ਨਵੀਂ ਦਿੱਲੀ (ਭਾਸ਼ਾ) - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ ਹੀ ਨਹੀਂ ਗੁਰੂਗ੍ਰਾਮ ’ਚ ਵੀ ਰਿਕਾਰਡ ਬਣਾ ਦਿੱਤਾ ਹੈ। ਜੀ ਹਾਂ ਸੁਣ ਕੇ ਤੁਹਾਨੂੰ ਕਾਫੀ ਹੈਰਾਨੀ ਲੱਗ ਰਹੀ ਹੋਵੇਗੀ ਪਰ ਇਹ ਸੱਚ ਹੈ। ਗੁਰੂਗ੍ਰਾਮ ’ਚ ਬਣ ਰਹੇ ਦੂਜੇ ਟਰੰਪ ਟਾਵਰ ਪ੍ਰਾਜੈਕਟ ਨੂੰ ਲੈ ਕੇ ਮੰਗਲਵਾਰ ਨੂੰ ਡਿਵੈੱਲਪਰਜ਼ (ਸਮਾਰਟ ਵਰਲਡ ਡਿਵੈੱਲਪਰਜ਼ ਅਤੇ ਟ੍ਰਿਬੇਕਾ ਡਿਵੈੱਲਪਰਜ਼) ਨੇ ਐਲਾਨ ਕੀਤਾ ਹੈ ਕਿ ਇਹ ਪ੍ਰਾਜੈਕਟ ਪੂਰੀ ਤਰ੍ਹਾਂ ਵਿੱਕ ਚੁੱਕਾ ਹੈ। ਲਾਂਚ ਦੇ ਪਹਿਲੇ ਦਿਨ ਹੀ 3,250 ਕਰੋੜ ਦੀ ਰਿਕਾਰਡ ਬੁਕਿੰਗ ਹੋਈ, ਜਿਸ ’ਚ 125 ਕਰੋੜ ਰੁਪਏ ਦੇ ਅਲਟਰਾ-ਲਗਜ਼ਰੀ ਪੈਂਟਹਾਊਸਿਜ਼ ਵੀ ਸ਼ਾਮਲ ਸਨ।
ਪ੍ਰਾਜੈਕਟ ’ਚ 298 ਘਰ ਸ਼ਾਮਲ
ਦੱਸ ਦੇਈਏ ਇਸ ਪ੍ਰਾਜੈਕਟ ’ਚ 298 ਘਰ ਸ਼ਾਮਲ ਹਨ, ਜਿਨ੍ਹਾਂ ਦੀ ਕੀਮਤ 8 ਕਰੋੜ ਤੋਂ 15 ਕਰੋੜ ਦੇ ’ਚ ਸੀ। ਇਸ ਸਾਰੇ ਯੂਨਿਟਸ ਨੂੰ ਰਿਕਾਰਡ ਸਮੇਂ ਦੇ ਅੰਦਰ ਹੀ ਵੇਚਿਆ ਗਿਆ ਹੈ। ਰਿਕਾਰਡ ਸਮੇਂ ਦੇ ਅੰਦਰ ਇਨ੍ਹਾਂ ਯੂਨਿਟਸ ਨੂੰ ਵੇਚਣਾ ਭਾਰਤ ’ਚ ਬ੍ਰਾਂਡਿਡ ਅਤੇ ਅਲਟਰਾ-ਲਗਜ਼ਰੀ ਹਾਊਸਿੰਗ ਦੀ ਵਧਦੀ ਮੰਗ ਨੂੰ ਦਿਖਾਉਂਦਾ ਹੈ। ਇਹ ਪ੍ਰਾਜੈਕਟ ਇਕ ਸਾਂਝਾ ਸਹਿਯੋਗ ਹੈ।
ਇਸ ’ਚ ਸਮਾਰਟ ਵਰਲਡ ਦਾ ਨਿਰਮਾਣ ਅਤੇ ਡਿਵੈੱਲਪ, ਕਸਟਮਰ ਸਰਵਿਸ ਨੂੰ ਵੇਖੇਗਾ। ਇਸ ਪ੍ਰਾਜੈਕਟ ’ਚ 51 ਮੰਜ਼ਿਲਾ ਟਾਵਰ ਸ਼ਾਮਲ ਹੈ। ਡਿਵੈੱਲਪਰ ਮੁਤਾਬਕ 2018 ’ਚ ਲਾਂਚ ਹੋਇਆ ਪਹਿਲਾ ਟਰੰਪ ਟਾਵਰ ਦਿੱਲੀ-ਐੱਨ. ਸੀ. ਆਰ. ਪ੍ਰਾਜੈਕਟ ਪੂਰੀ ਤਰ੍ਹਾਂ ਨਾਲ ਵਿਕ ਚੁੱਕਾ ਹੈ। ਇਸ ਮਹੀਨੇ ਦੇ ਆਖਿਰ ਤੱਕ ਇਹ ਡਲਿਵਰੀ ਲਈ ਤਿਆਰ ਹੋ ਜਾਣਗੇ।
ਇਸ ’ਤੇ ਸਮਾਰਟ ਵਰਲਡ ਦੇ ਫਾਊਂਡਰ ਪੰਕਜ ਬੰਸਲ ਨੇ ਕਿਹਾ ਕਿ ਟਰੰਪ ਰੈਜ਼ੀਡੈਂਸਿਜ਼ ਨੂੰ ਜ਼ਬਰਜਸਤ ਪਿਆਰ ਮਿਲਿਆ ਹੈ। ਇਸ ਪ੍ਰਾਜੈਕਟ ਦੀ ਡਲਿਵਰੀ ਕਰਦੇ ਸਮੇਂ ਸਾਨੂੰ ਕਾਫੀ ਮਾਣ ਮਹਿਸੂਸ ਹੋ ਰਿਹਾ ਹੈ। 3,250 ਕਰੋਡ਼ ਰੁਪਏ ਦੀ ਪਹਿਲੇ ਦਿਨ ਦੀ ਵਿਕਰੀ ਹੀ ਇਸ ਨੂੰ ਦੇਸ਼ ਦੇ ਸਭ ਤੋਂ ਵੱਡੀਆਂ ਲਗਜ਼ਰੀ ਡੀਲਜ਼ ’ਚ ਸ਼ਾਮਲ ਕਰਦੀ ਹੈ। ਹੁਣ ਦੇ ਸਮੇਂ ’ਚ ਭਾਰਤ ’ਚ 5 ਟਰੰਪ ਬ੍ਰਾਂਡਿਡ ਹਾਈ-ਰਾਈਜ਼ ਲਗਜ਼ਰੀ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਹਨ। ਮੁੰਬਈ, ਪੁਣੇ, ਕੋਲਕਾਤਾ ਅਤੇ ਗੁਰੂਗ੍ਰਾਮ ’ਚ 2 ਪ੍ਰਾਜੈਕਟਸ ਹਨ।
ਸਪਾਈਸਜੈੱਟ ਸ਼੍ਰੀਨਗਰ ਤੋਂ ਹੱਜ ਉਡਾਣਾਂ ਅੱਜ ਤੋਂ ਦੁਬਾਰਾ ਕਰੇਗੀ ਸ਼ੁਰੂ
NEXT STORY