ਨਵੀਂ ਦਿੱਲੀ (ਇੰਟ.) – ਉੱਤਰ ਭਾਰਤ ’ਚ ਚਾਹ ਦੀਆਂ ਵਧਦੀਆਂ ਕੀਮਤਾਂ ਅਤੇ ਸ਼੍ਰੀਲੰਕਾ ’ਚ ਜਾਰੀ ਆਰਥਿਕ ਸੰਕਟ ਕਾਰਨ ਵਿਦੇਸ਼ੀ ਖਰੀਦਦਾਰਾਂ ਦਾ ਰੁਖ ਕੋਚੀ ਵੱਲ ਮੁੜਿਆ ਹੈ। ਹੁਣ ਵਿਦੇਸ਼ੀ ਖਰੀਦਦਾਰ ਕੋਚੀ ਤੋਂ ਵੱਡੀ ਮਾਤਰਾ ’ਚ ਚਾਹ ਖਰੀਦ ਰਹੇ ਹਨ। ਇਨ੍ਹਾਂ ’ਚ ਖਾਸ ਤੌਰ ’ਤੇ ਈਰਾਨ ਅਤੇ ਤੁਰਕੀ ਸ਼ਾਮਲ ਹਨ। ਵਪਾਰੀਆਂ ਨੇ ਦੱਸਿਆ ਕਿ ਕੋਲਕਾਤਾ ਵੀ ਨੀਲਾਮੀ ’ਚ ਦੂਜੀ ਵਾਰ ਦੀ ਤੁੜਾਈ ਵਾਲੀਆਂ ਪੱਤੀਆਂ ਦੀਆਂ ਕੀਮਤਾਂ 350-450 ਰੁਪਏ ਪ੍ਰਤੀ ਕਿਲੋ ਦੇ ਲਗਭਗ ਬਣੀਆਂ ਹੋਈਆਂ ਹਨ। ਇਸੇ ਕਾਰਨ ਵਿਦੇਸ਼ੀ ਖਰੀਦਦਾਰ ਨਾ ਸਿਰਫ ਈਰਾਨ ਤੋਂ ਸਗੋਂ ਤੁਰਕੀ ਅਤੇ ਰੂਸ ਵਰਗੇ ਦੇਸ਼ਾਂ ਤੋਂ ਵੀ ਦੱਖਣੀ ਭਾਰਤ ਦੇ ਬਾਜ਼ਾਰਾਂ ’ਚੋਂ ਚਾਹ ਖਰੀਦ ਰਹੇ ਹਨ। ਹਾਲ ਹੀ ’ਚ ਤੁਰਕੀ ਨੇ ਭਾਰਤੀ ਕਣਕ ਦੀ ਖੇਪ ਨੂੰ ਇਹ ਕਹਿ ਕੇ ਮੋੜ ਦਿੱਤਾ ਸੀ ਕਿ ਇਸ ’ਚ ਰੁਬੇਲਾ ਵਾਇਰਸ ਪਾਇਆ ਗਿਆ ਹੈ। ਹੁਣ ਉਸ ਨੇ ਚਾਹ ਦੀ ਖਰੀਦ ਲਈ ਭਾਰਤੀ ਬਾਜ਼ਾਰ ਦਾ ਰੁਖ ਕੀਤਾ ਹੈ।
ਇਕ ਰਿਪੋਰਟ ਮੁਤਾਬਕ ਨੀਲਗਿਰੀ ਦੀਆਂ ਪੱਤੀਆਂ ਦੀ ਚੰਗੀ ਮੰਗ ਦੇਖਣ ਨੂੰ ਮਿਲ ਰਹੀ ਹੈ। ਨਾਲ ਹੀ ਕੀਮਤਾਂ ’ਚ ਵੀ ਵਾਧਾ ਹੋਇਆ ਹੈ। ਚਾਹ ਦੀਆਂ ਪੱਤੀਆਂ ਦੀ ਕੀਮਤ ਔਸਤਨ 4 ਰੁਪਏ ਪ੍ਰਤੀ ਕਿਲੋ ਵਧ ਕੇ 159 ਰੁਪਏ ਪ੍ਰਤੀ ਕਿਲੋ ਹੋ ਗਈਆਂ ਹਨ। ਨਾਲ ਹੀ ਗ੍ਰੇਡ ’ਚ ਦਿੱਤੀ ਜਾਣ ਵਾਲੀ ਚਾਹ ਦੀ ਮਾਤਰਾ ’ਚ ਵੀ ਵਾਧਾ ਹੋਇਆ ਹੈ।
ਫਾਸਟੈਗ ਰਾਹੀਂ ਵਿਅਕਤੀਆਂ ਦਰਮਿਆਨ ਕੋਈ ਲੈਣ-ਦੇਣ ਨਹੀਂ ਹੁੰਦਾ, ਸੋਸ਼ਲ ਮੀਡੀਆ 'ਤੇ ਆ ਰਹੀਆਂ ਵੀਡੀਓਜ਼ ਗਲਤ : NPCI
NEXT STORY