ਨਵੀਂ ਦਿੱਲੀ - ਵਾਹਨ ਨਿਰਮਾਤਾ ਕੰਪਨੀ ਟੋਇਟਾ ਕਿਰਲੋਸਕਰ ਮੋਟਰ (TKM) ਨੇ ਅੱਜ (15 ਦਸੰਬਰ) ਨੂੰ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਕਿ ਇਨਪੁਟ ਲਾਗਤ ਵਧਣ ਕਾਰਨ ਅਗਲੇ ਮਹੀਨੇ ਜਨਵਰੀ 2022 ਤੋਂ ਪੂਰੇ ਉਤਪਾਦ ਪੋਰਟਫੋਲੀਓ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ ਯਾਨੀ ਅਗਲੇ ਮਹੀਨੇ ਤੋਂ ਟੋਇਟਾ ਦੀਆਂ ਸਾਰੀਆਂ ਕਾਰਾਂ ਮਹਿੰਗੀਆਂ ਹੋ ਜਾਣਗੀਆਂ। ਕੰਪਨੀ ਭਾਰਤੀ ਬਾਜ਼ਾਰ 'ਚ ਗਲੈਨਜ਼ਾ, ਅਰਬਨ ਕਰੂਜ਼ਰ, ਇਨੋਵਾ ਕ੍ਰਿਸਟਾ ਅਤੇ ਫਾਰਚੂਨਰ ਮਾਡਲ ਵੇਚਦੀ ਹੈ।
ਇਹ ਵੀ ਪੜ੍ਹੋ : ਬੈਂਕਾਂ ਨੂੰ 13 ਕੰਪਨੀਆਂ ਦੇ ਬੈਡ ਲੋਨ ਕਾਰਨ 2.85 ਲੱਖ ਕਰੋੜ ਦਾ ਨੁਕਸਾਨ, ਦੋ ਦਿਨਾਂ ਹੜਤਾਲ ਦਾ ਸੱਦਾ
ਬੁੱਧਵਾਰ ਨੂੰ ਇਕ ਬਿਆਨ 'ਚ ਕੰਪਨੀ ਨੇ ਕਿਹਾ, ''ਕੱਚੇ ਮਾਲ ਸਮੇਤ ਇਨਪੁਟ ਲਾਗਤ 'ਚ ਲਗਾਤਾਰ ਵਾਧੇ ਕਾਰਨ ਵਾਹਨਾਂ ਦੀਆਂ ਕੀਮਤਾਂ 'ਚ ਸੋਧ ਕਰਨ ਦੀ ਲੋੜ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਸਾਰੇ ਯਤਨ ਕੀਤੇ ਹਨ ਕਿ ਸਾਡੇ ਗਾਹਕਾਂ 'ਤੇ ਲਾਗਤ ਵਾਧੇ ਦੇ ਪ੍ਰਭਾਵ ਨੂੰ ਘੱਟ ਕੀਤਾ ਜਾਵੇ।
ਧਿਆਨ ਯੋਗ ਹੈ ਕਿ ਟੋਇਟਾ ਤੋਂ ਇਲਾਵਾ ਮਾਰੂਤੀ ਸੁਜ਼ੂਕੀ, ਟਾਟਾ ਮੋਟਰਜ਼ ਅਤੇ ਹੌਂਡਾ ਕਾਰਾਂ ਨੇ ਵੀ ਅਗਲੇ ਮਹੀਨੇ ਤੋਂ ਆਪਣੇ ਵਾਹਨਾਂ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਸਟੀਲ, ਤਾਂਬਾ ਅਤੇ ਐਲੂਮੀਨੀਅਮ ਵਰਗੇ ਜ਼ਰੂਰੀ ਕੱਚੇ ਮਾਲ ਦੀਆਂ ਕੀਮਤਾਂ ਵਧਣ ਨਾਲ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ : ਸੈਮਸੰਗ ਨੂੰ ਪਛਾੜ ਦੂਜੇ ਸਥਾਨ 'ਤੇ ਪਹੁੰਚੀ ਰੀਅਲਮੀ, ਜਾਣੋ ਕਿਸ ਕੰਪਨੀ ਦੇ ਸਭ ਤੋਂ ਜ਼ਿਆਦਾ ਵਿਕੇ ਸਮਾਰਟ ਫ਼ੋਨ
ਨਵੰਬਰ 'ਚ ਵਿਕਰੀ 53% ਵਧੀ
ਟੋਇਟਾ ਕਿਰਲੋਸਕਰ ਮੋਟਰ ਨੇ ਪਿਛਲੇ ਮਹੀਨੇ ਨਵੰਬਰ 2021 ਵਿੱਚ 13003 ਵਾਹਨ ਵੇਚੇ ਸਨ। ਇਹ ਪਿਛਲੇ ਸਾਲ ਦੀ ਇਸੇ ਮਿਆਦ ਯਾਨੀ ਨਵੰਬਰ 2020 ਦੇ ਮੁਕਾਬਲੇ 53 ਫੀਸਦੀ ਜ਼ਿਆਦਾ ਹੈ। ਪਿਛਲੇ ਸਾਲ ਨਵੰਬਰ 2020 'ਚ ਕੰਪਨੀ ਨੇ 8508 ਯੂਨਿਟਸ ਵੇਚੇ ਸਨ। ਜੇਕਰ ਅਕਤੂਬਰ 2021 ਦੀ ਵਿਕਰੀ ਨਾਲ ਤੁਲਨਾ ਕੀਤੀ ਜਾਵੇ ਤਾਂ ਕੰਪਨੀ ਨੇ ਪਿਛਲੇ ਮਹੀਨੇ 5 ਫੀਸਦੀ ਜ਼ਿਆਦਾ ਵਾਹਨ ਵੇਚੇ ਹਨ।
ਇਹ ਵੀ ਪੜ੍ਹੋ : PM ਮੋਦੀ ਨੇ ਕਿਸਾਨਾਂ ਨੂੰ ਜ਼ੀਰੋ ਬਜਟ ਖੇਤੀ ਅਪਣਾਉਣ ਦੀ ਕੀਤੀ ਅਪੀਲ, ਜਾਣੋ ਕੁਦਰਤੀ ਖੇਤੀ ਦੇ ਸਿਧਾਂਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਟਵਿਟਰ ਇੰਡੀਆ ਦੇ ਸਾਬਕਾ ਮੁਖੀ ਮਨੀਸ਼ ਮਾਹੇਸ਼ਵਰੀ ਨੇ ਛੱਡੀ ਕੰਪਨੀ, ਹੁਣ ਕਰਨਗੇ ਇਹ ਕੰਮ
NEXT STORY