ਬਿਜ਼ਨੈੱਸ ਡੈਸਕ - ਮੋਬਾਈਲ ਫੋਨ ’ਤੇ ਅਣਜਾਣ ਨੰਬਰਾਂ ਤੋਂ ਆਉਣ ਵਾਲੀਆਂ ਸਪੈਮ ਕਾਲਾਂ ਨਾਲ ਨਜਿੱਠਣ ਲਈ ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (ਟ੍ਰਾਈ) ਨੇ ਇਕ ਵੱਡਾ ਕਦਮ ਚੁੱਕਿਆ ਹੈ। ਟ੍ਰਾਈ ਨੇ ਸਾਫ ਕਰ ਦਿੱਤਾ ਹੈ ਕਿ ਬੈਂਕਿੰਗ, ਫਾਈਨਾਂਸ਼ੀਅਲ ਸਰਵਿਸਿਜ਼ ਅਤੇ ਇੰਸ਼ੋਰੈਂਸ (ਬੀ. ਐੱਫ. ਐੱਸ. ਆਈ.) ਕੰਪਨੀਆਂ ਲਈ ਜਾਰੀ ਕੀਤੀ ‘1600’ ਨੰਬਰ ਸੀਰੀਜ਼ ਨੂੰ ਕਿਸੇ ਵੀ ਹਾਲ ’ਚ ਬਲਾਕ, ਫਿਲਟਰ ਜਾਂ ਸਪੈਮ ਦੇ ਰੂਪ ’ਚ ਟੈਗ ਨਹੀਂ ਕੀਤਾ ਜਾ ਸਕਦਾ।
ਇਹ ਵੀ ਪੜ੍ਹੋ : RBI ਨੇ ਦਿੱਤੀ ਵੱਡੀ ਰਾਹਤ ; ਅਜੇ ਵੀ 2000 ਰੁਪਏ ਦੇ ਨੋਟ ਦੀ ਮਿਲ ਸਕਦੀ ਹੈ ਪੂਰੀ ਕੀਮਤ
ਟ੍ਰਾਈ ਦਾ ਇਹ ਸਪੱਸ਼ਟੀਕਰਨ ਸਿੱਧੇ ਤੌਰ ’ਤੇ ਟਰੂਕਾਲਰ ਅਤੇ ਵ੍ਹਟਸਕਾਲ ਵਰਗੀਆਂ ਕਾਲਰ ਆਈਡੈਂਟੀਫਿਕੇਸ਼ਨ ਐਪਸ ਲਈ ਇਕ ਸਖਤ ਸੰਦੇਸ਼ ਮੰਨਿਆ ਜਾ ਰਿਹਾ ਹੈ। ਰੈਗੂਲੇਟਰੀ ਨੇ ਸਪੱਸ਼ਟ ਕੀਤਾ ਹੈ ਕਿ ਟੈਲੀਕਾਮ ਕਮਰਸ਼ੀਅਲ ਕਮਿਊਨੀਕੇਸ਼ਨਜ਼ ਕਸਟਮਰ ਪ੍ਰੈਫਰੈਂਸ ਰੈਗੂਲੇਸ਼ਨਜ਼ (ਟੀ. ਸੀ. ਸੀ. ਸੀ. ਪੀ. ਆਰ.) ਤਹਿਤ 1600 ਸੀਰੀਜ਼ ਦੇ ਨੰਬਰਾਂ ’ਤੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਲਾਉਣਾ ਨਿਯਮਾਂ ਖਿਲਾਫ ਹੈ। ਇਸ ਦਾ ਮੁੱਖ ਉਦੇਸ਼ ਇਹ ਤੈਅ ਕਰਨਾ ਹੈ ਕਿ ਗਾਹਕਾਂ ਨੂੰ ਬੈਂਕਾਂ ਅਤੇ ਆਰਥਿਕ ਸੰਸਥਾਵਾਂ ਤੋਂ ਆਉਣ ਵਾਲੀਆਂ ਜ਼ਰੂਰੀ ਫੋਨ ਕਾਲਾਂ ਬਿਨਾਂ ਕਿਸੇ ਰੁਕਾਵਟ ਦੇ ਮਿਲ ਸਕਣ।
ਇਹ ਵੀ ਪੜ੍ਹੋ : ਅਰਬਪਤੀ ਦੀ ਧੀ ਵਸੁੰਧਰਾ ਓਸਵਾਲ ਨਾਲ ਸਵਿੱਟਜ਼ਰਲੈਂਡ 'ਚ ਹੋਇਆ ਨਸਲੀ ਭੇਦਭਾਵ, Video
ਕਿਉਂ ਖਾਸ ਹੈ 1600 ਸੀਰੀਜ਼?
ਦਰਅਸਲ ਦੇਸ਼ ’ਚ ਧੋਖਾਦੇਹੀ ਨੂੰ ਰੋਕਣ ਅਤੇ ਜ਼ਰੂਰੀ ਕਾਲਾਂ ਨੂੰ ਭਰੋਸੇਮੰਦ ਬਣਾਉਣ ਲਈ ਟ੍ਰਾਈ ਨੇ ਇਹ ਨਵੀਂ ਵਿਵਸਥਾ ਲਾਗੂ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ, ਸੇਬੀ, ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਅਤੇ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਪੀ. ਐੱਫ. ਆਰ. ਡੀ. ਏ.) ਵਰਗੀਆਂ ਸਰਕਾਰੀ ਸੰਸਥਾਵਾਂ ਤੋਂ ਮਾਨਤਾ ਪ੍ਰਾਪਤ ਬੈਂਕ ਅਤੇ ਕੰਪਨੀਆਂ ਆਪਣੇ ਮੌਜੂਦਾ ਗਾਹਕਾਂ ਨੂੰ ਸੇਵਾ ਅਤੇ ਲੈਣ-ਦੇਣ ਨਾਲ ਜੁੜੀ ਜਾਣਕਾਰੀ ਦੇਣ ਲਈ ਇਸ ਸੀਰੀਜ਼ ਦੀ ਵਰਤੋਂ ਕਰਦੀਆਂ ਹਨ। ਇਸ ਤੋਂ ਇਲਾਵਾ, ਕੇਂਦਰ ਅਤੇ ਸੂੂਬਾ ਸਰਕਾਰਾਂ ਵੀ ਨਾਗਰਿਕਾਂ ਨਾਲ ਸੰਪਰਕ ਬਣਾਉਣ ਲਈ 1600 ਸੀਰੀਜ਼ ਦੀ ਵਰਤੋਂ ਕਰ ਸਕਦੀਆਂ ਹਨ।
ਇਹ ਵੀ ਪੜ੍ਹੋ : ਪੁਰਾਣੇ ਨੋਟ ਕਰਵਾ ਸਕਦੇ ਹਨ ਮੋਟੀ ਕਮਾਈ! ਡੀਲਿੰਗ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ
ਪ੍ਰਮੋਸ਼ਨਲ ਕਾਲਾਂ ਵਾਲੀ 140 ਸੀਰੀਜ਼ ’ਤੇ ਵੀ ਸਖਤੀ
ਬੈਂਕਾਂ ਤੋਂ ਇਲਾਵਾ ਟ੍ਰਾਈ ਨੇ ਮਾਰਕੀਟਿੰਗ ਅਤੇ ਪ੍ਰਮੋਸ਼ਨਲ ਕਾਲਾਂ ਲਈ ਤੈਅ ਕੀਤੀ ‘140’ ਸੀਰੀਜ਼ ’ਤੇ ਵੀ ਸਥਿਤੀ ਸਾਫ ਕੀਤੀ ਹੈ। ਰੈਗੂਲੇਟਰੀ ਮੁਤਾਬਕ ਇਸ ਸੀਰੀਜ਼ ਤੋਂ ਆਉਣ ਵਾਲੀਆਂ ਕਾਲਾਂ ਨੂੰ ਵੀ ਐਪਸ ਆਪਣੇ ਵੱਲੋਂ ਫਿਲਟਰ ਜਾਂ ਟੈਗ ਨਹੀਂ ਕਰ ਸਕਦੇ। ਕੰਪਨੀਆਂ ਲਈ 140 ਸੀਰੀਜ਼ ਜ਼ਰੀਏ ਪ੍ਰਮੋਸ਼ਨਲ ਕਾਲ ਕਰਨ ਤੋਂ ਪਹਿਲਾਂ ਟੈਲੀਕਾਮ ਆਪ੍ਰੇਟਰਾਂ ਕੋਲ ਟੀ. ਸੀ. ਸੀ. ਸੀ. ਪੀ. ਆਰ. ਫ੍ਰੇਮਵਰਕ ਤਹਿਤ ਰਜਿਸਟ੍ਰੇਸ਼ਨ ਕਰਵਾਉਣਾ ਜ਼ਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰੀਮ ਨਾਲ 18 ਭਾਰਤੀ ਔਰਤਾਂ ਦੀ ਕਿਡਨੀ ਹੋਈ ਖ਼ਰਾਬ; 'Goree' ਸਮੇਤ 3 ਸੁੰਦਰਤਾ ਉਤਪਾਦਾਂ 'ਤੇ ਲੱਗਾ ਬੈਨ
ਇਹ ਵੀ ਪੜ੍ਹੋ : LPG ਗਾਹਕਾਂ ਲਈ ਅੱਜ ਤੋਂ ਬਦਲ ਗਏ ਕਈ ਨਿਯਮ, ਸਿਲੰਡਰ ਬੁੱਕ ਕਰਨ ਤੋਂ ਪਹਿਲਾਂ ਜਾਣੋ ਨਵੇਂ ਬਦਲਾਅ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਸਰਾਫ਼ਾ ਬਾਜ਼ਾਰ 'ਚ ਪਰਤੀ ਰੌਣਕ : ਸੋਨਾ ਹੋ ਗਿਆ ਮਹਿੰਗਾ, ਚਾਂਦੀ ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ
NEXT STORY