ਜਲੰਧਰ - ਇਕ ਪੌਡਕਾਸਟ ’ਚ ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲ ਗੇਟਸ ਦੇ ਬਿਆਨ ਨੇ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਬਿਆਨ ਨੂੰ ਲੈ ਕੇ ਭਾਰਤੀ ਯੂਜ਼ਰਜ਼ ਭੜਕੇ ਹੋਏ ਹਨ। ਹਾਲ ਹੀ ਵਿਚ ਇੰਟਰਨੈੱਟ ਉਦਯੋਗਪਤੀ, ਪੂੰਜੀਪਤੀ ਅਤੇ ਪੌਡਕਾਸਟਰ ਰੀਡ ਹਾਫਮੈਨ ਦੇ ਪੌਡਕਾਸਟ ’ਚ ਗੇਟਸ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਕਿ ‘ਭਾਰਤ ਕੁਝ ਵੀ ਅਜ਼ਮਾਉਣ ਲਈ ਇਕ ਪ੍ਰਯੋਗਸ਼ਾਲਾ’ ਹੈ।
ਆਪਣੀਆਂ ਟਿੱਪਣੀਆਂ ਨਾਲ ਗੇਟਸ ਦਾ ਇਰਾਦਾ ਅਸਲ ’ਚ ਗਲੋਬਲ ਵਿਕਾਸ ਯਾਤਰਾ ’ਚ ਭਾਰਤ ਦੀ ਭੂਮਿਕਾ ਨੂੰ ਉਜਾਗਰ ਕਰਨਾ ਸੀ ਪਰ ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਤੂਫਾਨ ਖੜ੍ਹਾ ਕਰ ਦਿੱਤਾ ਅਤੇ ਲੋਕਾਂ ਨੇ ਉਨ੍ਹਾਂ ਦੇ ਸ਼ਬਦਾਂ ਦੀ ਚੋਣ ’ਤੇ ਸਖਤ ਇਤਰਾਜ਼ ਪ੍ਰਗਟਾਇਆ ਹੈ।
ਸਾਰੇ ਰੇਲਵੇ ਜ਼ੋਨਾਂ ਨੂੰ ਮਿਲੇਗੀ ਏਕੀਕ੍ਰਿਤ ਟ੍ਰੈਕ ਨਿਗਰਾਨੀ ਪ੍ਰਣਾਲੀ : ਅਸ਼ਵਨੀ ਵੈਸ਼ਣਵ
NEXT STORY