ਨਵੀਂ ਦਿੱਲੀ—ਤਿਰੂਪਤੀ 'ਚ ਸਥਿਤ ਭਗਵਾਨ ਵੇਕੇਂਟਸ਼ਵਰ ਦੇ ਪ੍ਰਸਿੱਧ ਮੰਦਰ ਦਾ ਸੰਚਾਲਨ ਕਰਨ ਵਾਲੇ ਤਿਰੂਮਾਲਾ ਦੇਵਸਥਾਨਮ ਨੇ ਸਟੇਟ ਬੈਂਕ ਆਫ ਇੰਡੀਆ 'ਚ ਲੰਬੇ ਸਮੇਂ ਦੀ ਜਮ੍ਹਾ ਯੋਜਨਾ ਦੇ ਤਹਿਤ ਅੱਜ 2,780 ਕਿਲੋਗ੍ਰਾਮ ਸੋਨਾ ਜਮ੍ਹਾ ਕਰਵਾਇਆ ਹੈ।
ਤਿਰੂਮਾਲਾ, ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ) ਦੇ ਜਨਸੰਪਰਕ ਅਧਿਕਾਰੀ ਰਵੀ ਨੇ ਕਿਹਾ ਕਿ ਅਮਰਾਵਤੀ ਖੇਤਰ ਦੇ ਐੱਸ. ਬੀ. ਆਈ. ਮੁੱਖ ਮਹਾਪ੍ਰਬੰਧਕ ਮਣੀ ਪਾਲਵੇਸਨ ਨੇ ਟੀ. ਟੀ. ਡੀ. ਦੇ ਵਿੱਤ ਸਲਾਹਕਾਰ ਅਤੇ ਮੁਖ ਲੇਖਾ ਅਧਿਕਾਰੀ ਓ ਬਾਲਾਜੀ ਨੂੰ ਸੋਨਾ ਜਮ੍ਹਾ ਕਰਵਾਉਣ ਦਾ ਪ੍ਰਮਾਣ ਪੱਤਰ ਸੌਂਪਿਆ।
ਪਿਤਾ ਦੇ ਦੋਸ਼ 'ਤੇ ਰੇਮੰਡ ਦੇ ਚੇਅਰਮੈਨ ਨੇ ਦਿੱਤਾ ਵੱਡਾ ਬਿਆਨ
NEXT STORY