ਮੁੰਬਈ - ਟਮਾਟਰ ਤੇ ਆਲੂ ਦੀਆਂ ਕੀਮਤਾਂ ਵਧਣ ਨਾਲ ਨਵੰਬਰ ਮਹੀਨੇ ’ਚ ਘਰੇਲੂ ਸ਼ਾਕਾਹਾਰੀ ਭੋਜਨ ਸਾਲ ਭਰ ਪਹਿਲਾਂ ਦੀ ਤੁਲਨਾ ’ਚ 7 ਫੀਸਦੀ ਤੱਕ ਮਹਿੰਗਾ ਹੋ ਗਿਆ। ਰੇਟਿੰਗ ਏਜੰਸੀ ਕ੍ਰਿਸਿਲ ਦੀ ਮਹੀਨਾਵਾਰ ‘ਰੋਟੀ ਚਾਵਲ ਦਰ’ ਰਿਪੋਰਟ ਕਹਿੰਦੀ ਹੈ ਕਿ ਨਵੰਬਰ ਮਹੀਨੇ ’ਚ ਸ਼ਾਕਾਹਾਰੀ ਥਾਲੀ ਦੀ ਕੀਮਤ ਸਾਲਾਨਾ ਆਧਾਰ ’ਤੇ 7 ਫੀਸਦੀ ਵਧ ਕੇ 32.7 ਰੁਪਏ ਹੋ ਗਈ। ਉੱਥੇ ਹੀ ਮਾਸਾਹਾਰੀ ਥਾਲੀ ਦੀ ਕੀਮਤ ’ਚ 2 ਫੀਸਦੀ ਵਾਧਾ ਹੋਇਆ ਹੈ।
ਸ਼ਾਕਾਹਾਰੀ ਥਾਲੀ ਦੇ ਮਹਿੰਗੇ ਹੋਣ ਦਾ ਮੁੱਖ ਕਾਰਨ ਟਮਾਟਰਾਂ ਦੀਆਂ ਕੀਮਤਾਂ ’ਚ 35 ਫੀਸਦੀ ਤੇ ਆਲੂਆਂ ਦੀਆਂ ਕੀਮਤਾਂ ’ਚ 50 ਫੀਸਦੀ ਦਾ ਵਾਧਾ ਹੈ। ਪਿਛਲੇ ਮਹੀਨੇ ਟਮਾਟਰ ਦੀ ਕੀਮਤ 53 ਰੁਪਏ ਪ੍ਰਤੀ ਕਿੱਲੋ ਤੇ ਆਲੂ ਦੀ ਕੀਮਤ 37 ਰੁਪਏ ਪ੍ਰਤੀ ਕਿੱਲੋ ਤੱਕ ਪਹੁੰਚ ਗਈ ਸੀ।
ਇਸ ਤੋਂ ਇਲਾਵਾ ਦਾਲਾਂ ਦੀਆਂ ਕੀਮਤਾਂ ’ਚ ਵੀ 10 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ। ਹਾਲਾਂਕਿ ਰਿਪੋਰਟ ’ਚ ਕਿਹਾ ਗਿਆ ਹੈ ਕਿ ਦਸੰਬਰ ਮਹੀਨੇ ’ਚ ਨਵੀਆਂ ਫਸਲਾਂ ਦੀ ਆਮਦ ਕਾਰਨ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ’ਚ ਗਿਰਾਵਟ ਆਉਣ ਦੀ ਸੰਭਾਵਨਾ ਹੈ।
ਨਵੰਬਰ ’ਚ ਇੰਪੋਰਟ ਡਿਊਟੀ ਵਧਣ ਕਾਰਨ ਬਨਸਪਤੀ ਤੇਲ ਦੀਆਂ ਕੀਮਤਾਂ ’ਚ ਵੀ 13 ਫੀਸਦੀ ਦਾ ਵਾਧਾ ਹੋਇਆ ਹੈ। ਰਾਹਤ ਦੀ ਗੱਲ ਹੈ ਕਿ ਐੱਲ. ਪੀ. ਜੀ. ਕੀਮਤਾਂ ’ਚ ਕਟੌਤੀ ਕਾਰਨ ਈਂਧਣ ਦੀ ਕੀਮਤ 11 ਫੀਸਦੀ ਘਟੀ ਹੈ। ਇਸ ਨਾਲ ਘਰੇਲੂ ਪਲੇਟ ਦੀ ਲਾਗਤ ’ਤੇ ਦਬਾਅ ਘਟਾਉਣ ’ਚ ਮਦਦ ਮਿਲੀ।
ਬਿਲ ਗੇਟਸ ਨੇ ਦਿੱਤਾ ਵਿਵਾਦਿਤ ਬਿਆਨ, ਭੜਕ ਗਏ ਭਾਰਤੀ ਯੂਜ਼ਰਜ਼
NEXT STORY