇ ਵੀ ਦਿਖਾਈ ਦੇ ਰਿਹਾ ਹੈ। ਐਸਬੀਆਈ, ਐਚਡੀਐਫਸੀ ਬੈਂਕ, ਪੀਐਨਬੀ, ਆਈਸੀਆਈਸੀਆਈ ਬੈਂਕ ਨੇ ਲਾਕਰ ਚਾਰਜ ਫੀਸਾਂ ਜਾਰੀ ਕੀਤੀਆਂ ਹਨ। SBI ਨੇ ਵਾਧੂ ਵੱਡੇ ਆਕਾਰ ਦੇ ਲਾਕਰ ਦੀ ਫੀਸ 9,000 ਰੁਪਏ ਤੋਂ ਵਧਾ ਕੇ 12,000 ਰੁਪਏ ਕਰਨ ਦਾ ਪ੍ਰਸਤਾਵ ਕੀਤਾ ਹੈ।
- ਪੈਨਸ਼ਨਰਾਂ ਦੇ ਜੀਵਨ ਸਰਟੀਫਿਕੇਟ ਜਮ੍ਹਾ ਕਰਨ ਦੀ ਆਖਰੀ ਮਿਤੀ 30 ਨਵੰਬਰ 2022 ਸੀ, ਮਤਲਬ ਕਿ ਉਹ 1 ਦਸੰਬਰ ਤੋਂ ਜੀਵਨ ਸਰਟੀਫਿਕੇਟ ਜਮ੍ਹਾ ਨਹੀਂ ਕਰ ਸਕਣਗੇ। ਜੇਕਰ ਤੁਸੀਂ ਆਪਣਾ ਸਰਟੀਫਿਕੇਟ ਜਮ੍ਹਾ ਨਹੀਂ ਕਰਵਾਇਆ ਹੈ ਤਾਂ ਤੁਹਾਡੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ।
- ਦਸੰਬਰ 'ਚ ਠੰਡ ਵਧ ਜਾਂਦੀ ਹੈ ਅਤੇ ਇਸ ਦੇ ਨਾਲ ਹੀ ਧੁੰਦ ਵੀ ਸੰਘਣੀ ਹੁੰਦੀ ਹੈ, ਜਿਸ ਕਾਰਨ ਕਈ ਟਰੇਨਾਂ ਦੇ ਸਮੇਂ 'ਚ ਬਦਲਾਅ ਕੀਤਾ ਗਿਆ ਹੈ। ਰੇਲਵੇ ਨੇ ਦਸੰਬਰ 2022 ਤੋਂ ਅਗਲੇ ਸਾਲ ਮਾਰਚ ਤੱਕ ਲਗਭਗ 50 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਕੁਝ ਟਰੇਨਾਂ ਦਾ ਸਮਾਂ ਵੀ ਬਦਲਿਆ ਗਿਆ ਹੈ।
- ਦੇਸ਼ ਵਿੱਚ CNG ਅਤੇ PNG ਦੀਆਂ ਕੀਮਤਾਂ ਆਮ ਤੌਰ 'ਤੇ ਹਰ ਮਹੀਨੇ ਦੀ ਪਹਿਲੀ ਤਾਰੀਖ ਨੂੰ ਬਦਲਦੀਆਂ ਹਨ। ਪਿਛਲੇ ਕੁਝ ਮਹੀਨਿਆਂ ਵਿੱਚ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਇਸ ਵਾਰ ਵੀ ਐਲਪੀਜੀ, ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਬਦਲਾਅ ਹੋ ਸਕਦਾ ਹੈ।
- ਅੱਜ 1 ਦਸੰਬਰ ਤੋਂ PNB ਦੇ ATM ਤੋਂ ਪੈਸੇ ਕਿਵੇਂ ਕਢਵਾਉਣ ਦਾ ਤਰੀਕਾ ਵੀ ਬਦਲ ਸਕਦਾ ਹੈ। ਹੁਣ ਮਸ਼ੀਨ ਵਿਚ ਕਾਰਡ ਪਾਉਣ ਤੋਂ ਬਾਅਦ ਤੁਹਾਨੂੰ ਤੁਹਾਡੇ ਫੋਨ 'ਤੇ ਓਟੀਪੀ ਮਿਲੇਗਾ ਜਿਸ ਨੂੰ ਦਰਜ ਕਰਨ ਤੋਂ ਬਾਅਦ ਹੀ ਤੁਹਾਨੂੰ ਕੈਸ਼ ਮਿਲ ਸਕੇਗਾ।
ਇਹ ਵੀ ਪੜ੍ਹੋ : ਫੋਰਬਸ ਨੇ ਜਾਰੀ ਕੀਤੀ ਭਾਰਤ ਦੇ 100 ਸਭ ਤੋਂ ਅਮੀਰ ਲੋਕਾਂ ਦੀ ਸੂਚੀ, ਗੌਤਮ ਅਡਾਨੀ ਤੇ ਮੁਕੇਸ਼ ਅੰਬਾਨੀ ਟਾਪ 'ਤੇ ਬਰਕਰਾਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
14 ਰੁਪਏ ਤੱਕ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ, ਕੱਚੇ ਤੇਲ ਦੇ ਡਿੱਗੇ ਭਾਅ
NEXT STORY