ਅਗਰਤਲਾ (ਭਾਸ਼ਾ)–ਤ੍ਰਿਪੁਰਾ ’ਚ ਅਨਾਨਾਸ ਅਤੇ ਕਟਹਲ ਦੀ ਪੈਦਾਵਾਰ ਵਧਾਉਣ ਲਈ ਸੂਬਾ ਸਰਕਾਰ ਛੇਤੀ ਹੀ ਤ੍ਰਿਪੁਰਾ ਅਨਾਨਾਸ ਅਤੇ ਕਟਹਲ ਮਿਸ਼ਨ (ਟ. ਪੀ. ਜੇ. ਐੱਮ.) ਸ਼ੁਰੂ ਕਰੇਗੀ। ਸੂਬੇ ਦੇ ਉਦਯੋਗ ਅਤੇ ਵਪਾਰ ਸਕੱਤਰ ਪੀ. ਕੇ. ਗੋਇਲ ਨੇ ਦੱਸਿਆ ਕਿ ਟੀ. ਪੀ. ਜੇ. ਐੱਮ. ਨੂੰ ਪੰਜ ਸਾਲ ਚਲਾਇਆ ਜਾਵੇਗਾ, ਜਿਸ ਲਈ 153 ਕਰੋੜ ਰੁਪਏ ਦਾ ਬਜਟ ਅਲਾਟ ਕੀਤਾ ਗਿਆ ਹੈ। ਸੂਬਾ ਮੰਤਰੀ ਮੰਡਲ ਦੀ ਮੰਗਲਵਾਰ ਨੂੰ ਹੋਈ ਬੈਠਕ ’ਚ ਟੀ. ਪੀ. ਜੇ. ਐੱਮ. ਸਬੰਧੀ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ। ਤ੍ਰਿਪੁਰਾ ’ਚ ਬਾਂਸ ਉਤਪਾਦਨ ਨੂੰ ਬੜ੍ਹਾਵਾ ਦੇਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਬਾਅਦ ਹੁਣ ਅਨਾਨਾਸ ਅਤੇ ਕਟਹਲ ਉਤਪਾਦਨ ਨੂੰ ਵਧਾਉਣ ’ਤੇ ਧਿਆਨ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : 'ਰੂਸ ਨੇ ਯੂਕ੍ਰੇਨ ਤੋਂ ਆਪਣੇ ਡਿਪਲੋਮੈਟ ਕਰਮਚਾਰੀਆਂ ਨੂੰ ਕੱਢਣਾ ਕੀਤਾ ਸ਼ੁਰੂ'
ਗੋਇਲ ਮੁਤਾਬਕ ਟੀ. ਪੀ. ਜੇ. ਐੱਮ. ਨੂੰ ਲਾਗੂ ਕਰਨ ਦੀ ਜ਼ਿੰਮੇਵਾਰੀ ਉਦਯੋਗ ਅਤੇ ਵਪਾਰ ਵਿਭਾਗ ਨੂੰ ਦਿੱਤਾ ਗਿਆ ਹੈ। ਇਸ ਨੂੰ ਇਕ ਅਪ੍ਰੈਲ 2022 ਤੋਂ ਪੂਰੇ ਸੂਬੇ ’ਚ ਸ਼ੁਰੂ ਕੀਤਾ ਜਾਵੇਗਾ। ਪੰਜ ਸਾਲ ਬਾਅਦ ਇਸ ਨੂੰ ਅੱਗੇ ਵੀ ਵਧਾਇਆ ਜਾ ਸਕਦਾ ਹੈ। ਗੋਇਲ ਨੇ ਕਿਹਾ ਕਿ ਸੂਬੇ ’ਚ ਅਨਾਨਾਸ ਅਤੇ ਕਟਹਲ ਦਾ ਉਤਪਾਦਨ ਵੱਡੇ ਪੈਮਾਨੇ ’ਤੇ ਕਰਨ ਦੀ ਯੋਜਨਾ ਹੈ। ਪਹਿਲਾਂ ਤੋਂ ਹੀ ਬ੍ਰਿਟੇਨ ਅਤੇ ਜਰਮਨੀ ਵਰਗੇ ਯੂਰਪੀ ਦੇਸ਼ਾਂ ਤੋਂ ਇਲਾਵਾ ਗੁਆਂਢੀ ਦੇਸ਼ ਬੰਗਲਾਦੇਸ਼ ਨੂੰ ਇਨ੍ਹਾਂ ਦੀ ਬਰਾਮਦ ਕੀਤੀ ਜਾ ਰਹੀ ਹੈ। ਫਿਲਹਾਲ ਤ੍ਰਿਪੁਰਾ ’ਚ ਕਰੀਬ 8800 ਏਕੜ ਜ਼ਮੀਨ ’ਚ ਅਨਾਨਾਸ ਦੀ ਖੇਤੀ ਕੀਤੀ ਜਾਂਦੀ ਹੈ ਜਦ ਕਿ ਕਟਹਲ ਦੀ ਉਪਜ 8,929 ਹੈਕਟੇਅਰ ਖੇਤਰ ’ਚ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਯੂਕਰੇਨ ਵਿੱਚ ਫਸੇ ਵਿਦਿਆਰਥੀਆਂ ਨੂੰ ਮੁਫ਼ਤ ਅਤੇ ਸੁਰੱਖਿਅਤ ਘਰ ਵਾਪਸ ਲਿਆਵੇ ਮੋਦੀ ਸਰਕਾਰ: ਭਗਵੰਤ ਮਾਨ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸੁਪਰ ਐਪਸ ਨੂੰ ਚੁਣੌਤੀ ਦੇਣ ਲਈ ਹੁਣ ਬੈਂਕਾਂ ਨੇ ਵਧਾਇਆ ਆਪਣਾ ਤਕਨਾਲੋਜੀ ਖਰਚਾ
NEXT STORY