ਚੇਨਈ (ਭਾਸ਼ਾ) - ਉਡਾਣ ਸੇਵਾਵਾਂ ਬਿਹਤਰ ਹੋਣ ਨਾਲ ਪਿਛਲੇ ਸਾਲ ਭਾਰਤ ਤੋਂ ਮਲੇਸ਼ੀਆ ਜਾਣ ਵਾਲੇ ਮੁਸਾਫਰਾਂ ਦੀ ਗਿਣਤੀ ’ਚ ਰਿਕਾਰਡ 71.70 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ। ਮਲੇਸ਼ੀਆ ਦੇ ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਚੇਨਈ ’ਚ ਮਲੇਸ਼ੀਆ ਦੇ ਕੌਂਸਲੇਟ ਜਨਰਲ ਸਰਵਣ ਕੁਮਾਰ ਕੁਮਾਰਵਾਸਗਮ ਨੇ ਕਿਹਾ ਕਿ ਮਲੇਸ਼ੀਆ ’ਚ ਸਾਲ 2024 ਦੌਰਾਨ ਭਾਰਤ ਤੋਂ 10,09,114 ਸੈਲਾਨੀ ਪੁੱਜੇ, ਜੋ 2023 ਦੇ ਮੁਕਾਬਲੇ 71.7 ਫ਼ੀਸਦੀ ਜ਼ਿਆਦਾ ਹੈ।
ਉਨ੍ਹਾਂ ਕਿਹਾ ਕਿ ਇਸ ਵਾਧੇ ’ਚ ਚੇਨਈ ਤੋਂ ਪੇਨਾਂਗ, ਬੈਂਗਲੁਰੂ ਤੋਂ ਲੰਗਕਾਵੀ ਅਤੇ ਬੈਂਗਲੁਰੂ ਤੋਂ ਕੁਆਲਾਲੰਪੁਰ ਸਮੇਤ ਨਵੇਂ ਉਡਾਣ ਮਾਰਗਾਂ ਦੀ ਅਹਿਮ ਭੂਮਿਕਾ ਰਹੀ। ਇਸ ਤੋਂ ਇਲਾਵਾ ਭਾਰਤੀ ਨਾਗਰਿਕਾਂ ਲਈ ਵੀਜ਼ਾ ਛੋਟ ਵਧਾਏ ਜਾਣ ਨਾਲ ਵੀ ਭਾਰਤੀ ਸੈਲਾਨੀਆਂ ਦੀ ਗਿਣਤੀ ਵਧੀ ਹੈ।
ਕੁਮਾਰਵਾਸਗਮ ਨੇ ਇਕ ਬਿਆਨ ’ਚ ਕਿਹਾ ਕਿ ਮਲੇਸ਼ੀਆ ਵੱਲੋਂ ਭਾਰਤੀ ਨਾਗਰਿਕਾਂ ਲਈ 30 ਦਿਨ ਦੀ ਵੀਜ਼ਾ ਛੋਟ ਨੂੰ ਦਸੰਬਰ, 2026 ਤੱਕ ਵਧਾਇਆ ਜਾਣਾ ਦੋਵਾਂ ਦੇਸ਼ਾਂ ਵਿਚਾਲੇ ਸੰਪਰਕ ਵਧਾਉਣ ’ਚ ਇਕ ‘ਮਹਤਵਪੂਰਨ ਮੀਲ ਦਾ ਪੱਥਰ’ ਸਾਬਤ ਹੋਇਆ। ਉਨ੍ਹਾਂ ਕਿਹਾ, ‘‘ਇਹ ਤਾਮਿਲਨਾਡੂ ਅਤੇ ਪੂਰੇ ਭਾਰਤ ਦੇ ਲੋਕਾਂ ਲਈ ਵੀਜ਼ੇ ਲਈ ਅਪਲਾਈ ਕਰਨ ਦੀ ਪ੍ਰੇਸ਼ਾਨੀ ਤੋਂ ਬਿਨਾਂ ਮਲੇਸ਼ੀਆ ਦੀ ਖੁਸ਼ਹਾਲ ਸੱਭਿਆਚਾਰਕ ਵਿਰਾਸਤ, ਪ੍ਰਾਚੀਨ ਸਮੁੰਦਰੀ ਬੀਚਾਂ ਅਤੇ ਜੀਵੰਤ ਸ਼ਹਿਰਾਂ ਨੂੰ ਦੇਖਣ ਦਾ ਸੁਨਹਿਰਾ ਮੌਕਾ ਹੈ।
ਟੂਰਿਜ਼ਮ ਮਲੇਸ਼ੀਆ ਦੇ ਨਿਰਦੇਸ਼ਕ (ਚੇਨਈ) ਹਿਸ਼ਮੁੱਦੀਨ ਮੁਸਤਫਾ ਨੇ ਕਿਹਾ ਕਿ ਵੀਜ਼ਾ ਛੋਟ ਨਾ ਸਿਰਫ ਯਾਤਰਾ ਨੂੰ ਆਸਾਨ ਬਣਾਉਂਦੀ ਹੈ, ਸਗੋਂ ਭਾਰਤੀ ਸੈਲਾਨੀਆਂ ਲਈ ਇਕ ਪਸੰਦੀਦਾ ਸਥਾਨ ਹੋਣ ਦੀ ਮਲੇਸ਼ੀਆ ਦੀ ਵਚਨਬੱਧਤਾ ਦੀ ਵੀ ਪੁਸ਼ਟੀ ਕਰਦੀ ਹੈ। ਮੁਸਤਫਾ ਨੇ ਕਿਹਾ, ‘‘ਰਣਨੀਤੀਕ ਭਾਈਵਾਲੀ ਅਤੇ ਮਜ਼ਬੂਤ ਪ੍ਰਚਾਰ ਮੁਹਿੰਮਾਂ ਨਾਲ ਸਾਡਾ ਟੀਚਾ ਮਲੇਸ਼ੀਆ ਦੀ ਬੇਮਿਸਾਲ ਪ੍ਰਾਹੁਣਚਾਰੀ, ਵਿਭਿੰਨ ਆਕਰਸ਼ਣਾਂ ਅਤੇ ਲੁਕਵੇਂ ਰਤਨਾਂ ਨੂੰ ਪ੍ਰਦਰਸ਼ਿਤ ਕਰਨਾ ਹੈ। ਇਸ ਮੌਕੇ ’ਤੇ ਮਲੇਸ਼ੀਆ ਦੇ ਉੱਚ ਅਧਿਕਾਰੀਆਂ ਨੇ ‘ਵਿਜ਼ਿਟ ਮਲੇਸ਼ੀਆ ਸਾਲ 2026’ ਦੇ ਪ੍ਰਤੀਕ ਚਿੰਨ੍ਹ (ਲੋਗੋ) ਵੀ ਜਾਰੀ ਕੀਤਾ।
ਭਾਰਤ ਸਮਾਰਟਫੋਨ ਤੋਂ ਲੈਪਟਾਪ ਤੱਕ IT ਹਾਰਡਵੇਅਰ ਨਿਰਮਾਣ ਵਿੱਚ ਅੱਗੇ: ਅਸ਼ਵਿਨੀ ਵੈਸ਼ਨਵ
NEXT STORY