ਗੈਜੇਟ ਡੈਸਕ- ਜੀਓ ਸਿਨੇਮਾ ਨੇ ਭਾਰਤੀ ਬਾਜ਼ਾਰ ਵਿੱਚ ਹੋਰ OTT ਪਲੇਟਫਾਰਮਾਂ ਨੂੰ ਟੱਕਰ ਦੇਣ ਦੀ ਪੂਰੀ ਤਿਆਰੀ ਕਰ ਲਈ ਹੈ। ਕੰਪਨੀ ਨੇ ਆਪਣੇ ਨਵੇਂ ਪਲਾਨ ਲਾਂਚ ਕੀਤੇ ਹਨ ਜੋ ਜੀਓ ਸਿਨੇਮਾ ਪ੍ਰੀਮੀਅਮ ਐਕਸੈਸ ਦੇ ਨਾਲ ਆਉਂਦੇ ਹਨ। ਇਨ੍ਹਾਂ ਪਲਾਨ ਦੀ ਕੀਮਤ 29 ਰੁਪਏ ਤੋਂ ਸ਼ੁਰੂ ਹੁੰਦੀ ਹੈ। ਮੁਕੇਸ਼ ਅੰਬਾਨੀ ਦੀ ਕੰਪਨੀ ਨੇ ਇਸ ਕੀਮਤ 'ਤੇ ਪਲਾਨ ਲਾਂਚ ਕਰਕੇ ਦੂਜੇ ਪਲੇਟਫਾਰਮਾਂ ਲਈ ਚੁਣੌਤੀ ਖੜ੍ਹੀ ਕਰ ਦਿੱਤੀ ਹੈ।
ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੀਓ ਨੇ ਜਿਸ ਤਰ੍ਹਾਂ ਟੈਲੀਕਾਮ ਬਾਜ਼ਾਰ 'ਚ ਉਥਲ-ਪੁਥਲ ਮਚਾਈ ਸੀ, ਉਹ ਓ.ਟੀ.ਟੀ ਸੈਕਟਰ 'ਚ ਵੀ ਅਜਿਹਾ ਹੀ ਕਰ ਸਕਦੀ ਹੈ। ਕੀ ਜੀਓ ਲਈ ਅਜਿਹਾ ਕਰਨਾ ਸੰਭਵ ਹੈ? ਆਓ ਜੀਓ ਸਿਨੇਮਾ ਅਤੇ ਹੋਰ OTT ਪਲੇਟਫਾਰਮਾਂ ਦੇ ਪਲਾਨਜ਼ ਦੀ ਡਿਟੇਲਸ ਜਾਣਦੇ ਹਾਂ।
ਜੀਓ ਸਿਨੇਮਾ ਦਾ ਪਲਾਨ
ਜੀਓ ਨੇ ਦੋ ਨਵੇਂ ਪਲਾਨ ਲਾਂਚ ਕੀਤੇ ਹਨ ਜੋ ਮਹੀਨਾਵਾਰ ਵੈਧਤਾ ਦੇ ਨਾਲ ਆਉਂਦੇ ਹਨ। ਕੰਪਨੀ ਨੇ 29 ਰੁਪਏ ਅਤੇ 89 ਰੁਪਏ ਦੇ ਪਲਾਨ ਲਾਂਚ ਕੀਤੇ ਹਨ। ਦੋਵੇਂ ਪਲਾਨ 30 ਦਿਨਾਂ ਦੀ ਵੈਧਤਾ ਦੇ ਨਾਲ ਆਉਂਦੇ ਹਨ। ਉੱਥੇ ਹੀ 29 ਰੁਪਏ ਵਿੱਚ ਤੁਸੀਂ ਸਿਰਫ ਇੱਕ ਡਿਵਾਈਸ 'ਤੇ ਜੀਓ ਸਿਨੇਮਾ ਨੂੰ ਐਕਸੈਸ ਕਰਨ ਦੇ ਯੋਗ ਹੋਵੋਗੇ। ਉਥੇ ਹੀ 89 ਰੁਪਏ ਦੇ ਪਲਾਨ 'ਚ ਤੁਸੀਂ ਇਸ ਨੂੰ ਚਾਰ ਡਿਵਾਈਸਾਂ 'ਤੇ ਐਕਸੈਸ ਕਰ ਸਕਦੇ ਹੋ। ਇਸ ਤੋਂ ਇਲਾਵਾ ਕੰਪਨੀ 999 ਰੁਪਏ ਦਾ ਪਲਾਨ ਵੀ ਆਫਰ ਕਰਦੀ ਹੈ। ਇਹ ਪਲਾਨ ਇੱਕ ਸਾਲ ਦੀ ਵੈਧਤਾ ਦੇ ਨਾਲ ਆਉਂਦਾ ਹੈ।
Amazon Prime ਦੇ ਪਲਾਨਜ਼
Amazon Prime Videos ਦੇ ਚਾਰ ਪਲਾਨ ਆਉਂਦੇ ਹਨ। ਕੰਪਨੀ ਦਾ ਸਭ ਤੋਂ ਸਸਤਾ ਪਲਾਨ 299 ਰੁਪਏ ਦਾ ਹੈ। ਇਹ ਇੱਕ ਮਹੀਨੇ ਲਈ ਆਉਂਦਾ ਹੈ। ਤਿੰਨ ਮਹੀਨਿਆਂ ਦਾ ਪਲਾਨ 599 ਰੁਪਏ ਦਾ ਹੈ, ਜਦਕਿ ਸਾਲਾਨਾ ਪਲਾਨ 1499 ਰੁਪਏ ਦਾ ਹੈ। ਕੰਪਨੀ ਨੇ 799 ਰੁਪਏ ਦਾ ਸਸਤਾ ਪਲਾਨ ਵੀ ਲਾਂਚ ਕੀਤਾ ਹੈ। ਐਮਾਜ਼ਾਨ ਪ੍ਰਾਈਮ ਸਬਸਕ੍ਰਿਪਸ਼ਨ ਵਿੱਚ ਤੁਹਾਨੂੰ ਪ੍ਰਾਈਮ ਸੰਗੀਤ ਦੇ ਨਾਲ ਪ੍ਰਾਈਮ ਵੀਡੀਓ, ਐਮਾਜ਼ਾਨ 'ਤੇ ਪ੍ਰਾਈਮ ਸ਼ਾਪਿੰਗ ਲਾਭ ਅਤੇ ਹੋਰ ਬਹੁਤ ਸਾਰੇ ਫਾਇਦੇ ਮਿਲਦੇ ਹਨ।
Netflix ਦਾ ਪਲਾਨ
Netflix ਦੇ ਪੋਰਟਫੋਲੀਓ ਵਿੱਚ ਚਾਰ ਪਲਾਨ ਮਿਲਦੇ ਹਨ। ਕੰਪਨੀ ਦਾ ਸਭ ਤੋਂ ਸਸਤਾ ਪਲਾਨ 149 ਰੁਪਏ ਦਾ ਹੈ, ਜਿਸ 'ਚ 480P ਵੀਡੀਓ ਮਿਲਦੀਆਂ ਹਨ। ਇਹ ਪਲਾਨ ਸਿਰਫ਼ ਮੋਬਾਈਲ ਉਪਭੋਗਤਾਵਾਂ ਲਈ ਹੈ। ਜਦੋਂ ਕਿ ਬੇਸਿਕ ਪਲਾਨ 199 ਰੁਪਏ ਵਿੱਚ ਆਉਂਦਾ ਹੈ, ਜਿਸ ਵਿੱਚ HD ਕੁਆਲਿਟੀ ਕੰਟੈਂਟਸ ਨੂੰ ਐਕਸੈਸ ਕੀਤਾ ਜਾ ਸਕਦਾ ਹੈ।
ਲਿਸਟ 'ਚ ਤੀਜਾ ਪਲਾਨ 499 ਰੁਪਏ ਦਾ ਹੈ, ਜਿਸ 'ਚ ਤੁਸੀਂ 1080P ਵੀਡੀਓ ਦੇਖ ਸਕਦੇ ਹੋ। ਇਸ ਪਲਾਨ 'ਚ ਤੁਸੀਂ ਦੋ ਡਿਵਾਈਸਾਂ 'ਤੇ ਇੱਕੋ Netflix ਖਾਤੇ ਨੂੰ ਐਕਸੈਸ ਕਰ ਸਕਦੇ ਹੋ।
ਉਥੇ ਹੀ ਲਿਸਟ 'ਚ ਸਭ ਤੋਂ ਮਹਿੰਗਾ ਪਲਾਨ 649 ਰੁਪਏ ਦਾ ਹੈ, ਜਿਸ 'ਚ ਤੁਸੀਂ ਚਾਰ ਡਿਵਾਈਸਿਸ 'ਤੇ ਅਕਾਊਂਟ ਐਕਸੈਸ ਕਰ ਸਕਦੇ ਹੋ। ਧਿਆਨ ਵਿੱਚ ਰੱਖੋ ਕਿ Netflix ਅਕਾਊਂਟ ਸ਼ੇਅਰਿੰਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ ਹੈ। ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਅਕਾਊਂਟ ਦੀ ਵਰਤੋਂ ਸਿਰਫ਼ ਹਾਊਸ ਹੋਲਡ ਵਿੱਚ ਹੀ ਕਰ ਸਕਦੇ ਹੋ।
4 ਸਾਲਾਂ 'ਚ ਪਹਿਲੀ ਵਾਰ ਘੱਟ ਹੋਈ ਵਿਕਰੀ, ਟੈਸਲਾ 'ਚ ਜਾਏਗੀ 6 ਹਜ਼ਾਰ ਤੋਂ ਵੱਧ ਲੋਕਾਂ ਦੀ ਨੌਕਰੀ
NEXT STORY