ਮੈਲਬੌਰਨ (ਮਨਦੀਪ ਸੈਣੀ) - ਆਸਟ੍ਰੇਲੀਆ ਦੀ ਅਲਬਾਨੀਜ਼ ਸਰਕਾਰ ਅਤੇ ਰਿਜ਼ਰਵ ਬੈਂਕ ਨੇ 1 ਅਕਤੂਬਰ 2026 ਤੋਂ ਡੈਬਿਟ ਅਤੇ ਕ੍ਰੈਡਿਟ ਕਾਰਡਾਂ ’ਤੇ ਲੱਗਣ ਵਾਲੇ ਵਾਧੂ ਸਰਚਾਰਜ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਐਲਾਨ ਕੀਤਾ ਹੈ। ਖ਼ਜ਼ਾਨਚੀ ਡਾ. ਜਿਮ ਚਾਲਮਰਜ਼ ਅਨੁਸਾਰ, ਰਿਜ਼ਰਵ ਬੈਂਕ ਦੀ ਸਮੀਖਿਆ ਤੋਂ ਬਾਅਦ ਕਾਰਡ ਪ੍ਰਣਾਲੀ ਨੂੰ ਪਾਰਦਰਸ਼ੀ ਅਤੇ ਸਰਲ ਬਣਾਉਣ ਲਈ ਇਹ ਕਦਮ ਚੁੱਕਿਆ ਗਿਆ ਹੈ, ਜਿਸ ਨਾਲ ਖਪਤਕਾਰਾਂ ਨੂੰ ਸਟੋਰਾਂ, ਕੈਫ਼ੇ ਅਤੇ ਆਨਲਾਈਨ ਖਰੀਦਦਾਰੀ ਵੇਲੇ ਵਾਧੂ ਖਰਚੇ ਤੋਂ ਰਾਹਤ ਮਿਲੇਗੀ।
ਇਹ ਵੀ ਪੜ੍ਹੋ : ਅਸਮਾਨੀਂ ਚੜ੍ਹੇ ਖੰਡ ਦੇ ਭਾਅ, ਸ਼ੂਗਰ ਮਿੱਲਜ਼ ਫੈੱਡਰੇਸ਼ਨ ਦਾ ਆ ਗਿਆ ਵੱਡਾ ਬਿਆਨ
ਇਹ ਵੀ ਪੜ੍ਹੋ : ਨੇਪਾਲ 'ਚ ਹੜ੍ਹ ਦੇ ਪਾਣੀ ਨਾਲ ਰੁੜ੍ਹ ਕੇ ਆਇਆ ਬੈਂਕ ਦਾ ਨੋਟਾਂ ਨਾਲ ਭਰਿਆ ਟਰੰਕ, ਲੋਕਾਂ ਨੇ ਲੁੱਟੇ ਬੰਡਲ
ਇਹ ਵੀ ਪੜ੍ਹੋ : Canara Bank ਨੇ ਬਦਲੇ ATM ਦੇ ਨਿਯਮ, ਨਕਦੀ ਕਢਵਾਉਣਾ ਹੋਇਆ ਮਹਿੰਗਾ, ਜਾਣੋ ਨਵੇਂ ਚਾਰਜ
ਇਸ ਸੁਧਾਰ ਪੈਕੇਜ ਤਹਿਤ ਵੀਜ਼ਾ, ਮਾਸਟਰ ਅਤੇ ਅਮਰੀਕਨ ਐਕਸਪ੍ਰੈੱਸ ਵਰਗੇ ਕਾਰਡ ਨੈੱਟਵਰਕਾਂ ’ਤੇ ਵਾਧੂ ਚਾਰਜ ਬੰਦ ਹੋਣਗੇ ਅਤੇ ਬੈਂਕ ਫ਼ੀਸਾਂ ਘਟਣਗੀਆਂ। ਇਸ ਫੈਸਲੇ ਨਾਲ ਖਪਤਕਾਰਾਂ ਦੇ ਹਰ ਸਾਲ ਲੱਗਭਗ 160 ਕਰੋੜ ਡਾਲਰ ਅਤੇ ਛੋਟੇ ਵਪਾਰੀਆਂ ਦੇ 91 ਕਰੋੜ ਡਾਲਰ ਬਚਣ ਦਾ ਅਨੁਮਾਨ ਹੈ। ਹਾਲਾਂਕਿ, ਇਹ ਨਿਯਮ ਸਿਰਫ਼ ਕਾਰਡ ਸਰਚਾਰਜ ’ਤੇ ਲਾਗੂ ਹੋਵੇਗਾ; ਵੀਕੈਂਡ, ਛੁੱਟੀਆਂ ਦਾ ਸਰਚਾਰਜ ਅਤੇ ਬੁਕਿੰਗ ਫ਼ੀਸਾਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ।
ਇਹ ਵੀ ਪੜ੍ਹੋ : ਵੱਡੀ ਖ਼ਬਰ! PNB ਬੈਂਕ 'ਚੋਂ ਮਿਲੇ 17 ਕਰੋੜ ਦੇ ਨਕਲੀ ਨੋਟ, ਅਧਿਕਾਰੀਆਂ ਦੇ ਉੱਡੇ ਹੋਸ਼
ਇਹ ਵੀ ਪੜ੍ਹੋ : ਮਹਿੰਗਾਈ ਦੇ 6 ਝਟਕਿਆਂ ਨਾਲ ਹੋਈ ਸਤੰਬਰ ਮਹੀਨੇ ਦੀ ਸ਼ੁਰੂਆਤ, ਕਈ ਨਿਯਮਾਂ 'ਚ ਵੀ ਹੋ ਗਏ ਬਦਲਾਅ
ਇਹ ਵੀ ਪੜ੍ਹੋ : 600 ਕਰਮਚਾਰੀਆਂ ਨੂੰ ਲੱਗਾ ਝਟਕਾ, ਵਿਦੇਸ਼ੀ ਕੰਪਨੀ ਨੇ ਅਚਾਨਕ ਨੋਕਰੀਓਂ ਕੱਢ'ਤੇ ਭਾਰਤੀ ਮੁਲਾਜ਼ਮ
ਇਹ ਵੀ ਪੜ੍ਹੋ : SBI ਖ਼ਾਤਾਧਾਰਕਾਂ ਲਈ ਬਦਲੇ ATM ਟਰਾਂਜੈਕਸ਼ਨ ਦੇ ਨਿਯਮ, ਲਾਗੂ ਹੋਣਗੀਆਂ ਨਵੀਂਆਂ ਦਰਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਨੇਪਾਲ ਪਹੁੰਚੇ 'ਸਿੱਖਸ ਆਫ਼ ਅਮੈਰਿਕਾ' ! ਪੀੜਤਾਂ ਨੂੰ ਵੱਡੇ ਪੱਧਰ 'ਤੇ ਵੰਡੀ ਰਾਹਤ ਸਮੱਗਰੀ
NEXT STORY