ਨਵੀਂ ਦਿੱਲੀ— ਨਵੀਂ ਵਿਵਸਥਾ 'ਚ ਟੀ. ਵੀ. ਦੇਖਣਾ ਮਹਿੰਗਾ ਲੱਗ ਰਿਹਾ ਹੈ ਤਾਂ ਹੁਣ ਟਰਾਈ ਤੁਹਾਡੀ ਮੁਸ਼ਕਲ ਨੂੰ ਦੇਖਦੇ ਇਸ ਦਾ ਹੱਲ ਕਰਨ ਜਾ ਰਿਹਾ ਹੈ। ਤੁਹਾਡਾ ਡੀ. ਟੀ. ਐੱਚ. ਅਤੇ ਕੇਬਲ ਦਾ ਬਿੱਲ ਘੱਟ ਕਰਨ ਦੇ ਮਕਸਦ ਨਾਲ ਟਰਾਈ ਜਲਦ ਹੀ 'ਸਲਾਹ-ਮਸ਼ਵਰਾ' ਪੇਪਰ ਜਾਰੀ ਕਰਨ ਵਾਲਾ ਹੈ।
ਤਿੰਨ ਮਹੀਨੇ ਪਹਿਲਾਂ ਭਾਰਤੀ ਟੈਲੀਕਾਮ ਰੈਗੂਲੇਟਰ ਅਥਾਰਟੀ (ਟਰਾਈ) ਨੇ ਨਵੀਂ ਵਿਵਸਥਾ ਲਾਗੂ ਕੀਤੀ ਸੀ, ਜਿਸ ਦਾ ਮਕਸਦ ਟੀ. ਵੀ. ਸਰਵਿਸ ਨੂੰ ਕਿਫਾਇਤੀ ਬਣਾਉਣਾ ਸੀ ਪਰ ਹੁਣ ਉਸ ਦਾ ਮੰਨਣਾ ਹੈ ਕਿ ਇਹ ਯੋਜਨਾ ਮੁਤਾਬਕ ਸਸਤੀ ਨਹੀਂ ਹੋਈ ਹੈ।
ਟਰਾਈ ਦੇ ਇਕ ਅਧਿਕਾਰੀ ਨੇ ਕਿਹਾ ਕਿ ਰੈਗੂਲੇਟਰ ਦੇ ਇਸ ਕਦਮ ਨੇ ਉਸ ਢੰਗ ਨਾਲ ਕੰਮ ਨਹੀਂ ਕੀਤਾ, ਜਿਸ ਤਰੀਕੇ ਨਾਲ ਅਥਾਰਟੀ ਨੇ ਉਮੀਦ ਕੀਤੀ ਸੀ। ਦਸੰਬਰ 'ਚ ਟਰਾਈ ਨੇ ਕਿਹਾ ਸੀ ਕਿ ਗਾਹਕਾਂ ਨੂੰ ਸਿਰਫ ਉਨ੍ਹਾਂ ਚੈਨਲਾਂ ਦੇ ਹੀ ਪੈਸੇ ਦੇਣੇ ਪੈਣਗੇ ਜਿਨ੍ਹਾਂ ਨੂੰ ਉਹ ਦੇਖਣਾ ਚਾਹੁੰਦੇ ਹਨ ਤੇ ਨਿਯਮ 1 ਫਰਵਰੀ 2019 ਨੂੰ ਲਾਗੂ ਕਰ ਦਿੱਤਾ ਸੀ। ਇਸ ਤਹਿਤ ਇਕ ਬੁਕੈ ਜਾਂ ਬੰਡਲ ਪਲਾਨ 'ਚ ਸ਼ਾਮਲ ਕਿਸੇ ਚੈਨਲ ਦੀ ਕੀਮਤ 19 ਰੁਪਏ ਤੋਂ ਵੱਧ ਨਹੀਂ ਹੋ ਸਕਦੀ ਪਰ ਜੋ ਚੈਨਲ ਕਿਸੇ ਵੀ ਬੁਕੈ ਜਾਂ ਬੰਡਲ ਪਲਾਨ ਦਾ ਹਿੱਸਾ ਨਹੀਂ ਹਨ ਉਨ੍ਹਾਂ ਦੀ ਕੀਮਤ 'ਤੇ ਕੋਈ ਲਿਮਟ ਨਹੀਂ ਲਗਾਈ ਗਈ ਹੈ। ਟਰਾਈ ਨੂੰ ਲਗਾਤਾਰ ਗਾਹਕਾਂ ਕੋਲੋਂ ਇਹ ਸ਼ਿਕਾਇਤ ਮਿਲ ਰਹੀ ਹੈ ਕਿ ਕੁਝ ਟੀ. ਵੀ. ਚੈਨਲਾਂ ਦਾ ਖਰਚ ਵੱਧ ਪੈ ਰਿਹਾ ਹੈ। ਇਨ੍ਹਾਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਟਰਾਈ ਹੁਣ 'ਕੰਸਲਟੇਸ਼ਨ ਪੇਪਰ' ਜਾਰੀ ਕਰਨ 'ਤੇ ਵਿਚਾਰ ਕਰ ਰਿਹਾ ਹੈ, ਤਾਂ ਕਿ ਗਾਹਕਾਂ ਦਾ ਡੀ. ਟੀ. ਐੱਚ. ਤੇ ਕੇਬਲ ਦਾ ਬਿੱਲ ਘੱਟ ਹੋ ਸਕੇ ਤੇ ਜੋ ਕਮੀ ਹੈ ਉਸ ਨੂੰ ਦੂਰ ਕੀਤਾ ਜਾ ਸਕੇ।
ਕਸਟਮ ਡਿਊਟੀ 'ਤੇ ਤਾਜ਼ਾ ਸਰਕੂਲਰ ਕਾਰਨ ਹੀਰਾ ਉਦਯੋਗ ਜਗਤ 'ਚ ਉਲਝਣ
NEXT STORY