ਬਿਜ਼ਨੈੱਸ ਡੈਸਕ—ਬਾਜ਼ਾਰ 'ਚ ਖਪਤਕਾਰ ਉਤਪਾਦਾਂ ਦੀ ਮੰਗ 'ਚ ਮਾਮੂਲੀ ਸੁਧਾਰ ਹੋਇਆ ਹੈ ਪਰ ਚੁਣੌਤੀਆਂ ਅਜੇ ਵੀ ਬਰਕਰਾਰ ਹਨ ਅਤੇ ਜੇਕਰ ਮਾਨਸੂਨ ਚੰਗਾ ਰਹਿੰਦਾ ਹੈ ਤਾਂ ਛੋਟੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ 'ਚ ਸਾਲ ਦੇ ਦੂਜੇ ਅੱਧ 'ਚ ਸਥਿਤੀ ਸੁਧਰ ਸਕਦੀ ਹੈ। ਵਿਪਰੋ ਕੰਜ਼ਿਊਮਰ ਕੇਅਰ ਐਂਡ ਲਾਈਟਿੰਗ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਵਿਨੀਤ ਅਗਰਵਾਲ ਨੇ ਇਹ ਗੱਲ ਕਹੀ ਹੈ।
ਇਹ ਵੀ ਪੜ੍ਹੋ- ਵਾਲਟ ਡਿਜ਼ਨੀ 'ਚ ਇਕ ਵਾਰ ਫਿਰ ਹੋਵੇਗੀ ਛਾਂਟੀ, ਇਸ ਵਾਰ 15 ਫ਼ੀਸਦੀ ਲੋਕਾਂ ਦੀ ਜਾਵੇਗੀ ਨੌਕਰੀ
ਵਿਪਰੋ ਐਂਟਰਪ੍ਰਾਈਜ਼ ਦੇ ਮੈਨੇਜਿੰਗ ਡਾਇਰੈਕਟਰ ਅਗਰਵਾਲ ਨੇ ਕਿਹਾ ਕਿ ਕੰਪਨੀ ਫਾਸਟ-ਮੂਵਿੰਗ ਕੰਜ਼ਿਊਮਰ ਗੁਡਸ (ਐੱਫ.ਐੱਮ.ਸੀ.ਜੀ) ਸਪੇਸ 'ਚ ਰਿਲਾਇੰਸ ਦੇ ਦਾਖ਼ਲੇ ਤੋਂ ਬੇਲੋੜੀ ਪਰੇਸ਼ਾਨ ਨਹੀਂ ਹੈ, ਕਿਉਂਕਿ ਖਪਤਕਾਰ ਬ੍ਰਾਂਡਾਂ ਲਈ ਵਚਨਬੱਧ ਹਨ। ਉਨ੍ਹਾਂ ਕਿਹਾ ਕਿ ਛੋਟੇ ਕਸਬਿਆਂ ਅਤੇ ਪੇਂਡੂ ਖੇਤਰਾਂ 'ਚ ਵਾਧਾ ਐੱਫ.ਐੱਮ.ਸੀ.ਜੀ ਕੰਪਨੀਆਂ ਲਈ ਇੱਕ ਚੁਣੌਤੀ ਹੈ, ਹਾਲਾਂਕਿ ਹੁਣ ਸਥਿਤੀ 'ਚ ਸੁਧਾਰ ਹੋ ਰਿਹਾ ਹੈ। ਅਗਰਵਾਲ ਨੇ ਕਿਹਾ ਕਿ ਮੰਗ ਦੇ ਨਜ਼ਰੀਏ ਤੋਂ ਬਾਜ਼ਾਰ 'ਚ ਕੁਝ ਸੁਧਾਰ ਹੋਇਆ ਹੈ ਪਰ ਚੁਣੌਤੀਆਂ ਬਰਕਰਾਰ ਹਨ। ਉਨ੍ਹਾਂ ਨੇ ਕਿਹਾ, “ਇਹ ਕੋਵਿਡ ਤੋਂ ਪਹਿਲਾਂ ਦੇ ਪੁਰਾਣੇ ਸਮਿਆਂ ਵਰਗਾ ਨਹੀਂ ਹੈ। ਮੈਨੂੰ ਲੱਗਦਾ ਹੈ ਕਿ ਛੋਟੇ ਸ਼ਹਿਰ ਅਤੇ ਪੇਂਡੂ ਖੇਤਰ ਅਜੇ ਵੀ ਇੱਕ ਚੁਣੌਤੀ ਹਨ ਪਰ ਚੀਜ਼ਾਂ 'ਚ ਸੁਧਾਰ ਹੋ ਰਿਹਾ ਹੈ। ਉਮੀਦ ਹੈ ਜੇਕਰ ਮਾਨਸੂਨ ਚੰਗਾ ਰਹਿੰਦਾ ਹੈ ਤਾਂ ਅਸੀਂ ਦੂਜੇ ਅੱਧ ਨੂੰ ਬਿਹਤਰ ਦੇਖਾਂਗੇ।
ਇਹ ਵੀ ਪੜ੍ਹੋ- ਦੇਸ਼ ’ਚ ਪ੍ਰਮੁੱਖ ਬੰਦਰਗਾਹਾਂ ਨੇ ਰਿਕਾਰਡ 79.5 ਕਰੋੜ ਟਨ ਮਾਲ ਸੰਭਾਲਿਆ
ਚੰਗੀ ਗੱਲ ਇਹ ਹੈ ਕਿ ਲਾਗਤ ਕੀਮਤ ਹੇਠਾਂ ਆਈ ਹੈ। ਪਿਛਲੇ ਸਾਲ ਯੂਕ੍ਰੇਨ ਯੁੱਧ ਕਾਰਨ ਲਾਗਤ ਅਸਮਾਨੀ ਚੜ੍ਹ ਗਈ ਸੀ। ਜਿੱਥੋਂ ਤੱਕ ਮਾਰਕੀਟ ਦਾ ਸਬੰਧ ਹੈ ਅਸੀਂ ਸਕਾਰਾਤਮਕ ਚੀਜ਼ਾਂ ਦੇਖ ਰਹੇ ਹਾਂ।” ਵਿਪਰੋ ਕੰਜ਼ਿਊਮਰ ਕੇਅਰ ਅਤੇ ਲਾਈਟਿੰਗ ਕੋਲ ਚੰਦਨ ਦੇ ਸਾਬਣ ਸੰਤੂਰ ਵਰਗੇ ਬ੍ਰਾਂਡ ਹਨ। ਉਨ੍ਹਾਂ ਕਿਹਾ, “ਅਸੀਂ ਸਾਬਣ ਦੀਆਂ ਕੀਮਤਾਂ ਪਹਿਲਾਂ ਹੀ ਘਟਾ ਦਿੱਤੀਆਂ ਹਨ। 100 ਗ੍ਰਾਮ ਸਾਬਣ ਜੋ ਅਸੀਂ ਪਹਿਲਾਂ 38 ਰੁਪਏ 'ਚ ਵੇਚਦੇ ਸੀ ਉਹ ਹੁਣ 36 ਰੁਪਏ 'ਤੇ ਆ ਗਿਆ ਹੈ, ”ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਦੁਆਰਾ ਹਮਲਾਵਰ ਕੀਮਤ ਦੇ ਨਾਲ ਐੱਫ.ਐੱਮ.ਸੀ.ਜੀ ਖੇਤਰ 'ਚ ਦਾਖਲ ਹੋਣ ਬਾਰੇ ਪੁੱਛੇ ਜਾਣ 'ਤੇ ਅਗਰਵਾਲ ਨੇ ਕਿਹਾ ਕਿ ਇਸ ਖੇਤਰ 'ਚ ਸਿਰਫ ਕੀਮਤ ਹੀ ਸਭ ਕੁਝ ਨਹੀਂ ਹੈ। ਹਾਲਾਂਕਿ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਰਿਲਾਇੰਸ ਜਿਸ ਵੀ ਸ਼੍ਰੇਣੀ 'ਚ ਹੈ, ਉਸ ਵਿੱਚ ਮੁਕਾਬਲਾ ਚੁਣੌਤੀਪੂਰਨ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਆਦਿਤਿਆ ਬਿਰਲਾ ਗਰੁੱਪ ਨੇ ਮੁੰਬਈ ਦੇ ਪਾਸ਼ ਇਲਾਕੇ 'ਚ ਖਰੀਦਿਆ 220 ਕਰੋੜ ਦਾ ਬੰਗਲਾ
NEXT STORY