ਨਵੀਂ ਦਿੱਲੀ—ਚੀਨ 'ਚ ਬਹੁਤ ਸਾਲੇ ਵਟਸਐਪ ਯੂਜ਼ਰਸ ਫੋਟੋ ਅਤੇ ਵੀਡੀਓ ਸ਼ੇਅਰ ਨਹੀਂ ਕਰ ਪਾ ਰਹੇ ਹਨ। ਇਸਦੇ ਇਲਾਵਾ ਕੁਝ ਯੂਜ਼ਰਸ ਤਾਂ ਟੇਕਸਟ ਵੀ ਨਹੀਂ ਕਰ ਪਾ ਰਹੇ। ਰਿਪੋਟਰਸ ਦੀ ਮੰਨੀਏ ਤਾਂ ਚੀਨ 'ਚ ਵਟਸਐਪ ਆਉਣ ਵਾਲੇ ਕੁਝ ਸਮੇਂ 'ਚ ਪੂਰੀ ਤਰ੍ਹਾਂ ਨਾਲ ਬੰਦ ਹੀ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਅਜਿਹਾ ਦੇਸ਼ 'ਚ ਲਾਗੂ ਕੜੇ ਸੇਂਸਰਸ਼ਿਪ ਕਾਨੂੰਨਾਂ ਦੇ ਚੱਲਦੇ ਕੀਤਾ ਜਾ ਰਿਹਾ ਹੈ।
-ਇੰਟਰਨੈੱਟ ਨੂੰ ਲੈ ਕੇ ਸਤਰਕ ਹੋਈਆ ਚੀਨ
ਕਿਹਾ ਜਾ ਰਿਹਾ ਹੈ ਕਿ ਚੀਨ ਆਪਣੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਬੁਹਤ ਸਖਤ ਹੋ ਗਿਆ ਹੈ ਅਤੇ ਉਸਨੂੰ ਲਗਦਾ ਹੈ ਕਿ ਦੂਸਰੇ ਦੇਸ਼ ਉਨਾਂ ਦੇ ਦੇਸ਼ ਦੇ ਡਾਟਾ ਨੂੰ ਕਿਤੇ ਨਾ ਕਿਤੇ ਚੁਕਾ ਸਕਦੇ ਹਨ, ਅਤੇ ਉਨ੍ਹਾਂ ਦੀ ਗੋਪਨੀਅਤਾ ਅਤੇ ਸੁਰੱਖਿਆ 'ਤੇ ਸੇਂਧ ਲਗਾ ਸਕਦੇ ਹੈ, ਇਸਦੇ ਲਈ ਪਿਛਲੇ ਕੁਝ ਸਮੇਂ ਤੋਂ ਚੀਨ ਇੰਟਰਨੈੱਟ ਨੂੰ ਲੈ ਕੇ ਬਹੁਤ ਸਤਰਕ ਹੋ ਗਿਆ ਹੈ।
-ਇੰਸਟਾਗ੍ਰਾਮ ਵੀ ਹੋ ਸਕਦਾ ਹੈ ਬੰਦ
ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਕੁਝ ਹੀ ਸਮੇਂ 'ਚ ਵਟਸਐਪ ਨੂੰ ਚੀਨ 'ਚ ਪੂਰੀ ਤਰ੍ਹਾਂ ਨਾਲ ਹੀ ਬੰਦ ਕਰ ਦਿੱਤਾ ਜਾਵੇਗਾ। ਅਤੇ ਅਜਿਹਾ ਵੀ ਹੋ ਸਕਦਾ ਹੈ ਕਿ ਅਜਿਹਾ ਇੰਸਟਾਗ੍ਰਾਮ ਦੇ ਨਾਲ ਵੀ ਕੀਤਾ ਜਾਵੇਗਾ। ਅਜਿਹਾ ਮੰਨਿਆ ਜਾਂਦਾ ਹੈ ਕਿ ਚੀਨ 'ਚ ਫੇਸਬੁੱਕ ਦੇ ਵੱਲੋਂ ਸਿਰਫ ਵਟਸਐਪ ਹੀ ਸੀ ਅਤੇ ਹੁਣ ਉਸ ਨੂੰ ਵੀ ਇੱਥੇ ਬੰਦ ਕੀਤਾ ਜਾ ਰਿਹਾ ਹੈ।
ਖਤਮ ਹੋ ਰਿਹਾ ਹੈ ਜਿਓ ਦਾ ਆਫਰ, ਹੁਣ ਅੱਗੇ....
NEXT STORY