ਮੁੰਬਈ- ਬੁੱਧਵਾਰ ਨੂੰ ਬਾਜ਼ਾਰ ਵਿਚ ਸ਼ਾਨਦਾਰ ਤੇਜ਼ੀ ਵਿਚਕਾਰ ਟੀ. ਵੀ. ਐੱਸ. ਮੋਟਰ ਕੰਪਨੀ ਦੇ ਸ਼ੇਅਰਾਂ ਵਿਚ ਕਾਰੋਬਾਰ ਦੌਰਾਨ 17 ਫ਼ੀਸਦੀ ਤੋਂ ਵੱਧ ਦੀ ਬੜ੍ਹਤ ਦੇਖਣ ਨੂੰ ਮਿਲੀ ਹੈ। ਪਿਛਲੇ ਵਿੱਤੀ ਸਾਲ ਦੀ 31 ਮਾਰਚ 2021 ਨੂੰ ਸਮਾਪਤ ਹੋਈ ਚੌਥੀ ਤਿਮਾਹੀ ਵਿਚ ਕੰਪਨੀ ਦੇ ਸ਼ੁੱਧ ਮੁਨਾਫੇ ਵਿਚ ਤਕਰੀਬਨ ਚਾਰ ਗੁਣਾ ਵਾਧਾ ਹੋਣ ਤੋਂ ਬਾਅਦ ਨਿਵੇਸ਼ਕ ਇਸ ਨੂੰ ਲੈ ਕੇ ਉਤਸ਼ਾਹਤ ਦਿਸੇ।
ਬੀ. ਐੱਸ. ਈ. 'ਤੇ ਟੀ. ਵੀ. ਐੱਸ. ਮੋਟਰ ਦਾ ਸਟਾਕ ਕਾਰੋਬਾਰ ਦੌਰਾਨ 16.74 ਫ਼ੀਸਦੀ ਦੀ ਛਲਾਂਗ ਲਾ ਕੇ ਇਕ ਸਾਲ ਦੇ ਉੱਚੇ ਪੱਧਰ 661.10 ਰੁਪਏ 'ਤੇ ਪਹੁੰਚ ਗਿਆ। ਉੱਥੇ ਹੀ, ਐੱਨ. ਐੱਸ. ਈ. 'ਤੇ ਇਹ 17.25 ਫ਼ੀਸਦੀ ਦੇ ਵੱਡੇ ਉਛਾਲ ਨਾਲ 664 ਰੁਪਏ 'ਤੇ ਪਹੁੰਚ ਗਿਆ, ਜੋ ਕਿ ਇਸ ਦਾ 52 ਹਫ਼ਤੇ ਦਾ ਉੱਚਾ ਪੱਧਰ ਹੈ।
ਇਹ ਵੀ ਪੜ੍ਹੋ- ਜ਼ੋਮੈਟੋ ਦੇ IPO ਦਾ ਇੰਤਜ਼ਾਰ ਖ਼ਤਮ, ਕਰ ਲਓ ਤਿਆਰੀ, ਹੋਵੇਗੀ ਮੋਟੀ ਕਮਾਈ
ਟੀ. ਵੀ. ਐੱਸ. ਮੋਟਰ ਨੇ ਬੀਤੇ ਦਿਨ ਬਾਜ਼ਾਰ ਬੰਦ ਹੋਣ ਪਿੱਛੋਂ ਤਿਮਾਹੀ ਨਤੀਜੇ ਜਾਰੀ ਕੀਤੇ ਸਨ। ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ ਵਿਚ ਮਜਬੂਤ ਵਿਕਰੀ ਦੇ ਦਮ 'ਤੇ ਟੀ. ਵੀ. ਐੱਸ. ਮੋਟਰ ਦਾ ਮਾਰਚ ਤਿਮਾਹੀ ਵਿਚ ਸ਼ੁੱਧ ਮੁਨਾਫਾ ਤਕਰੀਬਨ ਚਾਰ ਗੁਣਾ ਵੱਧ ਕੇ 319.19 ਕਰੋੜ ਰੁਪਏ ਰਿਹਾ, ਜਦੋਂ ਕਿ ਕੰਪਨੀ ਨੇ ਸਾਲ 2019-20 ਦੀ ਮਾਰਚ ਤਿਮਾਹੀ ਦੌਰਾਨ 81.84 ਕਰੋੜ ਦਾ ਸ਼ੁੱਧ ਮੁਨਾਫਾ ਦਰਜ ਕੀਤਾ ਸੀ। ਟੀ. ਵੀ. ਐੱਸ. ਮੋਟਰ ਨੇ ਰੈਗੂਲੇਟਰੀ ਦਾਇਰ ਕਰਦਿਆਂ ਕਿਹਾ ਕਿ ਚੌਥੀ ਤਿਮਾਹੀ ਵਿਚ ਉਸ ਦਾ ਸੰਚਾਲਨ ਤੋਂ ਮਾਲੀਆ 6,131.90 ਕਰੋੜ ਰੁਪਏ ਰਿਹਾ, ਜੋ ਸਾਲ 2019-20 ਦੇ ਇਸੇ ਅਰਸੇ ਵਿਚ 4,104.71 ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ- ਸੋਨਾ 'ਚ 5ਵੇਂ ਦਿਨ ਗਿਰਾਵਟ, 1,300 ਰੁ: ਡਿੱਗਾ, ਇੰਨੀ ਹੋਈ 10 ਗ੍ਰਾਮ ਦੀ ਕੀਮਤ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਜ਼ੋਮੈਟੋ ਦੇ IPO ਦਾ ਇੰਤਜ਼ਾਰ ਖ਼ਤਮ, ਕਰ ਲਓ ਤਿਆਰੀ, ਹੋਵੇਗੀ ਮੋਟੀ ਕਮਾਈ!
NEXT STORY