ਨਵੀਂ ਦਿੱਲੀ : ਕੋਰੋਨਾ ਦੇ ਦੌਰ 'ਚ ਅਮੀਰਾਂ ਦੇ ਦੇਸ਼ ਛੱਡਣ ਦੀ ਰਫਤਾਰ 'ਚ ਜਿਹੜੀ ਕਮੀ ਆਈ ਸੀ ਉਹ ਇਕ ਵਾਰ ਫਿਰ ਤੇਜ਼ ਹੋ ਗਈ ਹੈ। ਇੱਕ ਮਿਲੀਅਨ ਡਾਲਰ ਜਾਂ ਇਸ ਤੋਂ ਵੱਧ ਦੀ ਕੁੱਲ ਜਾਇਦਾਦ ਵਾਲੇ ਉੱਚ ਜਾਇਦਾਦ ਵਾਲੇ ਵਿਅਕਤੀਆਂ ਦੁਬਾਰਾ ਦੇਸ਼ ਛੱਡਣ ਵਿਚ ਦਿਲਚਸਪੀ ਦਿਖਾ ਰਹੇ ਹਨ। ਸਾਲ 2022 ਵਿਚ ਰੂਸ, ਚੀਨ ਅਤੇ ਭਾਰਤ ਸਭ ਤੋਂ ਅਮੀਰਾਂ ਨੂੰ ਗੁਆਉਣ ਵਾਲੇ ਚੋਟੀ ਦੇ 3 ਦੇਸ਼ ਹਨ। ਇਨ੍ਹਾਂ ਦੇਸ਼ਾਂ ਦੇ ਕਰੋੜਪਤੀ ਸਭ ਤੋਂ ਵੱਧ ਪਰਵਾਸ ਕਰ ਚੁੱਕੇ ਹਨ। ਇਸ ਸਮੇਂ ਦੌਰਾਨ 15,000 ਕਰੋੜਪਤੀ ਚੀਨ ਤੋਂ, 15,000 ਰੂਸ ਤੋਂ ਪਰਵਾਸ ਕਰ ਚੁੱਕੇ ਹਨ। ਇਸ ਸਾਲ ਹੁਣ ਤੱਕ 8000 ਕਰੋੜਪਤੀ ਭਾਰਤ ਤੋਂ ਪਰਵਾਸ ਕਰ ਚੁੱਕੇ ਹਨ। ਗਲੋਬਲ ਕੰਸਲਟੈਂਟ ਹੈਨਲੇ ਐਂਡ ਪਾਰਟਨਰਸ ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ।
ਇਹ ਵੀ ਪੜ੍ਹੋ : 1 ਦਸੰਬਰ ਤੋਂ ਬਦਲਣਗੇ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰ!
ਇੱਕ ਪਾਸੇ ਜਿੱਥੇ ਭਾਰਤੀ ਉਦਯੋਗਪਤੀ ਦੁਨੀਆ ਦੇ ਚੋਟੀ ਦੇ ਅਮੀਰਾਂ ਦੀ ਸੂਚੀ ਵਿੱਚ ਵੱਧ ਰਹੇ ਹਨ, ਉੱਥੇ ਦੂਜੇ ਪਾਸੇ ਵੱਡੀ ਗਿਣਤੀ ਵਿੱਚ ਭਾਰਤੀ ਪਤਵੰਤਿਆਂ ਦਾ ਦੇਸ਼ ਤੋਂ ਮੋਹ ਭੰਗ ਹੋ ਰਿਹ ਹੈ। ਬਿਜ਼ਨਸ ਇਨਸਾਈਡਰ 'ਚ ਪ੍ਰਕਾਸ਼ਿਤ ਹੈਨਲੇ ਐਂਡ ਪਾਰਟਨਰ ਦੀ ਰਿਪੋਰਟ ਮੁਤਾਬਕ ਭਾਰਤ ਸਮੇਤ ਕਈ ਦੇਸ਼ਾਂ ਦੇ ਕਰੋੜਪਤੀ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ਾਂ 'ਚ ਵਸਣ ਨੂੰ ਪਹਿਲ ਦੇ ਰਹੇ ਹਨ। ਹਾਲਾਂਕਿ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਦੇਸ਼ 'ਚ ਰਹਿਣ-ਸਹਿਣ ਦੇ ਪੱਧਰ 'ਚ ਸੁਧਾਰ ਹੋਣ ਤੋਂ ਬਾਅਦ ਦੇਸ਼ ਛੱਡ ਕੇ ਗਏ ਇਹ ਅਮੀਰ ਲੋਕ ਦੁਬਾਰਾ ਆਪਣੇ ਦੇਸ਼ ਪਰਤ ਸਕਦੇ ਹਨ।
ਇਹ ਵੀ ਪੜ੍ਹੋ : ਡਿਜੀਟਲ ਰੁਪਏ ਨਾਲ ਲੈਣ-ਦੇਣ ਲਈ ਹੋ ਜਾਓ ਤਿਆਰ, RBI ਨੇ ਪਾਇਲਟ ਪ੍ਰੋਜੈਕਟ ਸ਼ੁਰੂ ਕਰਨ ਦਾ ਕੀਤਾ ਐਲਾਨ
ਰਿਪੋਰਟ ਅਨੁਸਾਰ ਰੂਸ, ਚੀਨ ਅਤੇ ਭਾਰਤ ਤੋਂ ਇਲਾਵਾ, ਕਰੋੜਪਤੀ ਹਾਂਗਕਾਂਗ ਐਸਏਆਰ, ਯੂਕਰੇਨ, ਬ੍ਰਾਜ਼ੀਲ, ਮੈਕਸੀਕੋ, ਯੂਕੇ, ਸਾਊਦੀ ਅਰਬ ਅਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਤੋਂ ਵੀ ਪਰਵਾਸ ਕਰ ਚੁੱਕੇ ਹਨ। ਇਨ੍ਹਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਰਿਪੋਰਟ ਮੁਤਾਬਕ 2022 ਦੇ ਅੰਤ ਤੱਕ ਰੂਸ ਨਾਲ ਜੰਗ ਦੀ ਮਾਰ ਝੱਲ ਰਹੇ ਦੇਸ਼ ਯੂਕਰੇਨ ਤੋਂ 42 ਫੀਸਦੀ ਲੋਕ ਪਲਾਇਨ ਕਰ ਸਕਦੇ ਹਨ।
ਹੈਨਲੇ ਐਂਡ ਪਾਰਟਨਰਸ ਦੀ ਰਿਪੋਰਟ ਦੇ ਅਨੁਸਾਰ, ਸਾਲ 2022 ਵਿੱਚ ਹੁਣ ਤੱਕ, ਦੁਨੀਆ ਦੇ ਸਾਰੇ ਦੇਸ਼ਾਂ ਦੇ ਲਗਭਗ 88,000 ਉੱਚ ਜਾਇਦਾਦ ਵਾਲੇ ਲੋਕਾਂ ਨੇ ਦੂਜੇ ਦੇਸ਼ਾਂ ਵਿੱਚ ਵਸਣ ਦੀ ਚੋਣ ਕੀਤੀ ਹੈ। ਭਾਰਤ-ਰੂਸ ਅਤੇ ਚੀਨ ਤੋਂ ਇਲਾਵਾ ਹਾਂਗਕਾਂਗ ਦੇ 3000, ਯੂਕਰੇਨ ਦੇ 2800 ਕਰੋੜਪਤੀ ਦੇਸ਼ ਛੱਡ ਚੁੱਕੇ ਹਨ। ਬ੍ਰਿਟੇਨ ਦੇ 1500 ਲੋਕ ਦੇਸ਼ ਛੱਡ ਚੁੱਕੇ ਹਨ, ਇਹ ਸੂਚੀ 'ਚ ਸੱਤਵੇਂ ਨੰਬਰ 'ਤੇ ਹੈ। ਦੂਜੇ ਪਾਸੇ ਜਿਨ੍ਹਾਂ ਦੇਸ਼ਾਂ ਵਿਚ ਕਰੋੜਪਤੀ ਆਪਣੇ ਨਵੇਂ ਘਰ ਦੀ ਤਲਾਸ਼ ਕਰ ਰਹੇ ਹਨ, ਉਨ੍ਹਾਂ ਵਿਚ ਯੂਏਈ, ਸਿੰਗਾਪੁਰ ਅਤੇ ਆਸਟ੍ਰੇਲੀਆ ਸਿਖਰ 'ਤੇ ਹਨ। ਰਿਪੋਰਟ ਮੁਤਾਬਕ ਆਪਣਾ ਦੇਸ਼ ਛੱਡਣ ਵਾਲੇ ਕਰੋੜਪਤੀਆਂ 'ਚੋਂ ਯੂ.ਏ.ਈ ਵਿਚ ਇਸ ਸਾਲ 4,000, ਆਸਟ੍ਰੇਲਿਆ ਵਿਚ 3500 ਅਤੇ ਸਿੰਗਾਪੁਰ ਵਿਚ 2800 ਲੋਕਾਂ ਨੇ ਬਸੇਰਾ ਕੀਤਾ ਹੈ।
ਇਹ ਵੀ ਪੜ੍ਹੋ : 5 ਸਾਲ ਨਹੀਂ ਕੀਤਾ ਆਧਾਰ ਕਾਰਡ ਦਾ ਇਸਤੇਮਾਲ ਤਾਂ ਹੋ ਜਾਵੇਗਾ ਬੰਦ, ਜਾਣੋ ਨਵੇਂ ਨਿਯਮਾਂ ਬਾਰੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
1 ਦਸੰਬਰ ਤੋਂ ਬਦਲਣਗੇ ਇਹ ਨਿਯਮ, ਜਾਣੋ ਤੁਹਾਡੇ 'ਤੇ ਕੀ ਹੋਵੇਗਾ ਅਸਰ!
NEXT STORY