ਨਵੀਂ ਦਿੱਲੀ (ਭਾਸ਼ਾ) – ਭਾਰਤ ’ਚ ਬਣਿਆ ਸੋਸ਼ਲ ਮੀਡੀਆ ਮੰਚ ‘ਕੂ’ ਵੈਰੀਫਿਕੇਸ਼ਨ (ਤਸਦੀਕ) ਬੈਜ ਲਈ ਕੋਈ ਫੀਸ ਨਹੀਂ ਲਵੇਗਾ। ਕੰਪਨੀ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਪ੍ਰਮੇਯ ਰਾਧਾਕ੍ਰਿਸ਼ਨ ਨੇ ਇਹ ਗੱਲ ਕਹੀ। ਉਨ੍ਹਾਂ ਨੇ ਨਾਲ ਹੀ ਟਵਿਟਰ ਨੂੰ ਪਹਿਲਾਂ ਬਾਟਸ ਬਣਾਉਣ ਅਤੇ ਹੁਣ ਵੈਰੀਫਿਕੇਸ਼ਨ ਲਈ ਯੂਜ਼ਰਸ ਤੋਂ ਫੀਸ ਲੈਣ ’ਤੇ ਲੰਮੇ ਹੱਥੀਂ ਲਿਆ। ਜ਼ਿਕਰਯੋਗ ਹੈ ਕਿ ਕੂ ਭਾਰਤ ’ਚ ਟਵਿਟਰ ਦੀ ਪ੍ਰਮੁੱਖ ਮੁਕਾਬਲੇਬਾਜ਼ ਹੈ। ਕੂ ਯੂਜ਼ਰਸ ਨੂੰ ਭਾਰਤੀ ਭਾਸ਼ਾਵਾਂ ’ਚ ਆਪਣੇ ਵਿਚਾਰ ਲਿਖਣ ਦਾ ਬਦਲ ਦਿੰਦਾ ਹੈ ਅਤਕੇ ਉਸ ਦੇ 5 ਕਰੋੜ ਤੋਂ ਵੱਧ ਡਾਊਨਲੋਡ ਹੋ ਚੁੱਕੇ ਹਨ। ਅਰਬਪਤੀ ਕਾਰੋਬਾਰੀ ਐਲਨ ਮਸਕ ਨੇ ਟਵਿਟਰ ਨੂੰ ਐਕਵਾਇਰ ਕਰਨ ਤੋਂ ਬਾਅਦ ਬਲੂ ਟਿਕ ਲਈ 8 ਅਮਰੀਕੀ ਡਾਲਰ ਦੀ ਫੀਸ ਲਗਾਉਣ ਦੀ ਗੱਲ ਕੀਤੀ ਹੈ। ਦੂਜੇ ਪਾਸੇ ਕੂ ਮਸ਼ਹੂਰ ਵਿਅਕਤੀਆਂ ਨੂੰ ਆਧਾਰ ਆਧਾਰਿਤ ਸੈਲਫ ਵੈਰੀਫਿਕੇਸ਼ਨ ਦਾ ਬਦਲ ਦਿੰਦੀ ਹੈ ਅਤੇ ਬਿਨਾਂ ਕੋਈ ਫੀਸ ਲਏ ਪੀਲਾ ਵੈਰੀਫਿਕੇਸ਼ਨ ਟੈਗ ਦਿੰਦੀ ਹੈ।
ਸਿਰਫ ਅੱਠ ਮਹੀਨਿਆਂ 'ਚ ਚਾਂਦੀ ਆਯਾਤ 41 ਗੁਣਾ ਵਧਿਆ, ਪਰ ਕੀਮਤਾਂ ਸਥਿਰ
NEXT STORY