ਨਵੀਂ ਦਿੱਲੀ— ਟਰਾਈ ਦਾ ਨਵਾਂ ਨਿਯਮ ਤੁਹਾਡਾ ਕੇਬਲ ਜਾਂ ਡੀ. ਟੀ. ਐੱਚ. ਬਿੱਲ ਕਿੰਨਾ ਸਸਤਾ ਕਰੇਗਾ ਇਹ ਤਾਂ ਤੁਹਾਡੀ ਚੋਣ 'ਤੇ ਨਿਰਭਰ ਕਰਦਾ ਹੈ ਪਰ ਇੰਨਾ ਜ਼ਰੂਰ ਹੈ ਕਿ ਓ. ਟੀ. ਟੀ. ਐਪਸ ਦੀ ਤੁਲਨਾ 'ਚ ਇਹ ਮਹਿੰਗਾ ਹੀ ਹੈ।
ਟੀ. ਵੀ. ਦਰਸ਼ਕਾਂ ਨੂੰ ਰਾਹਤ ਪਹੁੰਚਾਉਣ ਲਈ ਹਾਲ ਹੀ 'ਚ ਟੈਲੀਕਾਮ ਰੈਗੂਲੇਟਰੀ ਅਥਾਰਟੀ (ਟਰਾਈ) ਨੇ ਨਵੀਂ ਵਿਵਸਥਾ ਲਾਗੂ ਕੀਤੀ ਹੈ, ਜਿਸ ਤਹਿਤ ਗਾਹਕਾਂ ਨੂੰ ਚੈਨਲ ਚੁਣਨ ਅਤੇ ਉਨ੍ਹਾਂ ਦਾ ਹੀ ਭੁਗਤਾਨ ਕਰਨ ਦੀ ਆਜ਼ਾਦੀ ਦਿੱਤੀ ਗਈ ਹੈ। ਹਾਲਾਂਕਿ ਕੇਬਲ ਅਤੇ ਡਾਇਰੈਕਟ-ਟੂ-ਹੋਮ (ਡੀ. ਟੀ. ਐੱਚ.) ਦਰਸ਼ਕਾਂ ਦਾ ਸਾਲਾਨਾ ਬਿੱਲ ਅਜੇ ਵੀ ਓ. ਟੀ. ਟੀ. ਐਪਸ ਜਿਵੇਂ ਕਿ ਹੌਟਸਟਾਰ, ਜ਼ੀ-5 ਅਤੇ ਸੋਨੀ ਲਿਵ ਦੀ ਤੁਲਨਾ 'ਚ ਜ਼ਿਆਦਾ ਹੋਵੇਗਾ।
ਉਦਾਹਰਣ ਦੇ ਤੌਰ 'ਤੇ ਹੌਸਟਸਟਾਰ, ਸੋਨੀ ਲਿਵ ਅਤੇ ਜ਼ੀ-5 ਦੇ ਪ੍ਰੀਮੀਅਮ ਪੈਕਸ ਦੀ ਲਾਗਤ ਕ੍ਰਮਵਾਰ 999 ਰੁਪਏ, 499 ਰੁਪਏ ਅਤੇ 999 ਰੁਪਏ ਸਾਲਾਨਾ ਹੈ, ਯਾਨੀ 2,497 ਰੁਪਏ ਦੇ ਸਾਲਾਨਾ ਖਰਚ 'ਚ ਸਟਾਰ ਸਪੋਰਟਸ, ਸਟਾਰ ਵਰਲਡ, ਐੱਚ. ਬੀ. ਓ., ਸਟਾਰ ਪਲੱਸ, ਜ਼ੀ ਟੀ. ਵੀ., ਜ਼ੀ. ਸਿਨੇਮਾ, ਪਿਕਚਰਸ, ਸੋਨੀ ਸੈੱਟ, ਸਬ, ਸੈੱਟ ਮੈਕਸ, ਪਿਕਸ ਵਰਗੇ 17 ਪ੍ਰੀਮੀਅਮ ਚੈਨਲ ਦੇਖੇ ਜਾ ਸਕਦੇ ਹਨ।
ਡੀ. ਟੀ. ਐੱਚ. ਦਾ ਖਰਚ
ਹੁਣ ਜੇਕਰ ਕੋਈ ਗਾਹਕ ਆਪਣੇ ਕੇਬਲ ਜਾਂ ਡੀ. ਟੀ. ਐੱਚ. 'ਤੇ ਇਹੋ 17 ਚੈਨਲ ਚੁਣਦਾ ਹੈ, ਤਾਂ ਉਸ ਨੂੰ ਪ੍ਰਤੀ ਮਹੀਨਾ 430.70 ਰੁਪਏ ਦਾ ਭੁਗਤਾਨ ਕਰਨਾ ਪਵੇਗਾ, ਯਾਨੀ ਸਾਲ ਦਾ ਖਰਚ 5,168.40 ਰੁਪਏ ਬਣਦਾ ਹੈ। ਉੱਥੇ ਹੀ, ਕੇਬਲ ਬਿੱਲ ਜ਼ਿਆਦਾ ਹੁੰਦਾ ਹੈ ਕਿਉਂਕਿ ਇਸ ਦੇ ਦੋ ਪਾਰਟਸ ਹੁੰਦੇ ਹਨ, ਪਹਿਲਾ ਹਰ ਮਹੀਨੇ 130 ਰੁਪਏ ਨੈੱਟਵਰਕ ਕੈਪਾਸਿਟੀ ਫੀਸ (ਐੱਨ. ਸੀ. ਐੱਫ.) ਅਤੇ ਦੂਜਾ ਚੁਣੇ ਗਏ ਚੈਨਲਾਂ ਦੀ ਕੀਮਤ ਹੈ। ਜ਼ਿਕਰਯੋਗ ਹੈ ਕਿ ਨਵੀਂ ਵਿਵਸਥਾ ਤਹਿਤ ਕੇਬਲ ਅਤੇ ਡੀ. ਟੀ. ਐੱਚ. ਗਾਹਕਾਂ ਨੂੰ 31 ਮਾਰਚ 2019 ਤਕ ਪਸੰਦੀਦਾ ਚੈਨਲਸ ਦੀ ਚੋਣ ਕਰਨੀ ਹੋਵੇਗੀ। ਬੇਸ ਪੈਕ ਦੀ ਕੀਮਤ 130 ਰੁਪਏ ਹੈ, ਜਿਸ 'ਚ ਸਿਰਫ ਮੁਫਤ ਚੈਨਲ ਹੀ ਮਿਲਣਗੇ।
ਪੈਟਰੋਲ-ਡੀਜ਼ਲ ਲਈ ਹੋਰ ਢਿੱਲੀ ਕਰਨੀ ਹੋਵੇਗੀ ਜੇਬ, ਲਗਾਤਾਰ ਤੀਜੇ ਦਿਨ ਇੰਨੇ ਵਧੇ ਭਾਅ
NEXT STORY