ਗੈਜੇਟ ਡੈਸਕ– ਏਲਨ ਮਸਕ ਇਕ ਤੋਂ ਬਾਅਦ ਇਕ ਨਵੇਂ ਫੈਸਲੇ ਲੈ ਰਹੇ ਹਨ। ਟਵਿਟਰ ਨੂੰ 44 ਅਰਬ ਡਾਲਰ ’ਚ ਖਰੀਦਣ ਤੋਂ ਬਾਅਦ ਏਲਨ ਮਸਕ ਆਪਣੇ ਨਵੇਂ-ਨਵੇਂ ਫਰਮਾਨ ਜਾਰੀ ਕਰ ਰਹੇ ਹਨ। ਪਹਿਲਾਂ ਸੀਨੀਅਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ। ਜਿਸ ਤੋਂ ਬਾਅਦ ਇਕ ਈਮੇਲ ਜਾਰੀ ਕੀਤੀ ਗਈ ਅਤੇ ਵੱਡੀ ਗਿਣਤੀ ’ਚ ਲੋਕਾਂ ਨੂੰ ਕੰਪਨੀ ’ਚੋਂ ਬਾਹਰ ਕੱਢ ਦਿੱਤਾ। ਏਲਨ ਮਸਕ ਦੇ ਇਸ ਫੈਸਲੇ ਦੀ ਦੁਨੀਆ ਭਰ ’ਚ ਨਿੰਦਾ ਹੋਈ ਸੀ। ਹੁਣ ਇਕ ਵਾਰ ਫਿਰ ਏਲਨ ਮਸਕ ਨੇ ਵੱਡ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ– WhatsApp ’ਚ ਆਇਆ ਫੇਸਬੁੱਕ-ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਐਪ
ਏਲਨ ਮਸਕ ਦਾ ਨਵਾਂ ਫੈਸਲਾ
ਏਲਨ ਮਸਕ ਨੇ ਕਿਹਾ ਹੈ ਕਿ ਉਹ ਕਰੀਬ 150 ਕਰੋੜ ਟਵਿਟਰ ਅਕਾਊਂਟਸ ਨੂੰ ਡਿਲੀਟ ਕਰਨ ਵਾਲੇ ਹਨ। ਉਨ੍ਹਾਂ ਟਵੀਟ ਕਰਦੇ ਹੋਏ ਕਿਹਾ ਹੈ ਕਿ ਉਹ ਜਲਦ 1.5 ਬਿਲੀਅਨ (150 ਕਰੋੜ) ਅਕਾਊਂਟਸ ਨੂੰ ਡਿਲੀਟ ਕਰਨਗੇ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਹੈ ਕਿ ਕੰਪਨੀ ਕਿਹੜੇ ਅਕਾਊਂਟਸ ਨੂੰ ਡਿਲੀਟ ਕਰਨ ਵਾਲੀ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ
ਅਜਿਹੇ ਅਕਾਊਂਟਸ ਹੋਣਗੇ ਡਿਲੀਟ
ਏਲਨ ਮਸਕ ਨੇ ਆਪਣੇ ਟਵੀਟ ’ਚ ਦੱਸਿਆ ਹੈ ਕਿ ਉਹ ਉਨ੍ਹਾਂ ਅਕਾਊਂਟਸ ਨੂੰ ਡਿਲੀਟ ਕਰਨ ਵਾਲੇ ਹਨ ਜਿਨ੍ਹਾਂ ’ਤੇ ਕੋਈ ਟਵੀਟ ਨਹੀਂ ਹੈ ਜਾਂ ਫਿਰ ਸਾਲਾਂ ਤੋਂ ਉਨ੍ਹਾਂ ਨੂੰ ਲਾਗ-ਇਨ ਨਹੀਂ ਕੀਤਾ ਗਿਆ। ਟਵਿਟਰ ’ਤੇ ਅਜਿਹੇ ਕਈ ਅਕਾਊਂਟਸ ਹਨ ਜਿਨ੍ਹਾਂ ਨੂੰ ਲੋਕਾਂ ਨੇ ਬਣਾ ਕੇ ਦੁਬਾਰਾ ਲਾਗ-ਇਨ ਨਹੀਂ ਕੀਤਾ। ਹੁਣ ਅਜਿਹੇ ਸਾਰੇ ਅਕਾਊਂਟਸ ਡਿਲੀਟ ਹੋਣ ਵਾਲੇ ਹਨ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਸਕ ਨੇ ਟਵਿਟਰ ’ਤੇ ਬਲਿਊ ਟਿਕ ਨੂੰ ਲੈ ਕੇ ਕਿਹਾ ਸੀ ਕਿ ਇਸ ਲਈ ਲੋਕਾਂ ਨੂੰ ਹੁਣ ਮੰਥਲੀ ਸਬਸਕ੍ਰਿਪਸ਼ਨ ਦੇਣਾ ਹੋਵੇਗਾ। ਉੱਥੇ ਹੀ ਲੋਕਾਂ ਨੂੰ ਉਨ੍ਹਾਂ ਦੀ ਆਈਡੈਂਟਿਟੀ ਦੇ ਹਿਸਾਬ ਨਾਲ ਟਿਕ ਦਿੱਤੇ ਜਾਣਗੇ। ਉਦਾਹਰਣ ਦੇ ਤੌਰ ’ਤੇ ਇਕ ਆਰਟਿਸਟ ਲਈ ਵੱਖਰਾ ਅਤੇ ਨੇਤਾ ਲਈ ਵੱਖਰਾ ਟਿਕ ਹੋਵੇਗਾ। ਕਈ ਮੀਡੀਆ ਰਿਪੋਰਟਾਂ ’ਚ ਦੱਸਿਆ ਗਿਆ ਸੀ ਕਿ ਟਵਿਟਰ ਵੱਖ-ਵੱਖ ਰੰਗ ਦੇ ਟਿਕਸ ਪੇਸ਼ ਕਰਨ ਜਾ ਰਹੀ ਹੈ।
ਇਹ ਵੀ ਪੜ੍ਹੋ– IT ਮੰਤਰੀ ਨੇ ਦੱਸਿਆ ਕਦੋਂ ਸ਼ੁਰੂ ਹੋਵੇਗੀ BSNL ਦੀ 5G ਸੇਵਾ, ਦੇਸ਼ ’ਚ ਲੱਗਣਗੇ 1.35 ਲੱਖ ਟਾਵਰ
IT ਮੰਤਰੀ ਨੇ ਦੱਸਿਆ ਕਦੋਂ ਸ਼ੁਰੂ ਹੋਵੇਗੀ BSNL ਦੀ 5G ਸੇਵਾ, ਦੇਸ਼ ’ਚ ਲੱਗਣਗੇ 1.35 ਲੱਖ ਟਾਵਰ
NEXT STORY