ਨਵੀਂ ਦਿੱਲੀ (ਇੰਟ.)- ਰਾਹੁਲ ਗਾਂਧੀ ਹਮੇਸ਼ਾ ਚਿੱਟੀ ਟੀ-ਸ਼ਰਟ ਹੀ ਕਿਉਂ ਪਹਿਨਦੇ ਹਨ? ਕਾਂਗਰਸੀ ਨੇਤਾ ਕੋਲ ਇਸ ਦਾ ਇਕ ਨਹੀਂ, ਸਗੋਂ ਦੋ ਕਾਰਨ ਹਨ- ਇਹ ਪਾਰਦਰਸ਼ਿਤਾ ਅਤੇ ਸਾਦਗੀ ਦਾ ਸੁਨੇਹਾ ਦਿੰਦੀ ਹੈ। ਰਾਹੁਲ, ਕਾਂਗਰਸ ਦੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਦੋ ਮਿੰਟ ਤੋਂ ਵੱਧ ਦੀ ਇਕ ਵੀਡੀਓ ’ਚ ਇਸ ਤਰ੍ਹਾਂ ਦੇ ਹਲਕੇ-ਫੁਲਕੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਦੇਖੇ ਜਾ ਸਕਦੇ ਹਨ। ‘ਕਰਨਾਟਕ ’ਚ ਪ੍ਰਚਾਰ ਦਾ ਇਕ ਦਿਨ। ਕੁਝ ਹਲਕੇ-ਫੁਲਕੇ ਸਵਾਲ ਅਤੇ ਕੁਝ ਬਹੁਤ ਹੀ ਸ਼ਾਨਦਾਰ ਜਵਾਬ’ ਸਿਰਲੇਖ ਵਾਲੀ ਵੀਡੀਓ ’ਚ ਰਾਹੁਲ ਨੇ ਵਿਚਾਰਧਾਰਾ ਦੇ ਮਹੱਤਵ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਕਿਹਾ, ‘‘ਮੇਰੀ ਵਿਚਾਰ ’ਚ, ਵਿਚਾਰਧਾਰਾ ਦੀ ਸਪੱਸ਼ਟ ਸਮਝ ਤੋਂ ਬਿਨਾਂ ਤੁਸੀਂ ਇਕ ਵੱਡੇ ਸੰਗਠਨ ਦੇ ਰੂਪ ’ਚ ਸੱਤਾ ਵੱਲ ਨਹੀਂ ਵਧ ਸਕਦੇ। ਸਾਨੂੰ ਲੋਕਾਂ ਨੂੰ ਆਪਣੀ ਵਿਚਾਰਧਾਰਾ ਸਮਝਾਉਣੀ ਪਵੇਗੀ, ਜੋ ਗਰੀਬ ਅਤੇ ਔਰਤ ਪੱਖੀ ਅਤੇ ਸਾਰਿਆਂ ਦੇ ਨਾਲ ਬਰਾਬਰ ਵਿਹਾਰ ਕਰਨ ਦਾ ਸਮਰਥਨ ਕਰਦੀ ਹੈ।’’
ਰਾਹੁਲ ਨੇ ਕਿਹਾ, ‘‘ਇਸ ਲਈ ਸੰਗਠਨਾਤਮਕ ਪੱਧਰ, ਰਾਸ਼ਟਰੀ ਪੱਧਰ ’ਤੇ ਲੜਾਈ ਹਮੇਸ਼ਾ ਵਿਚਾਰਧਾਰਾ ਨੂੰ ਲੈ ਕੇ ਰਹੀ ਹੈ।’’ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ‘ਭਾਰਤ ਜੋੜੋ ਯਾਤਰਾ’ ਦੇ ਸਮੇਂ ਤੋਂ ਵਾਈਟ ਟੀ-ਸ਼ਰਟ ਰਾਹੁਲ ਦਾ ਖਾਸ ਪਹਿਰਾਵਾ ਰਹੀ ਹੈ। ਇਹ ਪੁੱਛੇ ਜਾਣ ’ਤੇ ਕਿ ਉਹ ਹਮੇਸ਼ਾ ਇਸ ਨੂੰ ਹੀ ਕਿਉਂ ਪਹਿਨਦੇ ਹਨ, ਰਾਹੁਲ ਨੇ ਕਿਹਾ, ‘‘ਪਾਰਦਰਸ਼ਿਤਾ ਅਤੇ ਸਾਦਗੀ... ਅਤੇ ਮੈਂ ਕੱਪੜਿਆਂ ਬਾਰੇ ਜ਼ਿਆਦਾ ਪਰਵਾਹ ਨਹੀਂ ਕਰਦਾ। ਮੈਂ ਇਸ ਨੂੰ ਸਾਧਾਰਣ ਰੱਖਣਾ ਚਾਹੁੰਦਾ ਹਾਂ।’’
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੋਕ ਸਭਾ ਚੋਣਾਂ ਦਾ ਤੀਜਾ ਪੜਾਅ, 93 ਸੀਟਾਂ 'ਤੇ 'ਜੰਗ', ਜਾਣੋ ਸ਼ਾਮ 5 ਵਜੇ ਤੱਕ ਵੋਟਿੰਗ ਦਾ ਹਾਲ
NEXT STORY