ਮੁੰਬਈ : ਕੌਮਾਂਤਰੀ ਪੱਧਰ 'ਤੇ ਕੰਮ ਕਰਨ ਵਾਲੀ ਵਿੱਤੀ ਸੇਵਾ ਕੰਪਨੀ ਨੁਮਰਾ ਨੇ ਅੰਤਰਰਾਸ਼ਟਰੀ ਬਾਜ਼ਾਰਾਂ 'ਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਦੀ ਭਾਰਤ ਦੀ ਅਰਥਵਿਵਸਥਾ 'ਤੇ ਉਲਟ ਪ੍ਰਭਾਵ ਪੈਣ ਦਾ ਖਦਸ਼ਾ ਪ੍ਰਗਟ ਕੀਤਾ ਹੈ। ਉਸ ਨੇ ਕਿਹਾ ਕਿ ਕੱਚੇ ਤੇਲ ਦੇ ਭਾਅ 'ਚ ਪ੍ਰਤੀ ਬੈਰਲ 10 ਡਾਲਰ ਦਾ ਵਾਧਾ ਹੋਣ 'ਤੇ ਭਾਰਤ ਦਾ ਵਿੱਤੀ ਘਾਟਾ ਉਸ ਦੇ ਕੁਲ ਘਰੇਲੂ ਉਤਪਾਦ ਦੇ 0.1 ਫੀਸਦੀ ਦੇ ਬਰਾਬਰ ਅਤੇ ਚਾਲੂ ਖਾਤਾ ਘਾਟਾ ਜੀ. ਡੀ. ਪੀ. ਦੇ 0.4 ਫੀਸਦੀ ਦੇ ਬਰਾਬਰ ਵਧ ਜਾਵੇਗਾ। ਨੋਮੁਰਾ ਨੇ ਆਪਣੀ ਤਾਜ਼ਾ ਰਿਪੋਰਟ 'ਚ ਕਿਹਾ ਹੈ ਕਿ ਕੱਚੇ ਤੇਲ ਦੀਆਂ ਕੀਮਤਾਂ ਦਾ ਭਾਰਤ ਵਰਗੇ ਤੇਲ ਦਰਾਮਦਕਾਰ ਦੇਸ਼ 'ਤੇ ਵਿਆਪਕ ਉਲਟ ਆਰਥਿਕ ਪ੍ਰਭਾਵ ਪਵੇਗਾ। ਤੇਲ ਦੀਆਂ ਉੱਚ ਕੀਮਤਾਂ ਝਟਕੇ ਦਾ ਸਮਾਨ ਹਨ, ਜੋ ਵਾਧਾ ਦਰ ਨੂੰ ਕਮਜ਼ੋਰ ਕਰਦੀਆਂ ਹਨ, ਮਹਿੰਗਾਈ ਨੂੰ ਵਧਾਉਂਦੀਆਂ ਹਨ ਅਤੇ 2 ਘਾਟਿਆਂ (ਚਾਲੂ ਖਾਤਾ ਘਾਟਾ ਅਤੇ ਵਿੱਤੀ) ਦੀ ਸਥਿਤੀ ਨੂੰ ਖਰਾਬ ਕਰਦੀਆਂ ਹਨ। ਭਾਰਤ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੁਣ ਬਾਜ਼ਾਰ ਵੱਲੋਂ ਨਿਰਧਾਰਤ ਹੁੰਦੀਆਂ ਹਨ ਪਰ ਸਰਕਾਰ ਹਾਲੇ ਵੀ ਮਿੱਟੀ ਦੇ ਤੇਲ (ਕੈਰੋਸੀਨ) 'ਤੇ 12 ਰੁਪਏ ਪ੍ਰਤੀ ਲੀਟਰ ਅਤੇ ਐੱਲ. ਪੀ. ਜੀ 'ਤੇ 15 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਸਬਸਿਡੀ ਦੇ ਰਹੀ ਹੈ।
ਕਾਰੋਬਾਰੀਆਂ ਨੂੰ ਮਿਲੀ ਦੋ ਲੱਖ ਰੁਪਏ ਤੱਕ ਭੁਗਤਾਨ ਦੀ ਛੂਟ
NEXT STORY