ਮੁੰਬਈ (ਭਾਸ਼ਾ)– ਟੋਯੋਟਾ ਕਿਰਲੋਸਕਰ ਮੋਟਰ ਸਮੁੱਚੀ ਕਾਰਬਨ ਨਿਕਾਸੀ ’ਚ ਕਟੌਤੀ ਦੇ ਟੀਚੇ ਨੂੰ ਧਿਆਨ ’ਚ ਰੱਖਦੇ ਹੋਏ ਹਾਈਬ੍ਰਿਡ ਵਾਹਨਾਂ ’ਤੇ ਧਿਆਨ ਕੇਂਦਰਿਤ ਕਰ ਰਹੀ ਹੈ, ਉੱਥੇ ਹੀ ਭਵਿੱਖ ’ਚ ਉਸ ਦੀ ਦੇਸ਼ ’ਚ ਇਲੈਕਟ੍ਰਿਕ ਵਾਹਨ (ਈ. ਵੀ.) ਲਿਆਉਣ ਦੀ ਵੀ ਯੋਜਨਾ ਹੈ। ਕੰਪਨੀ ਦੇ ਵਾਈਸ ਚੇਅਰਮੈਨ ਵਿਕਰਮ ਕਿਰਲੋਸਕਰ ਨੇ ਇਹ ਕਿਹਾ। ਕੰਪਨੀ ਨੇ ਆਪਣੇ ਲੋਕਪ੍ਰਿਯ ਮਲਟੀਪਰਪਜ਼ ਵਾਹਨ ਇਨੋਵਾ ਦਾ ਨਵਾਂ ਹਾਈਬ੍ਰਿਡ ਐਡੀਸ਼ਨ ‘ਇਨੋਵਾ ਹਾਈਕ੍ਰਾਸ’ ਸ਼ੁੱਕਰਵਾਰ ਨੂੰ ਬਾਜ਼ਾਰ ’ਚ ਉਤਾਰਿਆ ਹੈ।
ਵਿਕਰਮ ਕਿਰਲੋਸਕਰ ਤੋਂ ਸਵਾਲ ਕੀਤਾ ਗਿਆ ਕਿ ਅਜਿਹੇ ਸਮੇਂ ਜਦੋਂ ਭਾਰਤ ’ਚ ਇਲੈਟ੍ਰਿਕ ਵਾਹਨ (ਈ. ਵੀ. ਐੱਸ.) ਪੈਰ ਜਮਾ ਰਹੇ ਹਨ ਉਦੋਂ ਟੋਯੋਟਾ ਕਿਰਲੋਸਕਰ ਮੋਟਰ ਦੀ ਹਾਈਬ੍ਰਿਡ ਵਾਹਨਾਂ ’ਤੇ ਧਿਆਨ ਕੇਂਦਰ ਕਰਨ ਦੀ ਰਣਨੀਤੀ ਕਿਉਂ ਹੈ, ਇਸ ਦੇ ਜਵਾਬ ’ਚ ਉਨ੍ਹਾਂ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਦੇਸ਼ ਦਾ ਟੀਚਾ ਕਾਰਬਨ ਨਿਕਾਸੀ ਨੂੰ ਘੱਟ ਕਰਨਾ ਹੈ। ਤੁਹਾਨੂੰ ਇਸ ਨੂੰ ਸਮੁੱਚੇ ਤੌਰ ’ਤੇ ਤੇ ਵਿਗਿਆਨੀ ਆਧਾਰ ’ਤੇ ਦੇਖਣਾ ਹੋਵੇਗਾ ਅਤੇ ਅਸੀਂ ਇਹੀ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਨਵਿਆਉਣਯੋਗ ਊਰਜਾ ਸ੍ਰੋਤਾਂ ਦੇ ਮੌਜੂਦਾ ਹੇਠਲੇ ਪੱਧਰ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਅਜਿਹਾ ਜ਼ਰੂਰੀ ਨਹੀਂ ਕਿ ਬਿਜਲੀ ਨਾਲ ਚੱਲਣ ਵਾਲੇ ਵਾਹਨ ਕਾਰਬਨ ਨਿਕਾਸੀ ਨੂੰ ਘੱਟ ਕਰਨ ਦੇ ਟੀਚੇ ਨੂੰ ਪੂਰਾ ਕਰ ਸਕਣਗੇ।
ਕਿਰਲੋਸਕਰ ਨੇ ਕਿਹਾ ਕਿ ਭਾਰਤ ’ਚ ਨਵਿਆਉਣਯੋਗ ਬਿਜਲੀ 50-60 ਫੀਸਦੀ ਤੋਂ ਵੱਧ ਹੋਣ ਲੱਗੇਗੀ ਤਾਂ ਨਿਸ਼ਚਿਤ ਤੌਰ ’ਤੇ ਸਭ ਬਿਜਲੀ ਆਧਾਰਿਤ ਹੋਵੇਗਾ...ਅਸੀਂ ਵੀ ਇਲੈਕਟ੍ਰਿਕ ਵਾਹਨ ਲਿਆ ਸਕਦੇ ਹਾਂ। ਸਰਕਾਰੀ ਅੰਕੜਿਆਂ ਮੁਤਾਬਕ 30 ਸੰਬਰ 2022 ਤੱਕ ਭਾਰਤ ਦੀ ਸਥਾਪਿਤ ਬਿਜਲੀ ਉਤਪਾਦਨ ਸਮਰੱਥਾ ’ਚ ਕੁੱਲ ਪੈਟਰੋਲੀਅਮ ਈਂਧਨ 57.9 ਫੀਸਦੀ ਅਤੇ ਗੈਰ-ਪੈਟਰੋਲੀਅਮ ਈਂਧਨ 42.1 ਫੀਸਦੀ ਹੈ।
ਸਿਰਫ਼ 4 ਮਹੀਨਿਆਂ 'ਚ 10 ਰੁਪਏ ਮਹਿੰਗਾ ਹੋਇਆ ਆਟਾ, ਚੌਲਾਂ ਅਤੇ ਖੰਡ ਦੇ ਕਰੀਬ ਪਹੁੰਚੀ ਕੀਮਤ
NEXT STORY